16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੈਟਰੋਲੀਅਮ ਪਦਾਰਥਾਂ ਤੇ ਲਾਏ ਬੇਹਿਤਾਸਾ ਟੈਕਸ ਵਾਪਸ ਲੈਣ ਸਮੇਂ ਦੇ ਹਾਕਮ :...

ਪੈਟਰੋਲੀਅਮ ਪਦਾਰਥਾਂ ਤੇ ਲਾਏ ਬੇਹਿਤਾਸਾ ਟੈਕਸ ਵਾਪਸ ਲੈਣ ਸਮੇਂ ਦੇ ਹਾਕਮ : ਕਾਮਰੇਡ ਉਡੱਤ

ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾ ਦੇ ਵਾਧੇ ਦੇ ਖਿਲਾਫ਼ ਕੀਤਾ ਪ੍ਰਦਰਸ਼ਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੈਟਰੋਲ ,ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਬੇਹਿਤਾਸਾ ਵਾਧੇ ਦੇ ਖਿਲਾਫ ਸੀ.ਪੀ.ਆਈ.ਐਮ, ਸੀਟੂ ਤੇ ਜਨਵਾਦੀ ਨੌਜਵਾਨ ਸਭਾ ਵੱਲੋਂ ਅਰਥੀ ਫੂਕ ਮੁਜਾਹਰਾ ਕੱਢਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕੀ । ਇਸ ਮੌਕੇ ਤੇ ਸੰਬੋਧਨ ਕਰਦਿਆਂ ਸੀ.ਪੀ.ਆਈ. ਐਮ ਦੇ ਸੂਬਾ ਸਕੱਤਰੇਤ ਮੈਂਬਰ ਐਡਵੋਕੇਟ ਕੁਲਵਿੰਦਰ ਸਿੰਘ ਉਡੱਤ ਨੇ ਕਿਹਾ ਕਿ ਅੰਤਰਰਾਸ਼ਟਰੀ ਬਜਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੌਣ ਦੇ ਬਾਵਜੂਦ ਭਾਰਤ ਵਿੱਚ ਪੈਟਰੋਲ ,ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚੜੀਆ ਹੋਈਆਂ ਹਨ , ਜੋ ਆਮ ਆਦਮੀ ਨੂੰ ਨਿਝੋੜ ਰਹੀਆਂ ਹਨ । ਉਹਨਾਂ ਕਿਹਾ ਕਿ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਭਾਰਤ ਵਿੱਚ ਪੈਟਰੋਲ 100 ਤੋਂ ਉਪਰ ਚਲਾ ਜਾਵੇਗਾ , ਡੀਜ਼ਲ 85 ਰੁਪਏ ਹੋ ਜਾਵੇਗਾ ਤੇ ਰਸੋਈ ਗੈਸ 900 ਰੁਪਏ ਤੋਂ ਉਪਰ ਹੋ ਜਾਵੇਗਾ । ਉਹਨਾਂ ਕਿਹਾ ਕਿ ਪੈਟਰੋਲੀਅਮ ਕੰਪਨੀਆਂ ਦੀ ਲੁੱਟ ਬੰਦ ਕਰਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਤੇ ਸਮੇਂ ਦੇ ਹਾਕਮ ਪੈਟਰੋਲੀਅਮ ਤੇ ਲਾਏ ਬੇਹਿਤਾਸਾ ਟੈਕਸ ਵਾਪਸ ਲੈਣ , ਤਾ ਆਮ ਆਦਮੀ ਨੂੰ ਰਾਹਤ ਦਿੱਤੀ ਜਾਵੇ ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਮਾਨਸਾ , ਕੌਰ ਸਿੰਘ ਦੂਲੋਵਾਲ ,ਬਿੰਦਰ ਸਿੰਘ ਰਾਠੀ , ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ , ਰਘਵੀਰ ਸਿੰਘ ਰਵੀ ,ਸੁਖਪਾਲ ਸਿੰਘ , ਬੀਰਬਲ ਸਿੰਘ ਫੌਜੀ ਤੇ ਨੌਜਵਾਨ ਆਗੂ ਮਾਨਵ ਮਾਨਸਾ ਆਦਿ ਨੇ ਵੀ ਵਿਚਾਰ ਰੱਖੇ ।

Today Now News

RELATED ARTICLES
- Advertisment -

POPULAR POSTS