ਗਰੀਬ ਪਰਵਾਰ ਦੀ ਮਨੀਸਾ ਨਾ ਦੀ ਲੜਕੀ ਨਾਲ ਜਬਰੀ ਬਲਾਤਕਾਰ ਕਰਕੇ ਬੜੀ ਬੇ ਰਹਿਮੀ ਨਾਲ ਉਸ ਦੀ ਜਬਾਨ ਕੱਟ ਕੇ ਲੱਕ ਦੀ ਰੀੜ ਦੀ ਹੱਡੀ ਤੋੜ ਕੇ ਰਸਤੇ ਵਿਚ ਸੁੱਟਣ ਦਾ ਮਾਮਲਾ ।

ਤਰਨ ਤਾਰਨ (ਜਸਵੀਰ ਸਿੰਘ) : ਕਸਬਾ ਸਰਾਂ ਅਮਾਨਤ ਖਾਂ ਵਿਖੇ ਦਿਹਾਤੀ ਮਜਦੂਰ ਸਭਾ ਨੇ ਉਤੱਰ ਪ੍ਦੇਸ ਦੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ । ਇਸ ਪਰੋਗਰਾਮ ਦੀ ਅਗਵਾਈ ਦਿਹਾਤੀ ਮਜਦੂਰ ਸਭਾ ਦੇ ਆਗੂਆਂ ਜਰਨੈਲ ਸਿੰਘ ਰਸੂਲਪੁਰ ਕਲਦੀਪ ਸਿੰਘ ਲੇਹੀਆਂ ਅਮਰੀਕ ਸਿੰਘ ਸਰਾਂ ਅਮਾਨਤ ਖਾਂ ਨੇ ਕੀਤੀ ।ਇਸ ਸਮੇ ਇਕੱਠੇ ਹੋਏ ਕਿਰਤੀ ਲੋਕਾ ਦੇ ਇਕੱਠ ਨੂੰ ਦਿਹਾਤੀ ਮਜਦੂਰ ਸਭਾ ਦੇ ਜਿਲਾ ਪ੍ਧਾਨ ਬਲਦੇਵ ਸਿੰਘ ਭੈਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਦੇ ਚਾਰ ਉਚ ਜਾਤੀ ਦੇ ਗੁੰਡਿਆ ਨੇ ਗਰੀਬ ਪਰਵਾਰ ਦੀ ਮਨੀਸਾ ਨਾ ਦੀ ਲੜਕੀ ਨਾਲ ਜਬਰੀ ਬਲਾਤਕਾਰ ਕਰਕੇ ਬੜੀ ਬੇ ਰਹਿਮੀ ਨਾਲ ਉਸ ਦੀ ਜਬਾਨ ਕੱਟ ਕੇ ਲੱਕ ਦੀ ਰੀੜ ਦੀ ਹੱਡੀ ਤੋੜ ਕੇ ਰਸਤੇ ਵਿਚ ਸੁੱਟ ਦਿਤਾ । ਇਨਸਾਨੀਅਤ ਦੇ ਦਰਦ ਨੂੰ ਸਮਝਣ ਵਾਲੇ ਲੋਕਾ ਨੇ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਮੋਤ ਹੋ ਗਈ । ਇਹਨਾ ਆਗੂਆ ਨੇ ਸਰਕਾਰ ਪੁਲੀਸ ਦੇ ਵੱਡੇ ਅਫਸਰਾ ਉੱਚ ਅਦਾਲਤਾਂ ਕੋਲੋ ਮੰਗ ਕਰਦਿਆ ਕਿਹਾ ਕਿ ਇਹਨਾ ਚਾਰ ਦਰਿੰਦਿਆਂ ਨੂੰ ਸਖਤ ਤੋ ਸਖਤ ਸਜਾਵਾਂ ਬਿਨਾ ਦੇਰੀ ਕੀਤਿਆਂ ਫਾਂਸੀ ਦੇ ਫੰਦੇ ਤੇ ਲਟਕਾ ਕੇ ਮਨੀਸਾ ਦੇ ਗਰੀਬ ਪਰਵਾਰ ਨੂੰ ਇਨਸਾਫ ਦਵਾ ਕੇ ਗਰੀਬ ਲੋਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ । ਇਹਨਾ ਤੋ ਇਲਾਵਾ ਦਿਲਬਾਗ ਸਿੰਘ ਸੁਖਦੇਵ ਸਿੰਘ ਨਿਰਵੈਲ ਸਿੰਘ ਗੁਰਦੀਪ ਸਿੰਘ ਸਰਾ ਅਮਾਨਤ ਖਾਂ ਕਸਮੀਰ ਸਿੰਘ ਗੁਰਲਾਲ ਸਿੰਘ ਜਸਪਾਲ ਸਿੰਘ ਜੇਪੀ ਸਿੰਘ ਫਤਿਹ ਸਿੰਘ ਲਵ ਸਿੰਘ ਲੇਹੀਆਂ ਆਦਿ ਆਗੂ ਹਾਜਰ ਸਨ ।






