ਸਾਰੇ ਅਧਿਆਪਕਾਂ ਨੇ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿੱਤਾ

ਮੋਗਾ (ਹਰਪਾਲ ਸਹਾਰਨ) : ਐਸ.ਐਫ.ਸੀ. ਕੋਨਵੈਂਟ ਸਕੂਲ ਨੇ ਅਧਿਆਪਕਾਂ ਦੇ ਲਈ “ਰਿਜ਼ੁਵੇਨੇਟ ਯੁਅਰਸੇਲਫ’ ਪ੍ਰੋਗਰਾਮ ਦਾ ਅਯੋਜਨ ਕੀਤਾ । ਜੀਵਨ ਦਾ ਸਭ ਤੋਂ ਵੱਡਾ ਉਪਯੋਗ ਇਸ ਨੂੰ ਕਿਸੇ ਇਹੋ ਜਿਹੀ ਚੀਜ਼ ਵਿੱਚ ਲਗਾਉਣ ਵਿੱਚ ਹੈ, ਜੋ ਇਸ ਤੋਂ ਬਾਅਦ ਵੀ ਰਹੇ” । ਅਧਿਆਪਕਾਂ ਦਾ ਜੀਵਨ ਬਹੁਤ ਹੀ ਸੰਘਰਸ਼ ਵਿੱਚ ਨਿਕਲਦਾ ਹੈ, ਉਹਨਾਂ ਦਾ ਹਰ ਪਲ ਬੱਚਿਆਂ ਨੂੰ ਸਮਰਪਿਤ ਹੁੰਦਾ ਹੈ।ਉਹ ਆਪਣੇ ਲਈ ਬਹੁਤ ਘੱਟ ਸਮਾਂ ਕੱਢ ਪਾਉਂਦੇ ਹਨ। ਇਸ ਲਈ ਐਸ. ਐਫ. ਸੀ. ਕੌਨਵੈਂਟ ਸਕੂਲ਼, ਮੋਗਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਮਨਮਿਤਾ ਦਾਸ ਰੈਨਾ ਜੀ ਦੇ ਦੁਆਰਾ ‘ਰਿਜ਼ੁਵੇਨੇਟ ਯੁਅਰਸੇਲਫ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਸਾਰੇ ਅਧਿਆਪਕਾਂ ਨੇ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿੱਤਾ । ਉਹਨਾਂ ਨੇ ਦਿਲ ਨੂੰ ਛੋਹਣ ਵਾਲੀਆਂ ਕਵਿਤਾਵਾਂ, ਗੀਤ, ਡਾਂਸ, ਭਾਸ਼ਣ ਆਦਿ ਦੇ ਰੂਪ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਸ਼੍ਰੀ ਮਤੀ ਰੈਨਾ ਜੀ ਦੇ ਭਾਸ਼ਣ ਨਾਲ ਅਧਿਆਪਕਾਂ ਨੂੰ ਸਿੱਖਣ ਦੀ ਪ੍ਰਕਿਿਰਆ ਦੇ ਲਈ ਪ੍ਰੇਰਿਤ ਕਰਕੇ ਕੀਤੀ ਗਈ। ਉਹਨਾਂ ਨੇ ਅਧਿਆਪਕਾਂ ਨੂੰ ਗਿਆਨ ਦਾ ਪਤਾ ਲਗਾਉਣ ਦੇ ਲਈ ਪ੍ਰੋਤਸਾਹਿਤ ਕੀਤਾ, ਨਾਲ ਹੀ ਜਵਿਨ ਦੇ ਵਿੱਚ ਆਤਮਵਿਸ਼ਵਾਸੀ ਹੋਣ ਲਈ ਵੀ ਪ੍ਰਤਸਾਹਿਤ ਕੀਤਾ।‘ਵਨ ਇਕਸਟੇਸਪੋਰ’ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਨੂੰ ਕੁੱਝ ਦਿਲਚਸਪ ਵਿਿਸ਼ਆਂ ਅਤੇ ਜੀਵਨ ਦੀ ਸਥਿਤੀ ਉੱਤੇ ਅਧਾਰਿਤ ਸਵਾਲਾਂ ਦੇ ਜਵਾਬ ਦਿੱਤੇ ਗਏ। ਅੰਤ ਵਿੱਚ ਕੁੱਝ ਅਧਿਆਪਕਾਂ ਨੂੰ ਇਹਨਾਂ ਦੇ ਪ੍ਰਦਰਸ਼ਨ ਦੇ ਲਈ ਪੁਰਸਕਾਰ ਨਾਲ ਸਨਮਾਨਿਤ ਕੀਤ ਗਿਆ । ਸਕੂਲ਼ ਡਾਇਰੈਕਟਰ ਅਭਿਸ਼ੇਕ ਜਿੰਦਲ ਨੇ ਸਕੂਲ਼ ਪ੍ਰਿੰਸੀਪਲ ਅਤੇ ਅਧਿਆਪਕਾਂ ਦੇ ਇਸ ਕੰਮ ਦੀ ਪ੍ਰਸ਼ੰਸਾ ਕੀਤੀ ।






