17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ. ਐਫ. ਸੀ. ਕੌਨਵੈਂਟ ਸਕੂਲ, ਜਲਾਲਾਬਾਦ, ਮੋਗਾ, ਵਿਖੇ ਲੇਖ ਲਿਖਣ ਦੀ ਪ੍ਰਤੀਯੋਗਿਤਾ...

ਐਸ. ਐਫ. ਸੀ. ਕੌਨਵੈਂਟ ਸਕੂਲ, ਜਲਾਲਾਬਾਦ, ਮੋਗਾ, ਵਿਖੇ ਲੇਖ ਲਿਖਣ ਦੀ ਪ੍ਰਤੀਯੋਗਿਤਾ ਕਰਵਾਈ ਗਈ।

ਛੇਵੀਂ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ

ਮੋਗਾ (ਹਰਪਾਲ ਸਹਾਰਨ) : ਲੇਖ ਉਹ ਰਚਨਾ ਹੈ ਜੋ ਵਿਚਾਰਪੂਰਵਕ, ਕਰਮਬੱਧ ਰੂਪ ਵਿੱਚ ਲਿਖੀ ਜਾਂਦੀ ਹੈ। ਇਸ ਦੇ ਅਧਾਰ ਤੇ ਅਸੀਂ ਸਰਲ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਲੇਖ ਉਹ ਰਚਨਾ ਹੈ ਜੋ ਕਿਸੇ ਵਿਸ਼ੇ ਉੱਤੇ ਕਰਮਬੱਧ ਰੂਪ ਵਿੱਚ ਲਿਖੀ ਜਾਂਦੀ ਹੈ। ਐਸ. ਐਫ. ਸੀ. ਕੌਨਵੈਂਟ ਸਕੂਲ, ਜਲਾਲਾਬਾਦ, ਮੋਗਾ, ਵਿਖੇ ਲੇਖ ਲਿਖਣ ਦੀ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿੱਚ ਛੇਵੀਂ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਬਹੁਤ ਹੀ ਰਚਣਾਤਮਕ, ਤਰਕਪੂਰਵਕ ਅਤੇ ਸੁੰਦਰ ਲੇਖ ਲਿਖੇ। ‘ਲੇਖ ਲਿਖਣ’ ਮੁਕਾਬਲੇ ਦਾ ਵਿਸ਼ਾ ਵਾਤਾਵਰਣ ਨਾਲ ਜੁੜੀਆਂ ਸਮੱਸਿਆਵਾਂ, ਜਿਵੇਂ ਗਲੋਬਲ ਵਾਰਮਿੰਗ, ਜੰਗਲਾ ਦੀ ਕਟਾਈ, ਸ਼ਹਿਰੀਕਰਨ ਰੱਖਿਆ ਗਿਆ ਤਾਂ ਕਿ ਬੱਚਿਆਂ ਨੂੰ ਵਾਤਾਵਰਣ ਨਾਲ ਸੰਬੰਧਿਤ ਜਾਣਕਾਰੀ ਮਿਲ ਸਕੇ ਅਤੇ ਲੋਕਾਂ ਨੂੰ ਵੀ ਇਹਨਾਂ ਸਮੱਸਿਆਵਾਂ ਦੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਦੇ ਇਲਾਵਾ ਲੇਖ ਲਿਖਣ ਨਾਲ ਬੱਚਿਆਂ ਦੇ ਰਚਨਾਤਮਕ ਕੌਸ਼ਲ ਦਾ ਵੀ ਵਿਕਾਸ ਹੁੰਦਾ ਹੈ।ਸਕੂਲ਼ ਪ੍ਰਿੰਸੀਪਲ ਮਨਮਿਤਾ ਦਾਸ ਰੈਨਾ ਜੀ ਨੇ ਲੇਖ ਲਿਖਣ ਦੇ ਮਹੱਤਵ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਸਮਝ ਨੂੰ ਵਧਾਉਂਦਾ ਹੈ ਅਤੇ ਬੱਚਿਆਂ ਦੀ ਸਿੱਖਣ ਦੀ ਕਿਰਿਆ ਵਿੱਚ ਮਦਦ ਕਰਦਾ ਹੈ, ਕਿਉਂਕਿ ਇਹ ਹੋਰ ਗੱਲਾਂ ਤੋਂ ਇਲਾਵਾ, ਵਿਚਾਰਾਂ ਅਤੇ ਸੂਚਨਾਵਾਂ ਨੂੰ ਸਪੱਸ਼ਟ ਕਰਨ ਅਤੇ ਕਰਮਬੱਧ ਕਰਨ, ਵਿਸ਼ਲੇਸ਼ਣ ਕਰਨ ਅਤੇ ਅਲੋਚਨਾਤਮਕ ਫੈਸਲਾ ਲੈਣ ਵਿੱਚ ਵੀ ਮਦਦ ਕਰਦਾ ਹੈ।ਸਕੂਲ ਡਾਈਰੈਕਟਰ ਅਭੀਸ਼ੇਕ ਜਿੰਦਲ ਨੇ ਬੱਚਿਆਂ ਦੇ ਇਸ ਕੰਮ ਦੀ ਬਹੁਤ ਪ੍ਰਸ਼ੰਸਾ ਕੀਤੀ।

Today Now News

RELATED ARTICLES
- Advertisment -

POPULAR POSTS