ਪਹਿਲੇ ਮੈਚ ਵਿੱਚ ਸਚਿਨ ਤੇ ਸਹਿਵਾਗ ਦੀ ਜੋੜੀ ਨੇ ਦਿਵਾਈ ਧਮਾਕੇਦਾਰ ਵੱਡੀ ਜਿੱਤ

ਛਤੀਸਗੜ੍ਹ (ਏਜੇਂਸੀ) : ਰੋਡ ਸੇਫਟੀ ਵਰਲਡ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਸਹਿਵਾਗ ਨੇ ਆਪਣੇ ਪੁਰਾਣੇ style ਵਿੱਚ ਖੇਡਦੇ ਹੋਏ ਬੰਗਲਾਦੇਸ਼ ਦੀ ਟੀਮ ਨੂੰ ਚਿੱਤ ਕਰ ਦਿੱਤਾ । ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਲੀਜੈਂਡਜ਼ ਦੀ ਪੂਰੀ ਟੀਮ 109 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਦੇ ਜਵਾਬ ਵਿਚ ਦੌੜਾਂ ਦਾ ਪਿੱਛਾ ਕਰਨ ਉਤਰੀ ਇੰਡੀਆ ਲੀਜੈਂਡਜ਼ ਦੇ ਸਚਿਨ-ਸਹਿਵਾਗ ਦੀ ਧਮਾਕੇਦਾਰ ਬੱਲੇਬਾਜ਼ੀ ਅੱਗੇ ਬੰਗਲਾਦੇਸ਼ ਦੇ ਗੇਂਦਬਾਜ਼ਾਂ ਦੀ ਇਕ ਨਾ ਚੱਲੀ। ਵਰਿੰਦਰ ਸਹਿਵਾਗ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 35 ਗੇਂਦਾਂ ‘ਤੇ 80 ਦੌੜਾਂ ਬਣਾਈਆਂ ਜਦਕਿ ਸਚਿਨ ਤੇਂਦੁਲਕਰ ਵੀ 26 ਗੇਂਦਾਂ ‘ਤੇ 33 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤੀ ਟੀਮ ਨੇ 10.1 ਓਵਰਾਂ ਵਿਚ 110 ਦੌੜਾਂ ਬਣਾ ਕੇ 10 ਵਿਕਟਾਂ ਨਾਲ ਇਹ ਮੈਚ ਜਿੱਤ ਲਿਆ।





