
ਨਵੀਂ ਦਿੱਲੀ, (ਏਜੰਸੀ) : ਸਾਬਕਾ ਰਾਸ਼ਟਰਪਤੀ Pranab Mukherjee ਦੀ ਹਾਲਤ ਸਥਿਰ ਹੈ। ਬਲੱਡ ਕਲਾਟਿੰਗ ਹੋਣ ਤੋਂ ਬਾਅਦ ਉਨ੍ਹਾਂ ਦੀ ਬ੍ਰੈਨ ਸਰਜਰੀ ਹੋਈ ਸੀ ਜਿਸ ਤੋਂ ਬਾਅਦ ਉਹ ਵੈਂਟੀਲੇਟਰ ‘ਤੇ ਹਨ। ਵੀਰਵਾਰ ਸਵੇਰੇ Pranab Mukherjee ਦੇ ਮੌਤ ਦੀ ਝੂਠੀ ਖ਼ਬਰ ਵਾਇਰਲ ਹੋ ਗਈ ਜਿਸ ਕਾਰਨ ਉਨ੍ਹਾਂ ਦੇ ਬੇਟੇ ਅਭਿਜੀਤ ਤੇ ਬੇਟੀ ਸ਼ਮਿਸ਼ਠਾ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ।ਸ਼ਮਿਸ਼ਠਾ ਮੁਖਰਜੀ ਨੇ ਟਵੀਟ ਕਰਦੇ ਹੋਏ ਲਿਖਿਆ, ਮੇਰੇ ਪਿਤਾ ਬਾਰੇ ਫੈਲਾਈ ਜਾ ਰਹੀ ਅਫਵਾਹ ਝੂਠੀ ਹੈ। ਵਿਸ਼ੇਸ਼ ਰੂਪ ਨਾਲ ਮੀਡੀਆ ਨੂੰ ਬੇਨਤੀ ਹੈ ਕਿ ਮੈਨੂੰ ਕਾਲ ਨਾ ਕਰਨ ਕਿਉਂਕਿ ਮੈਨੂੰ ਹਸਪਤਾਲ ‘ਚ ਕਿਸੇ ਵੀ ਅਪਡੇਟ ਲਈ ਆਪਣੇ ਫੋਨ ਨੂੰ ਫ੍ਰੀ ਰੱਖਣ ਦੀ ਜ਼ਰੂਰਤ ਹੈ। ਪ੍ਰਣਾਬ ਮੁਖਰਜੀ ਦੇ ਬੇਟੇ ਅਭਿਜੀਤ ਨੇ ਟਵੀਟ ਕਰ ਕੇ ਆਪਣੇ ਪਿਤਾ ਦੀ ਮੌਤ ਦੀ ਖਬਰ ਦਾ ਖੰਡਨ ਕੀਤਾ। ਉਨ੍ਹਾਂ ਨੇ ਲਿਖਿਆ ਮੇਰੇ ਪਿਤਾ ਪ੍ਰਣਾਬ ਮੁਖਰਜੀ ਹਾਲੇ ਵੀ ਜੀਊਂਦੇ ਹਨ ਤੇ ਹੇਮੋਡਾਇਨਾਮਿਕ ਰੂਪ ਨਾਲ ਸਥਿਰ ਹਨ। ਪੱਤਰਕਾਰਾਂ ਵੱਲੋਂ ਮੀਡੀਆ ‘ਚ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਮੁਸ਼ਕਿਲਾਂ ਤੇ ਫਰਜ਼ੀ ਖਬਰਾਂ ਨਾਲ ਸਾਫ ਜ਼ਾਹਿਰ ਹੁੰਦਾ ਹੈ ਕਿ ਭਾਰਤ ‘ਚ ਮੀਡੀਆ ਫੇਕ ਨਿਊਜ਼ ਦਾ ਕਾਰਖਾਨਾ ਬਣ ਗਿਆ ਹੈ।






