ਇਸ ਸਮੇਂ ਬਲਾਕ ਬੁਢਲਾਡਾ ਵਿੱਚ ਡੇਂਗੂ ਦੇ 23 ਕੇਸ ਤੇ ਮਲੇਰੀਆ ਦੇ 4 ਕੇਸ ਰਜਿਸਟਰ ਹੋਏ ਹਨ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਉਪ ਮੰਡਲ ਮੈਜਿਸਟਰੇਟ ਬੁਢਲਾਡਾ ਸ਼੍ਰੀ ਸਾਗਰ ਸੇਤੀਆ ਦੀ ਪ੍ਰਧਾਨਗੀ ਹੇਠ ਡੇਂਗੂ ਤੇ ਮਲੇਰੀਆ ਦੇ ਕੇਸਾਂ ਦੇ ਸਬੰਧ ਵਿੱਚ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਸੀਨੀਅਰ ਮੈਡੀਕਲ ਅਫਸਰ, ਨਗਰ ਕੌਸਲ ਬੁਢਲਾਡਾ, ਨਗਰ ਕੌਸਲ ਬੋਹਾ ਅਤੇ ਬਰੇਟਾ ਦੇ ਨੁਮਾਇੰਦਿਆ ਨੇ ਸ਼ਮੂਲਿਅਤ ਕੀਤੀ।ਇਸ ਮੀਟਿੰਗ ਵਿੱਚ ਡੇਂਗੂ ਤੇ ਮਲੇਰੀਆਂ ਦੇ ਕੇਸਾਂ ਨੂੰ ਰੋਕਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਨੇ ਦੱਸਿਆ ਕਿ ਇਸ ਸਮੇਂ ਬਲਾਕ ਬੁਢਲਾਡਾ ਵਿੱਚ ਡੇਂਗੂ ਦੇ 23 ਕੇਸ ਤੇ ਮਲੇਰੀਆ ਦੇ 4 ਕੇਸ ਰਜਿਸਟਰ ਹੋਏ ਹਨ।ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਡੀ.ਡੀ.ਟੀ ਅਤੇ ਪੈਰੀਟਰਮ ਦੀ ਸਪਰੇਅ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਬਲਾਕ ਵਿੱਚ ਤਿੰਨ ਲਾਰਵਾ ਚੈਕਰ ਟੀਮਾਂ ਅਤੇ ਛੇ ਸਪਰੇਅ ਮੈਨ ਹਰ ਵੇਲੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਆ ਕਿ ਡੇਂਗੂ ਤੇ ਮਲੇਰੀਆ ਸਬੰਧੀ ਬੁਢਲਾਡਾ, ਬਰੇਟਾ ਅਤੇ ਬੋਹਾ ਵਿਖੇ ਲੋਕਾ ਨੂੰ ਘਰ—ਘਰ ਜਾ ਕੇ ਸੁਚੇਤ ਕਰਨ ਲਈ ਬੁਢਲਾਡਾ ਵਿਖੇ 3, ਬਰੇਟਾ ਵਿਖੇ 3 ਅਤੇ ਬੋਹਾ ਵਿਖੇ 2 ਟੀਮਾਂ ਬਣਾਈਆਂ ਗਈਆਂ ਹਨ ਜਿਹੜੀਆਂ ਕਿ ਵੱਖ—ਵੱਖ ਥਾਵਾਂ ਤੇ ਕੈਂਪ ਲਗਾ ਕੇ ਅਤੇ ਘਰ ਘਰ ਵਿੱਚ ਜਾ ਕੇ ਡੇਂਗੂ/ਮਲੇਰੀਆ ਸਬੰਧੀ ਜਾਗਰੂਕ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਲਾਰਵਾ ਚੈਕਰਾਂ ਵੱਲੋ ਲੋਕਾਂ ਦੇ ਘਰ ਵਿੱਚ ਪਏ ਗਮਲੇ, ਫਰਿੱਜ ਅਤੇ ਪਾਣੀ ਵਾਲੀਆਂ ਟੈਂਕੀਆਂ ਆਦਿ ਚੈਕ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾ ਨੂੰ ਜਾਗਰੂਕ ਕੀਤਾ ਜਾਦਾ ਹੈ ਕਿ ਆਪਣੇ ਘਰਾਂ ਵਿੱਚ ਜਿੱਥੇ ਪਾਣੀ ਖੜਾ ਹੋ ਸਕਦਾ ਹੈ ਜਿਵੇ ਕਿ ਗਮਲੇ, ਫਰਿਜ ਵਿਚਲੀਆਂ ਟਰੇਆਂ, ਕੂਲਰਾਂ ਆਦਿ ਨੂੰ ਸਮੇਂ ਸਮੇ ਸਿਰ ਚੈਕ ਕਰਨ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਘਰ ਵਿੱਚ ਮਲੇਰੀਆਂ ਮੱਛਰ ਦਾ ਲਾਰਵਾ ਮਿਲਦਾ ਹੈ ਤਾਂ ਤੁਰੰਤ ਖਤਮ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਨਗਰ ਕੌਸਲ ਬੁਢਲਾਡਾ, ਬੋਹਾ ਅਤੇ ਬਰੇਟਾ ਦੇ ਅਧਿਕਾਰੀਆਂ ਵੱਲੋ ਡੇਗੂ ਦੀ ਰੋਕਥਾਮ ਲਈ ਮੁਹੱਲਿਆਂ ਵਿੱਚ ਹਰ ਦੂਸਰੇ ਦਿਨ ਲਗਾਤਾਰ ਫੋਗਿੰਗ ਕੀਤੀ ਜਾ ਰਹੀ ਹੈ ਅਤੇ ਕਮੇਟੀ ਅਧਿਕਾਰੀਆਂ ਵੱਲੋਂ ਵਿਸ਼ੇਸ ਧਿਆਨ ਦੇ ਕੇ ਸ਼ਹਿਰੀ ਖੇਤਰਾਂ ਦੀ ਸਫਾਈ ਕਰਵਾਈ ਜਾ ਰਹੀ ਹੈ। ਜਿਨ੍ਹਾਂ ਘਰਾਂ ਵਿੱਚ ਡੇਗੂ ਦਾ ਲਾਰਵਾ ਮਿਲਦਾ ਹੈ ਉਨ੍ਹਾਂ ਘਰਾਂ ਦਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਲਾਨ ਕੱਟਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਡੇਂਗੂ ਦੇ ਪਕਰੋਪ ਨੂੰ ਖਤਮ ਹੋਣ ਤੱਕ ਜਾਰੀ ਰਹੇਗੀ।ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋ ਡੇਂਗੂ ਤੇ ਮਲੇਰੀਆ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਪੈਂਫਲੇਟ ਵੰਡੇੇੇ ਜਾ ਰਹੇ ਹਨ ਅਤੇ ਲੋਕਾਂ ਨੂੰ ਡੇਂਗੂ ਤੇ ਮਲੇਰੀਆਂ ਸਬੰਧੀ ਵੱਧ ਤੋ ਵੱਧ ਜਾਗਰੂਕ ਕੀਤਾਂ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਹਰ ਰੋਜ਼ ਕੀਤੀ ਗਈ ਕਾਰਵਾਈ ਦੀ ਰਿਪੋੋਰਟ ਉੱਚ ਅਧਿਕਾਰੀਆਂ ਨੂੰ ਸਮੇਂ—ਸਮੇਂ ਸਿਰ ਭੇਜੀ ਜਾ ਰਹੀ ਹੈ।






