17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਚੋਹਲਾ ਸਹਿਬ ਬਲਾਕ ਵਿਖੇ ਲੱਗਣ ਵਾਲੇ ਬਲਾਕ ਪੱਦਰੀ ਪਲੇਸਮੈਂਟ ਕੈਂਪਾਂ ਦੀ ਰੀਵਿਊ...

ਚੋਹਲਾ ਸਹਿਬ ਬਲਾਕ ਵਿਖੇ ਲੱਗਣ ਵਾਲੇ ਬਲਾਕ ਪੱਦਰੀ ਪਲੇਸਮੈਂਟ ਕੈਂਪਾਂ ਦੀ ਰੀਵਿਊ ਮੀਟਿੰਗ : ਸ਼੍ਰੀ ਰਜਨੀਸ਼ ਅਰੋੜਾ (ਉਪ ਮੰਡਲ ਮੈਜਿਸਟਰੇਟ)

ਮੀਟਿੰਗ ਵਿੱਚ ਉਪ ਮੰਡਲ ਮੈਜਿਸਟਰੇਟ, ਜੀ ਵਲੋਂ ਸਮੂਹ ਬੀ.ਡੀ.ਪੀ.ੳ’ਜ਼ ਨੂੰ ਪਲੇਸਮੈਂਟ ਕੈਂਪਾਂ ਵਿੱਚ ਪ੍ਰਾਰਥੀਆਂ ਦੀ ਸ਼ਮੂਲੀਅਤ, ਕੈਂਪ ਵਾਲੇ ਸਥਾਨ ਤੇ ਜਰੂਰੀ ਇੰਤਜਾਮ ਲਈ ਹਾਜ਼ਰ ਹੋਏ ਅਧਿਕਾਰੀਆਂ ਨੂੰ ਲੋਵੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ : (ਜਿ਼ਲ੍ਹਾ ਲੋਕ ਸੰਪਰਕ ਅਫਸਰ,ਤਰਨ ਤਾਰਨ)

ਤਰਨ ਤਾਰਨ (ਜਸਬੀਰ ਸਿੰਘ) : ਪੰਜਾਬ ਘਰ ਘਰ ਰੋਜਗਾਰ ਮਿਸ਼ਨ ਤਹਿਤ ਸ਼੍ਰੀ ਕੁਲਵੰਤ ਸਿੰਘ, ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ, ਤਰਨ ਤਾਰਨ ਜੀ ਦੀ ਯੋਗ ਅਗਵਾਈ ਅਤੇ ਸ਼੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ(ਵਿ.)-ਕਮ-ਮੁੱਖ ਕਾਰਜਕਾਰੀ ਅਫਸਰ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਜੀ ਦੀ ਰਹਿਨੁਮਾਈ ਹੇਠ 9 ਸਤੰਬਰ ਨੂੰ ਬਲਾਕ ਤਰਨ ਤਾਰਨ, 11 ਸਤੰਬਰ ਨੂੰ ਨੌਸਹਿਰਾ ਪੰਨੂਆਂ, 15 ਸਤੰਬਰ ਨੂੰ ਗੰਡੀਵਿੰਡ ਅਤੇ 22 ਸਤੰਬਰ ਨੂੰ ਚੋਹਲਾ ਸਹਿਬ ਬਲਾਕ ਵਿਖੇ ਲੱਗਣ ਵਾਲੇ ਬਲਾਕ ਪੱਦਰੀ ਪਲੇਸਮੈਂਟ ਕੈਂਪਾਂ ਦੀ ਰੀਵਿਊ ਮੀਟਿੰਗ ਸ਼੍ਰੀ ਰਜਨੀਸ਼ ਅਰੋੜਾ, ਉਪ ਮੰਡਲ ਮੈਜਿਸਟਰੇਟ, ਤਰਨ ਤਾਰਨ ਜੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫਤਰ ਵਿਖੇ ਕੀਤੀ ਗਈ । ਮੀਟਿੰਗ ਵਿੱਚ ਉਪ ਮੰਡਲ ਮੈਜਿਸਟਰੇਟ, ਜੀ ਵਲੋਂ ਸਮੂਹ ਬੀ.ਡੀ.ਪੀ.ੳ’ਜ਼ ਨੂੰ ਪਲੇਸਮੈਂਟ ਕੈਂਪਾਂ ਵਿੱਚ ਪ੍ਰਾਰਥੀਆਂ ਦੀ ਸ਼ਮੂਲੀਅਤ, ਕੈਂਪ ਵਾਲੇ ਸਥਾਨ ਤੇ ਜਰੂਰੀ ਇੰਤਜਾਮ ਲਈ ਹਾਜ਼ਰ ਹੋਏ ਅਧਿਕਾਰੀਆਂ ਨੂੰ ਲੋਵੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਤਾਂ ਜੋ ਬੇਰੋਜਗਾਰ ਉਮੀਦਵਾਰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਦਸਵੀਂ ਪਾਸ ਜਾ ਵੱਧ ਪੜ੍ਹੇ ਲਿਖੇ ਉਮੀਦਵਾਰ ਇਨ੍ਹਾਂ ਕੈਂਪਾਂ ਵਿੱਚ ਭਾਗ ਲੈ ਸਕਦੇ ਹਨ।
ਇਸ ਮੌਕੇ ਸ਼੍ਰੀ ਸੰਜੀਵ ਕੁਮਾਰ, ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਤਰਨ ਤਾਰਨ, ਸ਼੍ਰੀ ਪਰਗਟ ਸਿੰਘ, ਬੀ.ਡੀ.ਪੀ.ੳ. ਤਰਨ ਤਾਰਨ, ਸ਼੍ਰੀਮਤੀ ਸ਼ੁਕਲਾ ਦੇਵੀ, ਬੀ.ਡੀ.ਪੀ.ੳ. ਗੰਡੀਵਿੰਡ,  ਸ਼੍ਰੀ ਸੁਰਿੰਦਰ ਸਿੰਘ, ਸੁਪਰਡੰਟ, ਚੋਹਲਾ ਸਾਹਿਬ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS