17.1 C
Chandigarh

TODAY NOW NEWS

Friday, March 20, 2026
HomeBREAKING NEWSਰੁਪਿੰਦਰ ਭਾਰਦਵਾਜ (ਰਿਟਾਇਰਡ ਐਸ.ਪੀ.) ਵੱਲੋ ਮਾਸ੍ਟਰਮਾਇੰਡ ਸੰਸਥਾਂ ਵਿਖੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ...

ਰੁਪਿੰਦਰ ਭਾਰਦਵਾਜ (ਰਿਟਾਇਰਡ ਐਸ.ਪੀ.) ਵੱਲੋ ਮਾਸ੍ਟਰਮਾਇੰਡ ਸੰਸਥਾਂ ਵਿਖੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਅਤੇ ਐਸ.ਆਈ.ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ


ਬਰਨਾਲਾ 5 ਅਗਸਤ /-ਕਰਨਪ੍ਰੀਤ ਧੰਦਰਾਲ /- ਮਾਸਟਰਮਾਇੰਡ ਸੰਸਥਾਂ ਵਿਖੇ ਵਿਸ਼ੇਸ਼ ਤੋਰ ਤੇ ਪੁੱਜੇ ਰੁਪਿੰਦਰ ਭਾਰਦਵਾਜ (ਰਿਟਾਇਰਡ ਐਸ.ਪੀ.) ਵੱਲੋ ਮਾਸ੍ਟਰਮਾਇੰਡ ਸੰਸਥਾਂ ਵਿਖੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਅਤੇ ਐਸ.ਆਈ.ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਪਿਛਲੇ ਕਾਫੀ ਸਮੇਂ ਤੋਂ ਮਾਸ੍ਟਰਮਾਇੰਡ ਐਜੂਕੇਸ਼ਨਲ ਵਿਦਿਆ ਦੇ ਖੇਤਰ ਵਿੱਚ ਅਪਣਾ ਇਕ ਵੱਖਰਾ ਨਾਮ ਬਣਾ ਚੁੱਕਾ ਹੈ।ਇਸ ਸੰਸਥਾ ਦੁਆਰਾ ਕੰਪੀਟੇਟਿਵ ਪ੍ਰੀਖਿਆਵਾਂ ਦੀ ਤਿਆਰੀ ਦੇ ਕੋਰਸਾ ਨੇ ਹਜਾਰਾਂ ਹੀ ਵਿਦਿਆਰਥੀਆਂ ਦੇ ਭਵਿੱਖ ਨੂੰ ਖੁੱਸਹਾਲ ਅਤੇ ਕਾਮਯਾਵ ਬਣਾਉਣ ਵਿੱਚ ਕਾਫੀ ਯੋਗਦਾਨ ਪਾਇਆ ਹੈ।ਇਸ ਸੰਸਥਾਂ ਦੇ ਵਿਦਿਆਰਥੀ ਅੱਜ ਵੱਖ –ਵੱਖ ਸਰਕਾਰੀ ਸੰਸਥਾਵਾਂ ਵਿੱਚ ਅਪਣੀਆ ਸੇਵਾਵਾ ਪ੍ਰਦਾਨ ਕਰ ਰਹੇ ਹਨ ਅਤੇ ਅਪਣੀ ਚੰਗੀ ਜੀਵਿਕਾ ਕਮਾ ਰਹੇ ਹਨ।ਇਸੇ ਸਿਲਸਲੇ ਨੂੰ ਜਾਰੀ ਰੱਖਦਿਆ

ਮਾਸਟਰਮਾਇਡ ਸੰਸਥਾ ਵੱਲੋ ਪਿਛਲੇ ਕਾਫੀ ਸਮੇ ਤੋ ਪੰਜਾਬ ਪੁਲਿਸ ਦੀਆ ਅਸਾਮੀਆਂ ਦੀ ਭਰਤੀ ਲਈ ਬੈਚ ਚਲਾਏ ਜਾ ਰਹੇ ਹਨ।ਜਿਹੜੇ ਬੇਰੋਜ਼ਗਾਰੀ ਨੂੰ ਠੱਲ ਪਾਉਣ ਚ ਸਹਾਈ ਹੋਣਗੇ ! ਵਿਦਿਆਰਥੀਆਂ ਨੂੰ ਸਖਤ ਮਹਿਨਤ ਕਰਨ ਅਤੇ ਜੀਵਨ ਵਿੱਚ ਅਪਣੇ ਉਦੇਸ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਲਗਨ ਅਤੇ ਮਹਿਨਤ ਨਾਲ ਅਸੀ ਜੀਵਨ ਵਿੱਚ ਹਰ ਕੰਮ , ਹਰ ਮੁਕਾਮ ਹਾਸਿਲ ਕਰ ਸਕਦੇ ਹਾ। ਅਜਿਹਾ ਕੋਈ ਵੀ ਕੰਮ ਨਹੀ ਹੈ ਜੋ ਇਨਸਾਨ ਨਹੀ ਕਰ ਸਕਦਾ ਬੱਸ ਲੋੜ ਹੁੰਦੀ ਹੈ ਮਹਿਨਤ ਅਤੇ ਸਹੀ ਦਿਸ਼ਾ ਨਿਰਦੇਸ ਦੀ ਜੋ ਕਿ ਇਹ ਸੰਸਥਾ ਬਾਖੂਬੀ ਕਰ ਰਹੀ ਹੈ।ਉਹਨਾਂ ਵਿਦਿਆਰਥੀਆਂ ਨਾਲ ਅਪਣੇ ਜੀਵਨ ਦੇ ਅਨੁਭਵ ਵੀ ਸਾਝੇ ਕੀਤੇ ਜਿਹਨਾਂ ਨੇ ਵਿਦਿਆਰਅਥੀਆਂ ਨੁੰ ਕਾਫੀ ਪ੍ਰਭਾਵਿਤ ਕੀਤਾ ਅਤੇ ਉਹਨਾਂ ਨੂੰ ਹੋਰ ਸਖਤ ਮਹਿਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਸਮੇਂ ਸੰਸਥਾ ਦੇ ਮੁੱਖੀ ਸ੍ਰੀ ਸਿਵ ਸਿੰਗਲਾ ਨੇ ਦੱਸਿਆ ਕਿ ਸ੍ਰੀ ਰੁਪਿੰਦਰ ਭਾਰਦਵਾਜ (ਪੀ.ਪੀ.ਐਸ.) ਜੀ ਅਪਣੇ ਆਪ ਵਿੱਚ ਇਕ ਸੰਸਥਾ ਹਨ ਅਤੇ ਉਹਨਾਂ ਦੇ ਮਾਰਗ ਦਰਸ਼ਕ ਨਾਲ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਵੇਗਾ । ਉਨਾਂ ਕਿਹਾ ਕਿ ਅਜਿਹੀ ਸਖਸੀਅਤ ਨਾਲ ਰੁਹ-ਬਰੂ ਹੋਣਾ ਸਾਡੇ ਅਤੇ ਸਾਡੇ ਵਿਦਿਆਰਥੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਅੰਤ ਵਿੱਚ ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਰੁਪਿੰਦਰ ਭਾਰਦਵਾਜ (ਪੀ.ਪੀ.ਐਸ.) ਵੱਲੋ ਦਿੱਤੀ ਜਾਣਕਾਰੀ ਦਾ ਪੂਰਾ ਲਾਭ ਉਠਾਉਣ ਅਤੇ ਅਪਣੇ ਉਦੇਸ ਦੀ ਪ੍ਰਪਤੀ ਲਈ ਲਗਨ ਅਤੇ ਸਿਦਕ ਨਾਲ ਮਹਿਨਤ ਕਰਨ। ਇਸ ਮੌਕੇ ਐਸ ਐੱਸ .ਡੀ ਕਾਲਜਾਂ ਦੇ ਸਰਪ੍ਰਸਤ ਸ਼੍ਰੀ ਸ਼ਿਵਦਰ੍ਸ਼ਨ ਸ਼ਰਮਾ ਜੀ ਰਾਜੇਸ਼ ਬਿੱਟੂ ,ਆਦਿ ਹਾਜ਼ਿਰ ਸਨ

Today Now News

RELATED ARTICLES
- Advertisment -

POPULAR POSTS