ਇਸ ਸਕੀਮ ਰਾਹੀਂ ਪੰਜਾਬ ਦੇ ਤਕਰੀਬਨ 37 ਲੱਖ ਖਾਤਾਧਾਰਕਾਂ ਨੂੰ ਫਾਇਦਾ ਮਿਲੇਗਾ ।

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਗੜ੍ਹਸ਼ੰਕਰ ਵੱਲੋਂ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ ਐਸ.ਡੀ. ਐਮ. ਗੜ੍ਹਸ਼ੰਕਰ ਨਜ਼ਦੀਕ ਰੈੱਡ ਕਰਾਸ ਭਵਨ ਵਿਖੇ ਕੀਤੀ ਗਈ । ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ ਅਤੇ ਜਨਰਲ ਸਕੱਤਰ ਪੰਜਾਬ ਕਾਂਗਰਸ ਅਤੇ ਐਸ. ਡੀ. ਐਮ. ਗੜ੍ਹਸ਼ੰਕਰ ਹਰਬੰਸ ਸਿੰਘ ਵਲੋਂ 2 ਦਰਜਨ ਦੇ ਕਰੀਬ ਖਾਤਾਧਾਰਕਾਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ । ਇਸ ਮੌਕੇ ਲਵ ਕੁਮਾਰ ਗੋਲਡੀ ਕਾਂਗਰਸ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੀ ਜਨਤਾ ਨੂੰ ਦਿੱਤੇ ਜਾ ਰਹੇ ਸਮਾਰਟ ਰਾਸ਼ਨ ਕਾਰਡ ਵਰਧਾਨ ਸਾਬਤ ਹੋਣਗੇ ਕਿਉਂਕਿ ਇਨ੍ਹਾਂ ਸਮਾਰਟ ਕਾਰਡਾਂ ਰਾਹੀਂ ਖਾਤਾਧਾਰਕ ਸਮਾਰਟ ਕਾਰਡ ਦਿਖਾਕੇ ਕਿਸੇ ਵੀ ਥਾਂ ਤੇ ਰਸ਼ਨ ਲੈ ਸਕਣਗੇ । ਇਸ ਸਕੀਮ ਰਾਹੀਂ ਪੰਜਾਬ ਦੇ ਤਕਰੀਬਨ 37 ਲੱਖ ਖਾਤਾਧਾਰਕਾਂ ਤੇ 1 ਕਰੋੜ 40 ਲੱਖ ਲੋਕਾਂ ਨੂੰ ਫਾਇਦਾ ਮਿਲੇਗਾ ਅਤੇ 1 ਸਮਾਰਟ ਕਾਰਡ ਨਾਲ ਪੂਰੇ ਪਰਿਵਾਰ ਦਾ 5 ਲੱਖ ਦਾ ਸਿਹਤ ਬੀਮਾ ਵੀ ਕੀਤਾ ਜਾਵੇਗਾ ।






