“ਬਾਲ ਵਪਾਰ ਦੀ ਰੋਕਥੰਮ, ਕਰੀਏ ਅਸੀਂ ਸਾਰੇ ਮਿਲ ਕੇ ਇਹ ਕੰਮ”

ਮੋਗਾ (ਹਰਪਾਲ ਸਹਾਰਨ) : ਅੱਜ ਦਾ ਦਿਨ ਪੂਰੇ ਵਿਸ਼ਵ ਵਿੱਚ ‘ਵਿਸ਼ਵ ਬਾਲ ਮਜਦੂਰ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਮਜ਼ਦੂਰ ਸੰਘ ਦੀ ਰਿਪੋਰਟ ਅਨੁਸਾਰ, ਸਭ ਤੋਂ ਘੱਟ ਵਿਕਸਿਤ ਦੇਸ਼ਾਂ ਵਿੱਚ ਹਰ ਚਾਰ ਬੱਚਿਆਂ ਵਿੱਚੋਂ ਇੱਕ ਬੱਚਾ ਬਾਲ ਮਜ਼ਦੂਰ ਹੈ। ਘੱਟ ਉਮਰ ਵਿੱਚ ਵੱਧ ਕੰਮ ਕਰਨ ਨਾਲ ਬੱਚਿਆਂ ਦੀ ਉਮਰ ਤਾਂ ਵਿਗੜਦੀ ਹੈ, ਨਾਲ ਹੀ ਉਹਨਾਂ ਦਾ ਮਾਨਸਿਕ ਵਿਕਾਸ ਵੀ ਰੁੱਕ ਜਾਂਦਾ ਹੈ। ਐਸ. ਐਫ. ਸੀ. ਕੌਨਵੈਂਟ ਸਕੂਲ ਜਲਾਲਾਬਾਦ ਮੋਗਾ ਵਿਖੇ ਬੱਚਿਆਂ ਨੇ ਲੋਕਾਂ ਵਿੱਚ ਬਾਲ ਮਜ਼ਦੂਰ ਪ੍ਰਤੀ ਜਾਗਰੁਕਤਾ ਫੈਲਾਉਣ ਲਈ ਕਈ ਗਤੀਵਿਿਧਆਂ ਕੀਤੀਆਂ। ਛੇਵੀਂ ਤੋ ਅੱਠਵ੍ਹੀ ਕਲਾਸ ਦੇ ਬੱਚਿਆਂ ਨੇ ਬਾਲ ਮਜ਼ਦੂਰੀ ਦੇ ਸੰਬੰਧ ਵਿੱਚ ਪੋਸਟਰ ਬਣਾਏ । ਇਸ ਤੋਂ ਇਲਾਵਾ ਨੌਵੀਂ, ਗਿਆਰਵੀ, ਬਾਰਵੀਂ ਕਲਾਸ ਦੇ ਬੱਚਿਆਂ ਨੇ ‘ਵਿਸ਼ਵ ਬਾਲ ਮਜ਼ਦੂਰ ਦਿਵਸ’ ਬਾਰੇ ਜਾਣਕਾਰੀ ਦਿੰਦੇ ਹੋਏ ਵੀਡੀਓ ਬਣਾਈਆਂ। ਇਸ ਤਰਾਂ ਬੱਚਿਆਂ ਨੇ ਲੋਕਾਂ ਨੂੰ ਬਾਲ ਮਜ਼ਦੂਰੀ ਤੇ ਰੋਕ ਲਗਾਉਣ ਲਈ ਜਾਗਰੁਕ ਕੀਤਾ।ਪ੍ਰਿੰਸੀਪਲ ਮਨਮਿਤਾ ਦਾਸ ਰੈਨਾ ਨੇ ‘ਬਾਲ ਮਜ਼ਦੂਰੀ’ ਬਾਰੇ ਕਿਹਾ ਕਿ ਬੱਚਿਆਂ ਨੂੰ ਪ੍ਰਮਾਤਮਾ ਦਾ ਉਪਹਾਰ ਮੰਨਿਆ ਜਾਂਦਾ ਹੈ, ਉਸਨੂੰ ਪਰਿਵਾਰ ਅਤੇ ਸਮਾਜ ਦੇ ਨਾਲ ਦੇਖਭਾਲ ਅਤੇ ਪਿਆਰ ਦੇ ਨਾਲ ਪੋਸ਼ਣ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਸਮਾਜਿਕ ਆਰਥਿਕ ਸਮੱਸਿਆਵਾਂ ਕਰਕੇ ਕੰਮ ਕਰਨ ਲਈ ਮਜ਼ਬੂਰ ਕਰਨਾ ਚਾਹੀਦਾ ਹੈ। ਭਾਰਤ ਦੇ ਸੰਵਿਧਾਨ ਦੁਆਰਾ ਬੱਚਿਆਂ ਨੂੰ ਇਹ ਅਧੀਕਾਰ ਪ੍ਰਧਾਨ ਕੀਤਾ ਗਿਆ ਹੈ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਤੇ ਨਾ ਲਗਾਇਆ ਜਾਵੇ। 6 ਤੋ 14 ਸਾਲ ਦੇ ਬੱਚਿਆਂ ਲਈ ਸਿੱਖਿਆ ਜਰੂਰੀ ਹੈ, ਉਹ ਵੀ ਮੁਫਤ। ਡਾਈਰੈਕਟਰ ਅਭਿਸ਼ੇਕ ਜਿੰਦਲ ਨੇ ਕਿਹਾ “ਸਿੱਖਿਆ ਨਾਲ ਬਾਲ ਮਜ਼ਦੂਰੀ ਨੂੰ ਦੂਰ ਭਜਾਓ, ਆਪਣੇ ਦੇਸ਼ ਨੂੰ ਅੰਧਕਾਰ ਤੋਂ ਬਚਾਓ”





