16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਟਾਖ਼ੇ ਵੇਚਣ ਸਬੰਧੀ ਆਰਜ਼ੀ ਲਾਇਸੰਸ ਲੈਣ ਲਈ ਦਰਖ਼ਾਸਤਾਂ ਦੀ ਮੰਗ ।

ਪਟਾਖ਼ੇ ਵੇਚਣ ਸਬੰਧੀ ਆਰਜ਼ੀ ਲਾਇਸੰਸ ਲੈਣ ਲਈ ਦਰਖ਼ਾਸਤਾਂ ਦੀ ਮੰਗ ।

19 ਤੋਂ 25 ਅਕਤੂਬਰ ਸ਼ਾਮ 5 ਵਜੇ ਤੱਕ ਦਿੱਤੀਆਂ ਜਾ ਸਕਦੀਆਂ ਨੇ ਦਰਖ਼ਾਸਤਾਂ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਡਾਇਰੈਕਟਰ-ਕਮ-ਸਪੈਸ਼ਲ ਸਕੱਤਰ, ਇੰਡਸਟਰੀਜ਼ ਐਂਡ ਕਮਰਸ ਵਿਭਾਗ ਪੰਜਾਬ ਸਰਕਾਰ ਵੱਲੋਂ ਐਕਸਪਲੋਸਿਵ ਐਕਟ 2008 ਅਧੀਨ ਜਾਰੀ ਗਾਈਡਲਾਈਨਜ਼ ਅਨੁਸਾਰ ਦੀਵਾਲੀ, ਗੁਰਪੂਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ਤੇ ਪਟਾਖੇ ਵੇਚਣ ਲਈ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣੇ ਹਨ । ਜਿ਼ਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਆਰਜ਼ੀ ਲਾਇਸੰਸ ਲੈਣ ਦੇ ਚਾਹਵਾਨ 19 ਅਕਤੂਬਰ ਤੋਂ 25 ਅਕਤੂਬਰ 2020 ਸ਼ਾਮ 5 ਵਜੇ ਤੱਕ ਹਦਾਇਤਾਂ ਅਨੁਸਾਰ ਲੋੜੀਂਦੀ ਫੀਸ ਨਿਰਧਾਰਤ ਅਨੁਪਾਤ (60:40) ਵਿਚ ਭਰਦੇ ਹੋਏ ਆਪਣੀ ਦਰਖ਼ਾਸਤ ਦੀ ਕਾਪੀ ਅਤੇ ਸਵੈ ਘੋਸ਼ਣਾ ਸਮੇਤ ਸਬੰਧਤ ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰ ਵਿਖੇ ਪੇਸ਼ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਆਰਜ਼ੀ ਲਾਇਸੰਸ ਪ੍ਰਾਪਤ ਕਰਨ ਲਈ ਨਿਰਧਾਰਤ ਮਿਤੀਆਂ ਤੱਕ ਪ੍ਰਾਪਤ ਹੋਈਆਂ ਦਰਖ਼ਾਸਤਾਂ ਵਿਚੋਂ ਜਿ਼ਲ੍ਹਾ ਮੈਜਿਸਟਰੇਟ ਮਾਨਸਾ ਦੇ ਦਫ਼ਤਰ ਵਿਖੇ 28 ਅਕਤੂਬਰ 2020 ਨੂੰ ਬਾਅਦ ਦੁਪਹਿਰ 3 ਵਜੇ ਡਰਾਅ ਆਫ਼ ਲਾਟਸ ਰਾਹੀਂ ਇਹ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣਗੇ।

Today Now News

RELATED ARTICLES
- Advertisment -

POPULAR POSTS