17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ.ਐਫ.ਸੀ. ਕਾੱਨਵੈਂਟ ਸਕੂਲ, ਮੋਗਾ ਵਿੱਚ ਕੈਰੀਅਰ ਕਾਊਂਸਲਿੰਗ ਅਧਿਵੇਸ਼ਨ ਲਗਵਾਇਆ ਗਿਆ

ਐਸ.ਐਫ.ਸੀ. ਕਾੱਨਵੈਂਟ ਸਕੂਲ, ਮੋਗਾ ਵਿੱਚ ਕੈਰੀਅਰ ਕਾਊਂਸਲਿੰਗ ਅਧਿਵੇਸ਼ਨ ਲਗਵਾਇਆ ਗਿਆ

ਸ਼੍ਰੀਮਤੀ ਉਰਵਸ਼ੀ ਪਾਛੋੜੀ ਜੀ ਨੇ ਕੀਤਾ ਬੱਚਿਆਂ ਦਾ ਮਾਰਗ ਦਰਸ਼ਨ

ਮੋਗਾ (ਹਰਪਾਲ ਸਹਾਰਨ) : ਕੈਰਿਅਰ ਕਾਊਂਸਲਿੰਗ ਬੱਚਿਆਂ ਅਤੇ ਪੇਸ਼ੇਵਰ ਵਿਅਕਤੀਆਂ ਨੂੰ ਆਪਣੇ ਵਰਤਮਾਨ ਪਾਠਕ੍ਰਮ ਜਾਂ ਕਿੱਤੇ ਦੇ ਸੰਬੰਧ ਵਿੱਚ ਆਪਣੀ ਤਾਕਤ ਅਤੇ ਕਮਜ਼ੋਰੀਆਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਅਤੇ ਉਹਨਾਂ ਨੂੰ ਇਹ ਦੱਸਦੀ ਹੈ ਕਿ ਉਹ ਕਿਸ ਕੈਰੀਅਰ ਦੇ ਲਈ ਨਿਯੁਕਤ ਹੋਣਗੇ । ਕੈਰੀਅਰ ਸਲਾਹਕਾਰ ਉਹਨਾਂ ਨੂੰ ਇੱਕ ਅਨੁਭਵੀ ਸਲਾਹਕਾਰ ਦੇ ਸਮਰਥਨ ਨਾਲ ਆਪਣੇ ਡੋਮੇਨ ਨੂੰ ਬਦਲਣ ਦੇ ਲਈ ਆਤਮਵਿਸ਼ਵਾਸ ਦੇਣ ਵਿੱਚ ਮਦਦ ਕਰਦਾ ਹੈ । ਅੱਜ ਐਸ.ਐਫ.ਸੀ. ਕਾੱਨਵੈਂਟ ਸਕੂਲ, ਮੋਗਾ ਵਿੱਚ ਸਥਿਤ ਆਈ.ਸੀ.ਐਸ.ਸੀ. ਬੋਰਡ ਨਵੀਂ ਦਿੱਲੀ ਤੋਂ ਮਾਣਤਾ ਪ੍ਰਾਪਤ ਸਕੂਲ ਵਿੱਚ ਸ਼੍ਰੀਮਤੀ ਉਰਵਸ਼ੀ ਪਾਛੋੜੀ ਜੋ ਕਿ ਇੱਕ ਉੱਦਮੀ ਕੈਰੀਅਰ ਸਲਾਹਕਾਰ, ਸੋਫਟ ਸਕਿਲਜ਼ ਫੈਸਿਲੀਟੇਟਰ, ਸ਼ਿਸ਼ਟਾਚਾਰ ਕੋਚ ਅਤੇ ਸਲਾਹਕਾਰ ਹੈ, ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮਨਮਿਤਾ ਦਾਸ ਰੈਨਾ ਜੀ ਦੇ ਦੁਆਰਾ ਕੈਰੀਅਰ ਕਾਊਂਸਲਿੰਗ ਅਧਿਵੇਸ਼ਨ ਲਗਵਾਇਆ ਗਿਆ । ਇਹ ਇੱਕ ਉਪਨ ਕੈਰੀਅਰ ਕਾਊਂਸਲੰਿਗ ਅਧਿਵੇਸ਼ਨ ਸੀ । ਜਿਸ ਵਿੱਚ ਪੂਰੇ ਭਾਰਤ ਦੇ ਸਕੂਲਾਂ ਦੇ ਨੌਵੀਂ ਤੋ ਬਾਰ੍ਹਵੀ ਕਲਾਸ ਦੇ ਬੱਚਿਆਂ ਨੇ ਹਿੱਸਾ ਲਿੱਤਾ । ਇਸ ਅਧੀਵੇਸ਼ਨ ਵਿੱਚ ਉਰਵਸ਼ੀ ਜੀ ਨੇ ਬੱਚਿਆਂ ਦਾ ਮਾਰਗ ਦਰਸ਼ਨ ਕੀਤਾ । ਉਹਨਾ ਦੱਸਿਆ ਕੀ ਕੈਰੀਅਰ ਵਿਕਾਸ ਜੀਵਨ ਭਰ ਦੀ ਪ੍ਰਕਰਿਆ ਹੈ ਜੋ ਸਾਡੇ ਜਨਮ ਤੋਨ ਹੀ ਸ਼ੁਰੁ ਹੋ ਜਾਂਦੀ ਹੈ । ਸਾਡੀਆਂ ਰੂਚੀਆਂ, ਯੋਗਤਾਵਾਂ, ਵਿਅਕਤੀਤਵ ਤੇ ਹਾਲਾਤ ਸਾਡੇ ਕੈਰੀਅਰ ਤੇ ਡੋਮੇਨ ਨੂੰ ਪ੍ਰਭਾਵਿਤ ਕਰਦੇ ਹਨ । ਇਸ ਅਧੀਵੇਸ਼ਨ ਦਾ ਬੱਚਿਆਂ ਨੇ ਖੂਭ ਫਾਇਦਾ ਉਠਾਇਆ । ਡਾਇਰੇਕਟਰ ਅਭੀਸ਼ੇਕ ਜਿੰਦਲ ਨੇ ਬੱਚਿਆਂ ਨੂੰ ਆਪਣੀ ਰੂਚੀ ਦੇ ਅਧਾਰ ਤੇ ਡੋਮੇਨ ਚੁਣਨ ਦੀ ਸਲਾਹ ਦਿੱਤੀ ।

Today Now News

RELATED ARTICLES
- Advertisment -

POPULAR POSTS