
ਮੌੜ ਮੰਡੀ, 8 ਦਸੰਬਰ ਹਰਮਿੰਦਰ ਸਿੰਘ ਅਵਿਨਾਸ਼ / ਸੰਜੀਵ ਕੁਮਾਰ ਨੌਟੀ
ਰਿਟਾਇਰਡ ਕਰਮਚਾਰੀ ਐਸੋਸ਼ੀਏਸ਼ਨ ਮੌੜ ਦੀ ਮੀਟਿੰਗ ਸਨਾਤਮ ਧਰਮਸ਼ਾਲਾ ਮੌੜ ਵਿਖੇ ਹਰਨੇਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ’ ਚ ਵੱਖ ਵੱਖ ਵਿਭਾਗਾਂ ’ਚੋ ਸੇਵਾ ਮੁਕਤ ਹੋਏ ਕਰਮਚਾਰੀਆਂ ਨੇ ਭਾਗ ਲਿਆ । ਇਸ ਮੀਟਿੰਗ ’ਚ ਛੇਵੇਂ ਤਨਖਾਹ ਕਮਿਸ਼ਨ ਸਬੰਧੀ ਨੋਟੀਫਿਕੇਸ਼ਨ ’ਚ ਰਹਿੰਦੀਆਂ ਤਰੁੱਟੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੋਟੀਫਿਕੇਸ਼ਨ ’ਚ ਰਹਿੰਦੀਆਂ ਕਮੀਆਂ ’ਚ ਸੋਧ ਕੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਛੇਵੇਂ ਤਨਖਾਹ ਕਮਿਸ਼ਨ ਦੇ ਨੋਟੀਫਿਕੇਸ਼ਨ ’ਚ ਸੋਧ ਕਰਕੇ ਘੱਟੋ ਘੱਟ 125 ਪ੍ਰਤੀਸ਼ਤ ਡੀਏ ਅਤੇ 20 ਪ੍ਰਤੀਸ਼ਤ ਦਾ ਵਾਧਾ ਕੀਤਾ ਜਾਵੇ, ਵਿੱਤ ਵਿਭਾਗ ਵੱਲੋਂ ਪੈਨਸ਼ਨਰਾਂ ਨੂੰ 2. 59 ਫੈਕਟਰ ਦੇਣ ਦੀ ਸਿਫਾਰਸ਼ ਨੂੰ ਤੁਰੰਤ ਲਾਗੂ ਕੀਤਾ ਜਾਵੇ, ਡੀਏ ਦੀਆਂ ਰਹਿੰਦੀਆਂ ਕਿਸਤਾਂ ਦਾ ਬਕਾਇਆ ਦਿੱਤਾ ਜਾਵੇ, ਆਸ਼ੂਮਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾਂ ਅਧੀਨ ਪੈਨਸ਼ਨਰਾਂ ਦੇ ਪੰਜ ਲੱਖ ਤੱਕ ਦੇ ਫਿਰੀ ਇਲਾਜ ਲਈ ਹੈਲਥ ਕਾਰਡ ਬਣਾਏ ਜਾਣ । ਇਸ ਮੌਕੇ ਗੁਰਪਾਲ ਸਿੰਘ ਸਕੱਤਰ, ਰਾਜਪਾਲ ਸ਼ਰਮਾਂ, ਸੱਤਵਰਤ ਸ਼ਰਮਾਂ, ਬਲਦੇਵ ਸਿੰਘ ਮਾਨ, ਮਾਸਟਰ ਤੇਜਾ ਸਿੰਘ, ਬਹਾਦਰ ਸਿੰਘ, ਅਜੈਬ ਸਿੰਘ, ਭਰਸ਼ਨ ਸਿੰਘ, ਨਿਰੰਜਨ ਸਿੰਘ, ਜੋਗਿੰਦਰ ਸਿੰਘ, ਗੋਪਾਲ ਕ੍ਰਿਸ਼ਨ , ਰਾਮ ਚੰਦ, ਰਾਜਦੇਵ, ਰਘਵੀਰ ਚੰਦ ਆਦਿ ਤੋ ਇਲਾਵਾ ਰਿਟਾਇਰਡ ਕਰਮਚਾਰੀ ਮੌਜੂਦ ਸਨ ।
ਫੋਟੋ ਕੈਪਸ਼ਨ : ਮੌੜ ਵਿਖੇ ਮੀਟਿੰਗ ਦੌਰਾਨ ਰਿਟਾਇਰਡ ਕਰਮਚਾਰੀ ਐਸੋਸ਼ੀਏਸ਼ਨ ਮੌੜ ਦੇ ਮੈਂਬਰ






