ਮਾਨਸਾ ਦੇ ਐਸ.ਓ.ਆਈ. ਵਰਕਰਾਂ ਅਤੇ ਅਕਾਲੀ ਖੇਮੇ ਚ ਖੁਸ਼ੀ ਦੀ ਲਹਿਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਰਸ਼ਦੀਪ ਸਿੰਘ ਰੌਬਿੰਨ ਬਰਾੜ ਨੂੰ ਸ੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਆਰਗੇਨਾਈਜੇਸਨ ਆਫ ਇੰਡਿਆ (ਐਸ ਓ ਆਈ ਵਿੰਗ) ਦਾ ਪ੍ਰਧਾਨ ਬਣਾਇਆ ਗਿਆ ਹੈ। ਰੌਬਿੰਨ ਬਰਾੜ ਪਹਿਲਾਂ ਵੀ ਦੋ ਵਾਰ ਐਸ ਓ ਆਈ ਮਾਲਵਾ ਜ਼ੋਨ ਇੱਕ ਦੇ ਪ੍ਰਧਾਨ ਰਹਿ ਚੁੱਕੇ ਹਨ। ਉਹਨਾਂ ਐਸ ਓ ਆਈ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਇਸੇ ਕਰਕੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੀ ਜ਼ੁੰਮੇਵਾਰੀ ਦਿੱਤੀ ਗਈ ਹੈ।ਰੌਬਿਨ ਬਰਾਡ਼ ਦੀ ਨਿਯੁਕਤੀ ਚ ਜ਼ਿਲ੍ਹਾ ਮਾਨਸਾ ਦੇ ਐਸ ਓ ਆਈ ਵਰਕਰਾਂ ਅਤੇ ਅਕਾਲੀ ਖੇਮੇ ਚ ਖੁਸ਼ੀ ਦੀ ਲਹਿਰ ਦੌੜ ਗਈ ।ਇਸ ਖੁਸ਼ੀ ਨੂੰ ਜ਼ਾਹਰ ਕਰਦਿਆਂ ਸੀਨੀਅਰ ਅਕਾਲੀ ਆਗੂ ਜਗਦੀਪ ਸਿੰਘ ਨਕਈ ,ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ,ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ,ਬੁਢਲਾਡਾ ਦੇ ਹਲਕਾ ਇੰਚਾਰਜ ਡਾ ਨਿਸ਼ਾਨ ਸਿੰਘ , ਸੁਨੀਲ ਕੁਮਾਰ ਜੈਨ ,ਹੇਮੰਤ ਹਨੀ ‘ਗੁਰਵਿੰਦਰ ਮਾਨ,ਅੰਗਰੇਜ਼ ਕੋਰ ਵਾਲਾ,ਅਮਨਦੀਪ ਘੁਰਕਣੀ,ਮਨਦੀਪ ਰਾਏਪੁਰ ,ਵਿੱਕੀ ਬਾਜੇਵਾਲਾ , ਜਗਪਾਲ ਖਹਿਰਾ ਨੇ ਜਿੱਥੇ ਰੌਬਿਨ ਬਰਾਡ਼ ਨੂੰ ਪ੍ਰਧਾਨ ਨਿਯੁਕਤ ਹੋਣ ਤੇ ਵਧਾਈ ਦਿੱਤੀ ਹੈ, ਉਥੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਯੂਥ ਪ੍ਰਧਾਨ ਪਰਮਬੰਸ ਬੰਟੀ ਰੋਮਾਣਾ,ਦਫਤਰ ਇੰਚਾਰਜ ਚਰਨਜੀਤ ਸਿੰਘ ਬਰਾੜ ਦਾ ਕੋਟਨ ਕੋਟ ਧੰਨਵਾਦ ਕੀਤਾ ਹੈ।ਜਿਨ੍ਹਾਂ ਨੇ ਇਕ ਕਾਬਲ ਨੌਜਵਾਨ ਨੂੰ ਸੋਚ ਅਤੇ ਪਰਖ ਕੇ ਪ੍ਰਧਾਨ ਲਗਾਇਆ ਹੈ ਇਸ ਨਾਲ ਆਉਣ ਵਾਲੀਆਂ ਚੋਣਾਂ ਚ ਪਾਰਟੀ ਨੂੰ ਬਹੁਤ ਵੱਡੀ ਕਾਮਯਾਬੀ ਮਿਲੇਗੀ






