ਮਿਸ ਜਸਪ੍ਰੀਤ ਕੌਰ ਪਹਿਲਾ ਸਥਾਨ, ਮਿਸ ਪੂਜਾ ਨੇ ਦੂਜਾ, ਮਿਸ ਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਕੀਤਾ ਹਾਸਿਲ ।

ਮੋਗਾ (ਅਮਜਦ ਖ਼ਾਨ) : ਐਸ.ਡੀ. ਕਾਲਜ਼ ਫ਼ਾਰ ਵੂਮੈਨ ਵਿਖੇ ਕੰਪਿਉਟਰ ਵਿਭਾਗ ਦੇ ਕੋਰਸ ਬੀ.ਸੀ.ਏ.ਫ਼ਾਈਨਲ ਦਾ ਨਤੀਜਾ ਸ਼ਾਨਦਾਰ ਰਿਹਾ । ਕਾਲਜ ਦੇ ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਬੀ.ਸੀ.ਏ.ਫ਼ਾਈਨਲ ਦਾ ਨਤੀਜਾ ਐਲਾਨਿਆ ਹੈ। ਜਿਸ ’ਚ ਜਸਪ੍ਰੀਤ ਕੌਰ ਪਹਿਲਾ ਸਥਾਨ, ਮਿਸ ਪੂਜਾ ਨੇ ਦੂਜਾ, ਮਿਸ ਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕਰਦਿਆ ਕਾਲਜ਼ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਮੈਡਮ ਡਾ. ਨੀਨਾ ਅਨੇਜਾ ਨੇ ਵਿਸ਼ੇਸ਼ ਤੌਰ ’ਤੇ ਕਾਲਜ ਦੇ ਪ੍ਰਬੰਧਕ ਕਮੇਟੀ ਵਲੋਂ ਕੰਪਿਊਟਰ ਵਿਭਾਗ ਦੇ ਟੀਚਰਾਂ, ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਵਧਾਈ ਦਿੱਤੀ। ਅਤੇ ਸਮੂਹ ਵਿਦਿਆਰਥਣਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕੰਪਿਉਟਰ ਦੀ ਅਧਿਆਪਕਾ ਮਿਸ ਰਜਨੀ, ਮੈਡਮ ਪੱਲਵੀ ਸੂਦ, ਮਿਸ ਭਾਗਿਆ ਸ਼੍ਰੀ, ਮਿਸ ਮੁਨਈਆਂ ਆਦਿ ਹਾਜ਼ਰ ਸਨ।





