ਬੱਚਿਆਂ ਨੇ ਪੀਲੇ ਰੰਗ ਦੇ ਕੱਪੜੇ ਪਹਿਨੇ, ਭਾਸ਼ਣ, ਨਾਚ ਅਤੇ ਗੀਤ ਮੁਕਾਬਲਿਆਂ ਵਿਚ ਲਿੱਤਾ ਹਿੱਸਾ

ਮੋਗਾ (ਹਰਪਾਲ ਸਹਾਰਨ) : ਧਰਮਕੋਟ ਰੋਡ ਮੋਗਾ ਵਿਖੇ ਸਥਿਤ ਐਸ.ਐਫ.ਸੀ. ਕਾਨਵੈਂਟ ਸਕੂਲ ਜੋ ਕਿ ਆਈ.ਸੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਕੂਲ ਹੈ, ਵਿਖੇ ਅੱਜ ਬਸੰਤ ਪੰਚਮੀ ਦੇ ਮੌਕੇ ਤੇ ਵਿਦਿਆਰਥੀਆਂ ਨੇ ਮਾਂ ਸਰਸਵਤੀ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਤੇ ਬਸੰਤ ਦਾ ਸ਼ੁਭਾਰੰਭ ਕੀਤਾ ਕਿੰਡਰਗਾਰਟਨ ਦੇ ਬੱਚਿਆਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਤੇ ਵੱਖ ਵੱਖ ਤਰ੍ਹਾਂ ਦਾ ਭੋਜਨ ਕਰਕੇ ਇਸ ਦਿਨ ਨੂੰ ਮਨਾਇਆ ਪ੍ਰਾਇਮਰੀ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਇਸ ਮੌਕੇ ਤੇ ਨਾਚ, ਗੀਤ ਅਤੇ ਭਾਸ਼ਣ ਪੇਸ਼ ਕੀਤੇ ਸਕੂਲ ਦੇ ਡਾਇਰੈਕਟਰ ਸ਼੍ਰੀ ਅਭਿਸ਼ੇਕ ਜਿੰਦਲ ਨੇ ਮਾਂ ਸਰਸਵਤੀ ਦੇ ਜਨਮਦਿਨ ਦੇ ਮੌਕੇ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਡਾਇਰੈਕਟਰ ਸ਼੍ਰੀਮਤੀ ਸ਼ੀਨਾਮ ਜਿੰਦਲ ਨੇ ਵਿਦਿਆਰਥੀਆਂ ਨੂੰ ਦੱਸਿਆ ਕੇ ਮਾਂ ਸਰਸਵਤੀ ਦਾ ਜਨਮਦਿਨ ਹਰ ਸਾਲ ਬਸੰਤ ਪੰਚਮੀ ਦੇ ਦਿਨ ਮਨਾਇਆ ਜਾਂਦਾ ਹੈ ਸਕੂਲ ਟੀਚਰ ਸੁਰਿੰਦਰ ਕੌਰ ਤੇ ਨੀਲਾਮ ਸੇਠੀ ਨੇ ਬਸੰਤ ਪੰਚਮੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਕੋਮਲ ਅਰੋੜਾ ਨੇ ਵਿਦਿਆਰਥੀਆਂ ਤੇ ਅਭਿਭਾਵਕਾਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਜਮਾਤ ਛੇਵੀ ਦੀ ਸੁਮਾਨਪ੍ਰੀਤ ਕੌਰ, ਲੁਵਪ੍ਰੀਤ ਕੌਰ, ਦਿਲਪ੍ਰੀਤ ਕੌਰ, ਸ਼ਿਵਮਪ੍ਰੀਤ ਕੌਰ ਨੇ ਸਰਸਵਤੀ ਵੰਦਨਾ, ਤੀਸਰੀ ਕਲਾਸ ਦੀ ਯਾਸ਼ਿਕਾ ਜਿੰਦਲ, ਅਮਨਪ੍ਰੀਤ ਤੇ ਜੈਸਮੀਨ ਕੌਰ ਨੇ ਭਾਸ਼ਣ ਦਿੱਤਾ, ਕਲਾਸ ਦੂਜੀ ਦੀ ਮਾਨਸੀਰਤ ਕੌਰ, ਗੁਰਸੇਹਾਜ ਪ੍ਰੀਤ, ਲੁਵਦੀਪ ਸਿੰਘ, ਤੇ ਕਲਾਸ ਪਹਿਲੀ ਦੇ ਸਮਰ ਨੇ ਗੀਤ ਅਤੇ ਨਾਚ ਪੇਸ਼ ਕੀਤਾ




