17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐੱਸ. ਡੀ. ਕਾਲਜ ਬਰਨਾਲਾ ਵਿਖੇ ਵੋਕੇਸ਼ਨਲ ਕੋਰਸ ਨਿਊਟਰੀਸ਼ਨ ਅਤੇ ਹੈਲਥਕੇਅਰ ਸਾਇੰਸ ਵਿਖੇ...

ਐੱਸ. ਡੀ. ਕਾਲਜ ਬਰਨਾਲਾ ਵਿਖੇ ਵੋਕੇਸ਼ਨਲ ਕੋਰਸ ਨਿਊਟਰੀਸ਼ਨ ਅਤੇ ਹੈਲਥਕੇਅਰ ਸਾਇੰਸ ਵਿਖੇ ਅਮਨਦੀਪ ਕੌਰ ਨੇ ਬਤੌਰ ਲੈਕਚਰਾਰ ਚਾਰਜ ਸੰਭਾਲਿਆ

ਅਮਨਦੀਪ ਕੌਰ ਨੇ ਦੱਸਿਆ ਸਿਹਤ ਸੰਭਾਲ ਨਾਲ ਸੰਬੰਧਿਤ ਵੋਕੇਸ਼ਨਲ ਕੋਰਸ ਕਰਨ ਵਾਲੇ ਵਿਦਿਆਰਥੀ ਕਈ ਤਰ੍ਹਾਂ ਦੀ ਨੌਕਰੀ ਪਾ ਸਕਦੇ ਹਨ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਐੱਸ. ਡੀ. ਕਾਲਜ ਬਰਨਾਲਾ ਵਿਖੇ ਵੋਕੇਸ਼ਨਲ ਕੋਰਸ ਨਿਊਟਰੀਸ਼ਨ ਅਤੇ ਹੈਲਥਕੇਅਰ ਸਾਇੰਸ ਵਿਖੇ ਅਮਨਦੀਪ ਕੌਰ ਨੇ ਬਤੌਰ ਲੈਕਚਰਾਰ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਨਵ ਨਿਯੁਕਤ ਲੈਕਚਰਾਰ ਅਮਨਦੀਪ ਕੌਰ ਨੇ ਦੱਸਿਆ ਸਿਹਤ ਸੰਭਾਲ ਨਾਲ ਸੰਬੰਧਿਤ ਵੋਕੇਸ਼ਨਲ ਕੋਰਸ ਕਰਨ ਵਾਲੇ ਵਿਦਿਆਰਥੀ ਕਈ ਤਰ੍ਹਾਂ ਦੀ ਨੌਕਰੀ ਪਾ ਸਕਦੇ ਹਨ ਤੇ ਆਪਣਾ ਕੰਮ ਵੀ ਕਰ ਸਕਦੇ ਹਨ। ਉਹਨਾਂ ਦੱਸਿਆ ਕਿ 1 ਸਾਲ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਡਿਪਲੋਮਾ ਪਾਸ ਹੋ ਜਾਣਗੇ ਦੋ ਸਾਲ ਕਰਨ ਵਾਲੇ ਐਡਵਾਂਸ ਡਿਪਲੋਮਾ ਅਤੇ ਤਿੰਨ ਸਾਲ ਦਾ ਕੋਰਸ ਕਰਨ ਵਾਲੇ ਡਿਗਰੀ ਪ੍ਰਾਪਤ ਕਰ ਲੈਣਗੇ। ਉਨ੍ਹਾਂ ਨੇ ਦੱਸਿਆ ਕਿ ਕਾਲਜ ਪ੍ਰਬੰਧਕਾਂ ਨੇ ਬੱਚਿਆਂ ਨੂੰ ਸਵੈ-ਰੁਜ਼ਗਾਰ ਅਤੇ ਨੌਕਰੀਆਂ ਪ੍ਰਾਪਤੀ ਲਈ ਇਹ ਕਿੱਤਾ ਕੋਰਸ ਸ਼ੁਰੂ ਕੀਤੇ ਹਨ । ਇਹ ਕੋਰਸ ਕਰਨ ਵਾਲੇ ਵਿਦਿਆਰਥੀ ਯੋਗਾ ਅਧਿਆਪਕ , health ਐਡਵਾਈਜ਼ਰ, ਸਰੀਰ ਲਈ ਪੌਸ਼ਟਿਕ ਭੋਜਨ ਸਲਾਹਕਾਰ, ਸਹਾਇਕ ਕੈਟਰੀਂਗ ਮੈਨੇਜਰ ਅਤੇ ਫੂਡ ਉਦਯੋਗ ਵਿੱਚ ਮੁੱਖ ਸਲਾਹਕਾਰ ਦੇ ਤੌਰ ਤੇ ਨਿਯੁਕਤ ਹੋ ਸਕਦੇ ਹਨ। ਇਹ ਡਿਪਲੋਮਾ ਜਾਂ ਡਿਗਰੀ ਪਾਸ ਕਰਨ ਵਾਲੇ ਵਿਦਿਆਰਥੀ ਆਪਣੇ ਤੌਰ ਤੇ ਡਾਇਟੀਸ਼ੀਅਨ ਅਤੇ ਸਿਹਤ ਨਾਲ ਸਬੰਧਿਤ ਹਰ ਤਰ੍ਹਾਂ ਦਾ ਕਿੱਤਾ ਕਰਨ ਵਿੱਚ ਮਾਹਰ ਹੋ ਜਾਂਦੇ ਹਨ। ਇਸ ਮੌਕੇ ਡੀ ਫਾਰਮੇਸੀ ਕਾਲਜ ਦੇ ਪ੍ਰਿੰਸੀਪਲ ਵਿਜੈ ਬਾਂਸਲ, ਪ੍ਰਿੰਸੀਪਲ ਰਕੇਸ਼ ਕੁਮਾਰ ਗਰਗ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ, ਪ੍ਰਿੰਸੀਪਲ ਆਰ ਪੀ ਸਿੰਘ, ਪ੍ਰਿੰਸੀਪਲ ਰਾਜ ਮਹਿੰਦਰ ,ਪ੍ਰੋਫੈਸਰ ਸ਼ੋਏਬ ਜਫਰ ,ਲੈਕਚਰਾਰ ਦਰਸ਼ਨ ਸਿੰਘ ,ਲੈਕਚਰਾਰ ਬਲਵਿੰਦਰ ਸ਼ਰਮਾ ਲੈਕਚਰਾਰ ਹਰਿੰਦਰ ਜੀਤ ਸਿੰਘ, ਸੁਖਮਨ ਜੋਤ ਸਿੰਘ, ਨਰਦੀਪ ਕੌਰ ਆਦਿ ਵੀ ਉਪਸਥਿਤ ਸਨ।

Today Now News

RELATED ARTICLES
- Advertisment -

POPULAR POSTS