17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ. ਐਫ. ਸੀ. ਕੌਨਵੈਂਟ ਸਕੂਲ਼, ਜਲਾਲਾਬਾਦ, ਮੋਗਾ ਵਿੱਚ ਤੰਬਾਕੂ ਦਿਵਸ ਮਨਾਇਆ ਗਿਆ

ਐਸ. ਐਫ. ਸੀ. ਕੌਨਵੈਂਟ ਸਕੂਲ਼, ਜਲਾਲਾਬਾਦ, ਮੋਗਾ ਵਿੱਚ ਤੰਬਾਕੂ ਦਿਵਸ ਮਨਾਇਆ ਗਿਆ

ਸਿਗਰਟ ਦਾ ਧੂਆਂ ਤੈਨੂੰ ਰਾਖ ਕਰ ਰਿਹਾ ਹੈ : ਛੱਡ ਦੇ ਇਸ ਨੂੰ, ਕਿਉਂ ਜ਼ਿੰਦਗੀ ਨੂੰ ਖਾਕ ਕਰ ਰਿਹਾ ਹੈ

ਮੋਗਾ (ਹਰਪਾਲ ਸਹਾਰਨ) : ਪੂਰੇ ਵਿਸ਼ਵ ਵਿੱੱਚ 31 ਮਈ ਦਾ ਦਿਨ ਤੰਬਾਕੂ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਤੰਬਾਕੂ ਦੇ ਹਾਨੀਕਾਰਕ ਰੂਪ ਬਾਰੇ ਜਾਗਰੂਕ ਕੀਤਾ ਜਾ ਸਕੇ । ਤੰਬਾਕੂ ਵਿੱਚ ਨਿਕੋਟੀਨ ਹੁੰਦਾ ਹੈ, ਜਿਹੜਾ ਇੱਕ ਅਜਿਹਾ ਨਸ਼ੀਲਾ ਪਦਾਰਥ ਹੈ, ਜਿਸ ਨੂੰ ਪੀਣ ਨਾਲ ਲੋਕ ਉਸ ਦੇ ਆਦੀ ਬਣ ਜਾਂਦੇ ਹਨ । ਬਹੁਤ ਸਾਰੇ ਲੋਕ ਜੋ ਇਸ ਨੂੰ ਉਪਯੋਗ ਕਰ ਲੈਂਦੇ ਹਨ, ਤਾਂ ਉਹਨਾਂ ਲਈ ਛੱਡਣਾ ਔਖਾ ਹੋ ਜਾਂਦਾ ਹੈ । ਅੱਜ ਐਸ. ਐਫ. ਸੀ. ਕੌਨਵੈਂਟ ਸਕੂਲ਼, ਜਲਾਲਾਬਾਦ, ਮੋਗਾ ਵਿੱਚ ਤੰਬਾਕੂ ਦਿਵਸ ਮਨਾਇਆ ਗਿਆ । ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਵਿਦਿਆਰਥੀਆਂ ਨੇ ਤੰਬਾਕੂ ਦਿਵਸ ਨਾਲ ਸਬੰਧਤ ਚਾਰਟ ਬਣਾਏ, ਚਿੱਤਰ ਬਣਾਏ ਅਤੇ ਪੋਸਟਰ ਬਣਾਏ । ਨੌਵੀਂ ਤੋ ਬਾਰ੍ਹਵੀਂ ਤੱਕ ਦੇ ਬੱਚਿਆਂ ਨੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਨੂੰ ਦੱਸਦੇ ਹੋਏ ਵੀਡਿਓ ਬਣਾਈਆਂ । ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਨਮਿਤਾ ਦਾਸ ਰੈਨਾ ਜੀ ਨੇ ਵੀ ਤੰਬਾਕੂ ਦੇ ਬੁਰੇ ਪ੍ਰਭਾਵ ਦੱਸਦੇ ਹੋਏ ਕਿ ਤੰਬਾਕੂ ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ । ਜਿਵੇਂ ਫੈਫੜਿਆਂ ਦਾ ਕੈਂਸਰ, ਹਾਰਟ ਅਟੈਕ, ਗੁਰਦੇ ਦਾ ਕੈਂਸਰ, ਸਿਰ, ਗਰਦਨ ਅਤੇ ਪੇਟ ਦਾ ਕੈਂਸਰ ਆਦਿ । ਤੰਬਾਕੂ ਦਾ ਸੇਵਨ ਕਰਨ ਵਾਲਾ ਵਿਅਕਤੀ ਆਪਣਾ ਜੀਵਨ ਤਬਾਹ ਕਰ ਲੈਂਦਾ ਹੈ ਅਤੁ ਉਸਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲ ਦੇ ਡਾਈਰੈਕਟਰ ਅਭੀਸ਼ੇਕ ਜਿੰਦਲ ਨੇ ਕਿਹਾ ਕਿ ਸਿਹਤਮੰਦ ਸ਼ਰੀਰ ਵਿੱਚ ਹੀ ਸਿਹਤਮੰਦ ਦਿਮਾਗ ਨਿਵਾਸ ਕਰਦਾ ਹੈ । ਜੇਕਰ ਸ਼ਰੀਰ ਸਵੱਸਥ ਨਹੀ ਹੋਵੇਗਾ ਤਾਂ ਅਸੀ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ । ਇਸ ਲਈ ਸਾਨੂੰ ਨਸ਼ੇ ਤੋ ਦੂਰ ਰਹਿਣਾ ਚਾਹਿਦਾ ਹੈ ।

Today Now News

RELATED ARTICLES
- Advertisment -

POPULAR POSTS