ਆਮ ਆਦਮੀ ਪਾਰਟੀ ਦੀ ਐਸ. ਸੀ. ਵਿੰਗ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਬੱਧਨੀ ਦੀ ਅਗਵਾਈ ਹੇਠ ਹੋਈ

ਮੋਗਾ (ਹੈਪੀ-ਹਰਪਾਲ) : ਆਮ ਆਦਮੀ ਪਾਰਟੀ ਦੀ ਐਸ. ਸੀ. ਵਿੰਗ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਬੱਧਨੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਨਵ ਨਿਯੁਕਤ ਬਲਾਕ ਇੰਚਾਰਜਾਂ ਨੂੰ ਅਹੁਦੇ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹਲਕਾ ਮੋਗਾ ਤੋਂ ਪਿਆਰਾ ਸਿੰਘ ਬੱਬੂ, ਦਲਜੀਤ ਸਿੰਘ, ਰਾਜ ਸਿੱਧੂ ਦਾਰਾਪੁਰ ਹਲਕਾ ਨਿਹਾਲ ਸਿੰਘ ਵਾਲਾ ਤੋਂ ਗੁਰਦੀਪ ਕਿੱਲੀ ਚਾਹਲ, ਸੁਰਜੀਤ ਸਿੰਘ ਹਿੰਮਤਪੁਰਾ, ਮੇਜਰ ਸਿੰਘ ਬੁੱਟਰ, ਲਖਵੀਰ ਸਿੰਘ ਬੁਰਜ ਹਮੀਰਾ ,ਹਲਕਾ ਧਰਮਕੋਟ ਤੋਂ ਅਜੈਬ ਸਿੰਘ , ਹਰਦਿਆਲ ਸਿੰਘ ਮੰਦਰ, ਜੋਰਾ ਸਿੰਘ ਰੋਲੀ, ਭੁਪਿੰਦਰ ਸਿੰਘ ਕਲਿਆਣਾ, ਹਲਕਾ ਬਾਘਾ ਪੁਰਾਣਾ ਤੋਂ ਜਸਵਿੰਦਰ ਸਿੰਘ ਰਾਜਾ, ਲਖਵੀਰ ਸਮਾਲਸਰ, ਹਰਪ੍ਰੀਤ ਭਲੂਰ ਅਤੇ ਰਾਜਵਿੰਦਰ ਚੌਧਰੀਵਾਲਾ ਨੂੰ ਬਲਾਕ ਪ੍ਰਧਾਨ ਥਾਪਿਆ ਗਿਆ, ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਨੇ ਨਵ ਨਿਯੁਕਤ ਬਲਾਕ ਪ੍ਰਧਾਨਾਂ ਨੂੰ ਵਧਾਈ ਦਿੱਤੀ, ਰਾਜੀਵ ਸ਼ਰਮਾ ,ਮਨਮੋਹਨ ਸਿੰਘ ਪਾਰਟੀ ਅਬਜਰਬਰ ਨੇ ਐਸ. ਸੀ. ਵਿੰਗ ਨੂੰ ਪਾਰਟੀ ਦਾ ਨਵਾਂ ਪ੍ਰੋਗਰਾਮ ਸੌਂਪਿਆ ਅਤੇ ਵਿਚਾਰ ਚਰਚਾ ਕੀਤੀ ਇਸ ਮੌਕੇ ਅਮਨ ਰਖੜਾ ਮੀਡੀਆ ਇੰਚਾਰਜ ,ਦੀਪਕ ਅਰੋੜਾ, ਗੁਰਵਿੰਦਰ ਡਾਲਾ, ਸੁਰਜੀਤ ਲੁਹਾਰਾ , ਜਗਵੰਤ ਬੈਂਸ,ਨਿਰਭੈ ਸਿੰਘ,ਮਾਣਕ ਸਿੰਘ, ਬਾਬਾ ਟੇਕ ਸਿੰਘ ,ਨਰੇਸ਼ ਚਾਵਲਾ, ਡਾਕਟਰ ਅਮਨਦੀਪ ਕੌਰ, ਰਿੰਪੀ ਗਰੇਵਾਲ, ਕਮਲਜੀਤ ਕੌਰ ਅਤੇ ਹਰਮੇਲ ਸਿੰਘ ਫੌਜੀ ਮੌਜੂਦ ਸਨ






