ਨਿਊਯਾਰਕ ਦੇ ਇਕ ਹਸਪਤਾਲ ‘ਚ ਲਿਆ ਆਖ਼ਰੀ ਸਾਹ

ਵਾਸ਼ਿੰਗਟਨ, (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੋਟੇ ਭਰਾ ਰੌਬਰਟ ਟਰੰਪ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਅਮਰੀਕੀ ਸਮੇਂ ਅਨੁਸਾਰ ਸ਼ਨੀਵਾਰ ਨੂੰ ਨਿਊਯਾਰਕ ਦੇ ਇਕ ਹਸਪਤਾਲ ‘ਚ ਆਖ਼ਰੀ ਸਾਹ ਲਿਆ। 72 ਸਾਲ ਦੇ ਰੌਬਰਟ ਟਰੰਪ ਨੂੰ ਮੈਨਹੱਟਨ ਦੇ ਨਿਊਯਾਰਕ- Presbyterian Hospital ‘ਚ ਭਰਤੀ ਕਰਵਾਇਆ ਗਿਆ ਸੀ। ਉਹ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮੈਨੂੰ ਬਹੁਤ ਦੁੱਖ ਨਾਲ ਜਾਣਕਾਰੀ ਦੇਣੀ ਪੈ ਰਹੀ ਹੈ ਕਿ ਮੇਰੇ ਪਿਆਰੇ ਭਰਾ ਰੌਬਰਟ ਨੇ ਅੱਜ ਰਾਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਰੌਬਰਟ ਮੇਰੇ ਭਰਾ ਹੀ ਨਹੀਂ ਬਲਕਿ ਮੇਰੇ ਸਭ ਤੋਂ ਚੰਗੇ ਮਿੱਤਰ ਸਨ। ਮੈਂ ਉਨ੍ਹਾਂ ਬਹੁਤ ਯਾਦ ਕਰਾਂਗਾ ਪਰ ਅਸੀਂ ਫਿਲ ਮਿਲਾਂਗੇ। ਮੇਰੇ ਦਿਲ ‘ਚ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਬਣੀਆਂ ਰਹਿਣਗੀਆਂ।




