16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਰਲਜ਼ ਕੰਪਨੀ ਦੀ ਜਮੀਨ ਸਿਰਸੀਵਾਲਾ ਦਿਆਲਪੁਰਾ ਨੂੰ ਬੋਲੀ ਉਤੇ ਲਾਉਣ ਵੇਲੇ ਮਾਲ...

ਪਰਲਜ਼ ਕੰਪਨੀ ਦੀ ਜਮੀਨ ਸਿਰਸੀਵਾਲਾ ਦਿਆਲਪੁਰਾ ਨੂੰ ਬੋਲੀ ਉਤੇ ਲਾਉਣ ਵੇਲੇ ਮਾਲ ਮਹਿਕਮੇ ਨੇ ਨਿਯਮਾਂ ਦੀਆਂ ਉਡਾਈਆ ਧੱਜੀਆਂ : ਰਾਏਪੁਰ

ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਪਿਛਲੇ 7 ਸਾਲਾਂ ਤੋਂ ਪਰਲਜ਼ ਕੰਪਨੀ ਵਿੱਚੋਂ ਨਿਵੇਸਕਾ ਦੇ ਪੈਸੇ ਵਿਆਜ਼ ਸਮੇਤ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਪਿਛਲੇ 7 ਸਾਲਾਂ ਤੋਂ ਪਰਲਜ਼ ਕੰਪਨੀ ਵਿੱਚੋਂ ਨਿਵੇਸਕਾ ਦੇ ਪੈਸੇ ਵਿਆਜ਼ ਸਮੇਤ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ ਅਤੇ ਪਰਲਜ਼ ਕੰਪਨੀ ਦੀਆਂ ਜਮੀਨਾਂ ਉਤੇ ਬਾਜ਼ ਅੱਖ ਰਾਹੀਂ ਨਿਗਰਾਨੀ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਮੁੱਖ ਬੁਲਾਰਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਅਤੇ ਸੀਨੀਅਰ ਆਗੂ ਬਲਦੇਵ ਸਿੰਘ ਕਾਲੀਆਂ ਨੇ ਇੱਕ ਸਾਝੇ ਬਿਆਨ ਰਾਹੀਂ ਕੀਤਾ। ਬਰੇਟਾ ਹਦੂਦ ਵਿੱਚ ਪੈਦੇ ਪਿੰਡ ਸਿਰਸੀਵਾਲਾ ਦਿਆਲਪੁਰਾ ਵਿੱਚ ਪਰਲਜ਼ ਕੰਪਨੀ ਦੀ 45 ਏਕੜ ਜਮੀਨ ਤੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਨੇ ਸੰਘਰਸ਼ ਕਰਕੇ ਪਿਛਲੇ ਸਮੇਂ ਦੌਰਾਨ ਧਾਰਾਂ 145 ਲਗਵਾਈ ਸੀ। ਜਿਸਦੀ ਬੋਲੀ ਹਰ ਸਾਲ 10% ਵਧਾਕੇ ਕੀਤੀ ਜਾਂਦੀ ਸੀ। ਪਰ ਇਸ ਸਾਲ ਮਾਲ ਮਹਿਕਮੇ ਦੇ ਤਹਿਸੀਲਦਾਰ ਨੇ ਕਰੋਨਾ ਦੀ ਆੜ ਵਿੱਚ ਘਾਟੇ ਤੇ ਬੋਲੀ ਦਿਤੀ ਹੈ ਜਿਸ ਵਿੱਚ ਕੁਝ ਕਾਲਾ ਲਗਦਾ ਹੈ। ਰਾਏਪੁਰ ਨੇ ਕਿਹਾ ਕਿ ਪਿਛਲੇ ਸਾਲ ਇਹ ਪਰਲਜ਼ ਕੰਪਨੀ ਦੀ ਜਮੀਨ ਦੀ ਬੋਲੀ 22 ਲੱਖ ਰੁਪਏ ਵਿੱਚ ਲੱਗੀ ਸੀ, ਜੋ 10% ਵਧਾਕੇ ਇਸ ਸਾਲ 24 ਲੱਖ ਰੁਪਏ ਤੋਂ ਉਪਰ ਲੱਗਣੀ ਚਾਹੀਦੀ ਸੀ। ਬਲਦੇਵ ਸਿੰਘ ਕਾਲੀਆਂ ਨੇ ਕਿਹਾ ਕਿ ਨਿਯਮਾਂ ਦੀਆਂ ਸਰੇਆਮ ਧੱਜੀਆਂ ਉਡਾ ਕੇ ਬਿਨਾ ਕਿਸੇ ਨੂੰ ਦੱਸੇ ਤੇ ਹੋਕਾ ਦੇਣ ਤੋਂ ਗੁਪਤ ਇਹ ਬੋਲੀ ਇਸ ਸਾਲ 17 ਲੱਖ ਰੁਪਏ ਵਿੱਚ ਹੀ ਸਮਝੋਤਾ ਕਰ ਲਿਆ ਹੈ। ਜਿਸਦਾ ਇਨਸਾਫ਼ ਦੀ ਆਵਾਜ਼ ਜਥੇਬੰਦੀ ਸਖਤ ਸਬਦਾਂ ਵਿੱਚ ਵਿਰੋਧ ਕਰਦੀ ਹੈ ਅਤੇ ਜਥੇਬੰਦੀ ਦੇ ਸੰਘਰਸੀ ਸਾਥੀਆਂ ਨੇ ਇਸ ਬਾਰੇ ਅੱਜ ਇਕ ਮੰਗ ਪੱਤਰ ਡੀ ਸੀ ਸਾਹਿਬ ਮਾਨਸਾ ਦੇ ਨਾਮ ਦਫਤਰ ਵਿੱਚ ਰੱਖੀ ਪੇਟੀ ਵਿੱਚ ਪਾਇਆ ਤੇ ਮੰਗ ਕੀਤੀ ਹੈ ਕਿ ਇਸ ਦੀ ਪੜਤਾਲ ਕੀਤੀ ਜਾਵੇ। ਕਿਉਂਕਿ ਪਹਿਲਾਂ ਵੀ ਬਰੇਟਾ ਬੁਢਲਾਡਾ ਵਿੱਚ ਪਰਲਜ਼ ਕੰਪਨੀ ਮਾਲ ਮਹਿਕਮੇ ਨਾਲ ਮਿਲਕੇ ਵੱਡੀ ਪੱਧਰ ਉੱਤੇ ਛੇੜਛਾੜ ਕਰਕੇ 8 ਕਨਾਲਾ ਬਦਲੇ 88 ਕਨਾਲਾ ਦੇ ਤਬਾਦਲੇ ਹੋਏ ਸਨ ਜਿਨ੍ਹਾਂ ਨੂੰ ਇਨਸਾਫ਼ ਦੀ ਆਵਾਜ਼ ਜਥੇਬੰਦੀ ਨੇ ਉਜਾਗਰ ਕਰਕੇ ਡੀ ਸੀ ਮਾਨਸਾ ਵੱਲੋਂ ਪੜਤਾਲ ਕੀਤੀ ਗਈ ਸੀ ਅਤੇ ਦੋਸੀਆਂ ਤੇ ਬੁਢਲਾਡਾ ਪੁਲਿਸ ਸਟੇਸ਼ਨ ਐਫ ਆਰ ਆਈ 15 ਤਹਿਤ ਪਰਚੇ ਫਰਵਰੀ 2021 ਵਿੱਚ ਦਰਜ ਹੋਏ ਹਨ। ਆਉਣ ਵਾਲੇ ਸਮੇਂ ਵਿੱਚ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਵੱਲੋਂ ਸਿਰਸੀਵਾਲਾ ਦਿਆਲਪੁਰਾ ਦੇ ਘੱਟ ਰੇਟ ਉਤੇ ਦਿੱਤੀ ਗਈ ਬੋਲੀ ਦੇ ਖਿਲਾਫ਼ ਸੰਘਰਸ਼ ਵਿੱਢਣ ਦੀ ਰੂਪਰੇਖਾ ਤਹਿ ਕੀਤੀ ਜਾਵੇਗੀ। ਮੰਗ ਪੱਤਰ ਦੇਣ ਸਮੇਂ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਮੁੱਖ ਬੁਲਾਰਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਸੀਨੀਅਰ ਆਗੂ ਬਲਦੇਵ ਸਿੰਘ ਕਾਲੀਆਂ, ਕੇਸੋ ਰਾਮ ਬਰੇਟਾ, ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS