17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਕਮਰੇ ਦੀ ਛੱਤ ਡਿੱਗੀ, ਭੈਣ-ਭਰਾ ਦੀ ਦਰਦਨਾਕ ਮੌਤ, ਮਾਪਿਆਂ ਦੀਆਂ ਲੱਤਾਂ ਟੁੱਟੀਆਂ

ਕਮਰੇ ਦੀ ਛੱਤ ਡਿੱਗੀ, ਭੈਣ-ਭਰਾ ਦੀ ਦਰਦਨਾਕ ਮੌਤ, ਮਾਪਿਆਂ ਦੀਆਂ ਲੱਤਾਂ ਟੁੱਟੀਆਂ

ਅਚਾਨਕ ਉਨ੍ਹਾਂ ਦੇ ਕਮਰੇ ਦੀ ਛੱਤ ਹੇਠਾਂ ਡਿੱਗਣ ਕਾਰਨ ਪੂਰਾ ਪਰਿਵਾਰ ਹੇਠਾਂ ਦੱਬਿਆ ਗਿਆ।

ਫਾਜ਼ਿਲਕਾ,( ਸੰਦੀਪ ਸਹਿਗਲ)- ਵੀਰਵਾਰ ਨੂੰ ਹੋਈ ਭਾਰੀ ਬਰਸਾਤ ਜੰਮੂ-ਬਸਤੀ ਨਿਵਾਸੀ ਇਕ ਪਰਿਵਾਰ ‘ਤੇ ਉਸ ਵੇਲੇ ਕਹਿਰ ਬਣ ਕੇ ਵਰ੍ਹੇ ਜਦੋਂ ਦੇਰ ਰਾਤ ਪੂਰਾ ਪਰਿਵਾਰ ਇੱਕੋ ਕਮਰੇ ‘ਚ ਸੁੱਤਾ ਹੋਇਆ ਸੀ ਤਾਂ ਉਨ੍ਹਾਂ ਦੇ ਕਮਰੇ ਦੀ ਛੱਤ ਅਚਾਨਕ ਹੇਠਾਂ ਡਿੱਗ ਪਈ। ਛੱਤ ਡਿੱਗਣ ਨਾਲ ਪਰਿਵਾਰ ਦੇ ਦੋ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਜਦੋਂਕਿ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ, ਇਕ ਭਰਾ ਤੇ ਛੋਟੀ ਭੈਣ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਤੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਲਾਸ਼ਘਰ ‘ਚ ਰੱਖਵਾਇਆ ਗਿਆ।ਭਾਰੀ ਬਰਸਾਤ ਤੋਂ ਬਾਅਦ ਜੰਮੂ ਬਸਤੀ ਨਿਵਾਸੀ ਰਿੰਕੂ ਪੁੱਤਰ ਰੋਸ਼ਨ, ਉਸ ਦੀ ਪਤਨੀ ਚਮੇਲਾ ਰਾਣੀ, 12 ਸਾਲਾ ਬੇਟੀ ਨਿਸ਼ਾ, 10 ਸਾਲਾ ਬੇਟਾ ਅਮਨ, 8 ਸਾਲਾ ਪੁੱਤਰ ਸਾਹਿਲ ਤੇ 4 ਸਾਲਾ ਧੀ ਮਨੀ ਵਿਹੜੇ ‘ਚ ਸੁੱਤੇ ਹੋਏ ਸਨ। ਰਾਤ ਕਰੀਬ 2 ਵਜੇ ਜਦੋਂ ਮੁੜ ਬੂੰਦਾਬਾਂਦੀ ਸ਼ੁਰੂ ਹੋਈ ਤਾਂ ਉਕਤ ਪਰਿਵਾਰ ਆਪਣੇ ਕਮਰੇ ‘ਚ ਸੌਣ ਲਈ ਚਲਾ ਗਿਆ। ਅਚਾਨਕ ਉਨ੍ਹਾਂ ਦੇ ਕਮਰੇ ਦੀ ਛੱਤ ਹੇਠਾਂ ਡਿੱਗਣ ਕਾਰਨ ਪੂਰਾ ਪਰਿਵਾਰ ਹੇਠਾਂ ਦੱਬਿਆ ਗਿਆ। ਇਸ ਘਟਨਾ ‘ਚ ਨਿਸ਼ਾ ਤੇ ਅਮਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਮਾਤਾ-ਪਿਤਾ ਰਿੰਕੂ ਤੇ ਚਮੇਲਾ ਦੀਆਂ ਲੱਤਾਂ ਟੁੱਟੀਆਂ ਤੇ ਉਨ੍ਹਾਂ ਦੇ ਪੁੱਤਰ ਸਾਹਿਲ ਤੇ ਮਨੀ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ।

Today Now News

RELATED ARTICLES
- Advertisment -

POPULAR POSTS