ਫਿਰੋਜ਼ਪੁਰ,15 ਮਈ()-ਨਾਮਵਾਰ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਅਤੇ ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅਨੇਕਾਂ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਲੋਕਾਂ ਨੂੰ ਮਹਿੰਗੇ ਮੈਡੀਕਲ ਟੈਸਟਾਂ ਤੋਂ ਰਾਹਤ ਦੇਣ ਲਈ ਸੰਸਥਾ ਵਲੋਂ ਜਿਲ੍ਹਾ ਫਿਰੋਜਪੁਰ ਵਿਚ ਫਿਰੋਜ਼ਪੁਰ ਛਾਉਣੀ ਅਤੇ ਤਹਿਸੀਲ ਰੋਡ ਮੱਖੂ ਵਿੱਚ ਅਧੁਨਿਕ ਸਾਜੋ ਸਮਾਨ ਨਾਲ ਪੂਰੀ ਤਰ੍ਹਾਂ ਲੈਸ ਦੋ ਲੈਬੋਰਟੀਆਂ ਖੋਲੀਆਂ ਹੋਈਆਂ ਹਨ। ਜਿਨ੍ਹਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਬਹੁਤ ਘੱਟ ਰੇਟਾਂ ਤੇ ਆਪਣੇ ਮੈਡੀਕਲ ਟੈਸਟ ਕਰਵਾ ਰਹੇ ਹਨ। ਇਸ ਲੜੀ ਨੂੰ ਅੱਗੇ ਤੋਰਦੇ ਹੋਏ ਸੰਸਥਾ ਵੱਲੋ ਬੱਸ ਅੱਡਾ ਫਿਰੋਜ਼ਪੁਰ ਸ਼ਹਿਰ ਅੰਦਰ ਮੈਡੀਕਲ ਸੈਂਪਲ ਕੁਲੈਕਸ਼ਨ ਸੈਂਟਰ ਖੋਲਿਆ ਗਿਆ ਹੈ। ਇਸ ਸੈਂਟਰ ਦਾ ਸੰਸਥਾ ਦੇ ਡਾ ਦਲਜੀਤ ਸਿੰਘ ਗਿੱਲ ਸਿਹਤ ਸੇਵਾਵਾਂ ਸਲਾਹਕਾਰ ਵੱਲੋਂ ਰਸਮੀ ਉਦਘਾਟਨ ਕੀਤਾ ਗਿਆ ਅਤੇ 30 ਲੋੜਵੰਦਾਂ , ਅੰਗਹੀਣਾਂ ਅਤੇ ਵਿਧਵਾਵਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡੇ ਗਏ
ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਓਟ ਆਸਰਾ ਲੈਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ । ਅਰਦਾਸ ਬੇਨਤੀ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ।
ਇਸ ਮੌਕੇ ਡਾ ਗਿੱਲ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਦੇ ਵਾਸੀਆਂ ਨੂੰ ਇਸਦਾ ਬਹੁਤ ਵੱਡਾ ਫਾਇਦਾ ਹੋਵੇਗਾ ਕਿਉਕਿ ਉਹ ਹੁਣ ਆਪਣੀ ਬਿਮਾਰੀ ਦੀ ਜਾਂਚ ਸਬੰਧੀ ਮੈਡੀਕਲ ਟੈਸਟ ਕਰਵਾਉਣ ਲਈ ਬਹੁਤ ਘੱਟ ਰੇਟਾਂ ਤੇ ਇਸ ਕੁਲੈਕਸ਼ਨ ਸੈਂਟਰ ਤੋਂ ਕਰਵਾ ਸਕਣਗੇ। ਇਸ ਮੋਕੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ,ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਛਾਬੜਾ,ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ, ਫਿਰੋਜ਼ਪੁਰ ਇੰਚਾਰਜ ਬਲਵਿੰਦਰ ਪਾਲ ਸ਼ਰਮਾ ਵੱਲੋ ਡਾ ਐਸ ਪੀ ਸਿੰਘ ਉਬਰਾਏ ਅਤੇ ਡਾ ਦਲਜੀਤ ਸਿੰਘ ਗਿੱਲ ਦਾ ਫਿਰੋਜ਼ਪੁਰ ਜ਼ਿਲ੍ਹੇ ਦਿੱਤੀਆਂ ਸੇਵਾਵਾਂ ਬਦਲੇ ਧੰਨਵਾਦ ਕੀਤਾ ।
ਇਸ ਮੌਕੇ ਤੇ ਲਖਵਿੰਦਰ ਸਿੰਘ ਕਰਮੂਵਾਲਾ,ਜਸਪ੍ਰੀਤ ਕੌਰ ਯੂ ਐਸ ਏ ,ਬਲਵਿੰਦਰ ਪਾਲ ਸ਼ਰਮਾ,ਵਿਜੇ ਕੁਮਾਰ ਬਹਿਲ,ਜਸਬੀਰ ਸਿੰਘ ਸ਼ਰਮਾ, ਤਲਵਿੰਦਰ ਕੌਰ, ਆਸ਼ਾ ਸ਼ਰਮਾ,ਬਿ੍ਜ ਭੂਸ਼ਨ, ਕੰਵਲਜੀਤ ਸਿੰਘ,ਰਣਧੀਰ ਸ਼ਰਮਾ, ਮੈਡਮ ਪਿੰਕੀ, ਮੈਡਮ ਗੁਰਪ੍ਰੀਤ
ਕੋਰ, ਹਰਪ੍ਰੀਤ ਸਿੰਘ ਪੰਜਾਬ ਰੋਡਵੇਜ ,ਕੁਲਵਿੰਦਰ ਸ਼ਰਮਾ ਲੈਬ ਟੈਕਨੀਸ਼ੀਅਨ, ਹਰਪ੍ਰੀਤ ਸਿੰਘ ਪੰਜਾਬ ਰੋਡਵੇਜ , ਕੁਲਵਿੰਦਰ ਸਿੰਘ ਅਤੇ ਕੁਲਵਿੰਦਰ ਸ਼ਰਮਾ ਲੈਬ ਟੈਕਨੀਸ਼ੀਅਨ ਵੀ ਮੌਜੂਦ ਸਨ।






