17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰਿਟਾਇਰਡ ਸਰਵਿਸਮੈਨਾਂ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਦਾ ਕੀਤਾ ਸਨਮਾਨ ।

ਰਿਟਾਇਰਡ ਸਰਵਿਸਮੈਨਾਂ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਦਾ ਕੀਤਾ ਸਨਮਾਨ ।

ਦਵਿੰਦਰ ਸਿੰਘ ਬੀਹਲਾ ਸਮਾਜਿਕ, ਧਾਰਮਿਕ ‘ਤੇ ਰਾਜਨੀਤਿਕ ਖੇਤਰ ‘ਚ ਮੱਲਾ ਮਾਰ ਰਿਹਾ : ਰਿਟਾਇਰਡ ਸਰਵਿਸਮੈਨ ।

ਬਰਨਾਲਾ (ਕਰਨਪਰੀਤ ਧੰਦਰਾਲ) : ਸਾਬਕਾ ਸਰਵਿਸਮੈਨ ਦੀ ਬਰਨਾਲਾ ਵਿਖੇ ਹੋਈ ਅਹਿਮ ਮੀਟਿੰਗ ‘ਚ ਸੀਨੀਅਰ ਅਕਾਲੀ ਆਗੂ ‘ਤੇ ਸਮਾਜਸੇਵੀ ਦਵਿੰਦਰ ਸਿੰਘ ਬੀਹਲਾ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ । ਮੀਟਿੰਗ ‘ਚ ਪੁੱਜਣ ‘ਤੇ ਦਵਿੰਦਰ ਸਿੰਘ ਬੀਹਲਾ ਦਾ ਸਮੂਹ ਸਾਬਕਾ ਸਰਵਿਸਮੈਨ ਆਗੂਆਂ ਵੱਲੋਂ ਸਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਮੈ ਖੁਦ ਅਮਰੀਕਾ ਵਿੱਚ ਆਈ.ਪੀ.ਐਸ. ਦੀ ਪੜਾਈ ਕੀਤੀ ਹੈ ਜਿਸ ਕਰਕੇ ਮੈਨੂੰ ਸਿਲਵਰ ਤਗਮਾ ਜੈਤੂ ਸ੍ਰ ਗੁਰਮੁੱਖ ਸਿੰਘ ਢਿੱਲੋਂ, ਸ੍ਰ ਗੁਰਚਰਨ ਸਿੰਘ ਧੌਲਾ ਅਤੇ ਮੰਗਤ ਰਾਏ ਨੇ ਆਪਣੇ ਵਿਚਾਰ ਪੇਸ ਕਰਨ ਲਈ ਸੱਦਾ ਦਿੱਤਾ ਸੀ। ਉਹਨਾਂ ਕਿਹਾ ਦੇਸ ਲਈ ਨੌਕਰੀ ਕਰਦੇ ਲੋਕ ਦੇਸ ਦੇ ਸਹਿਯੋਗ ‘ਚ ਵੱਡਾ ਯੋਗਦਾਨ ਪਾਉਦੇ ਹਨ। ਉਹਨਾਂ ਦੀ ਇਮਾਨਦਾਰੀ ‘ਤੇ ਦੇਸ ਲਈ ਕੀਤੀ ਘਾਲਣਾ ਸਦਕਾ ਦੇਸ ਅੱਗੇ ਵੱਧ ਰਿਹਾ ਹੈ। ਉਹਨਾਂ ਸਮੂਹ ਸਾਬਕਾ ਸਰਵਿਸਮੈਨ ਜਥੇਬੰਦੀ ਦੇ ਆਗੂਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਤੁਸੀ ਜੋ ਦੇਸ ਲਈ ਕੀਤਾ ਉਹ ਇੱਕ ਇਤਿਹਾਸ ਹੈ ਜਿਸ ‘ਚ ਸਾਬਕਾ ਸਰਵਿਸਮੈਨ ਪ੍ਰਤੀ ਸੁਨਹਿਰੇ ਸਬਦ ਦਰਜ ਹੋਣਗੇ। ਇਸ ਮੌਕੇ ਸਮੂਹ ਰਿਟਾਇਰਡ ਸਰਵਿਸਮੈਨਾਂ ਆਗੂਆਂ ਨੇ ਕਿਹਾ ਕਿ ਬਰਨਾਲੇ ਨੂੰ ਇੱਕ ਚੰਗਾ ਪੜਿਆ ਲਿਖਿਆ ਤੇ ਦੂਰ ਅੰਦੇਸੀ ਸੋਚ ਦਾ ਜਾਗਰੁਕ ਨੌਜਵਾਨ ਮਿਲਿਆ ਹੈ । ਜਿਸ ਦੀ ਮਿਸਾਲ ਦਵਿੰਦਰ ਸਿੰਘ ਬੀਹਲਾ ਤੋਂ ਮਿਲਦੀ ਹੈ ਜੋ ਲਗਾਤਾਰ ਅੱਗੇ ਵੱਧ ਕੇ ਸਮਾਜਿਕ, ਧਾਰਮਿਕ ‘ਤੇ ਰਾਜਨੀਤਿਕ ਖੇਤਰ ‘ਚ ਮੱਲਾ ਮਾਰ ਰਿਹਾ ਹੈ ਅਤੇ ਰਾਜਨੀਤਿਕ ‘ਤੇ ਸਮਾਜਿਕ ਸਰਗਰਮੀਆਂ ‘ਚ ਮੋਹਰੀ ਰੋਲ ਅਦਾ ਕਰ ਰਹੇ ਹਨ। ਇਸ ਮੌਕੇ ਸਾਬਕਾ ਸਰਵਿਸਮੈਨਾਂ ਵੱਲੋਂ ਦਵਿੰਦਰ ਸਿੰਘ ਬੀਹਲਾ ਦਾ ਸਨਮਾਨ ਕੀਤਾ ਗਿਆ। ਅਖੀਰ ਦਵਿੰਦਰ ਸਿੰਘ ਬੀਹਲਾ ਨੇ ਵਿਸਵਾਸ ਦਿਵਾਇਆ ਕਿ ਉਹ ਸਾਬਕਾ ਸਰਵਿਸਮੈਨ ਜਥੇਬੰਦੀ ਦਾ ਹਰ ਪੱਖ ਤੋਂ ਸਾਥ ਦੇਣਗੇ ‘ਤੇ ਪੂਰਾ ਸਹਿਯੋਗ ਕੀਤਾ ਜਾਵੇਗਾ।

Today Now News

RELATED ARTICLES
- Advertisment -

POPULAR POSTS