ਦਾਨੀ ਪੁਰਸ਼ਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਧਾਰਮਿਕ ਸਮਾਗੰਮ : ਸਰਪੰਚ ਕੁਲਦੀਪ ਸਿੰਘ ਚੂਹੜਚੱਕ ।
ਅਜੋਕੇ ਸਮੇ ਵਿੱਚ ਨੋਜਵਾਨ ਪੀੜੀ ਨੂੰ ਬਾਣੇ ਤੇ ਬਾਣੀ ਨਾਲ ਜੋੜਨਾ ਸਮੇ ਦੀ ਮੁੱਖ ਲੋੜ : ਬਾਬਾ ਕੇਵਲ ਸਿੰਘ ।

ਮੋਗਾ (ਹਰਪਾਲ ਸਹਾਰਨ) : ਗੁਰਦੁਆਰਾ ਸੰਗਤ ਸਾਹਿਬ ਪਿੰਡ ਚੂਹੜ ਚੱਕ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰੋਨਾ ਮੁੱਕਤੀ , ਕਿਸਾਨੀ ਸੰਘਰਸ਼ ਦੀ ਚੱੜਦੀਕਲਾ ਅਤੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਪਹੁੰਚੇ ਮਹਾਂਪੁਰਸ਼ ਬਾਬਾ ਕੇਵਲ ਸਿੰਘ ਮੁੱਖ ਸੇਵਾਦਾਰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨੇ ਕਿਹਾ ਕਿ ਜੀਵ ਆਪਣੇ ਕੰਮਾਂ ਕਾਰਾਂ ਵਿੱਚ ਇੰਨਾ ਰੁੱਝ ਗਿਆ ਹੈ ਕਿ ਉਸ ਕੋਲ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨ ਦਾ ਸਮਾਂ ਹੀ ਨਹੀਂ ਹੈ । ਪਰ ਅਕਾਲ ਪੁਰਖ ਵਾਹਿਗੁਰੂ ਹੈ ਜੋ ਹਰ ਇੱਕ ਨੂੰ ਦੁੱਖਾਂ ਵਿੱਚੋਂ ਕੱਢਣ ਦੀ ਸਮਰੱਥਾ ਰੱਖਦਾ ਹੈ । ਇਸ ਲਈ ਸਾਨੂੰ ਹਰ ਇੱਕ ਨੂੰ ਹਰ ਸਮੇਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ । ਬਾਬਾ ਕੇਵਲ ਸਿੰਘ ਨੇ ਕਿਹਾ ਕਿ ਆਉ ਸਾਰੇ ਗੁਰੂ ਸਾਹਬ ਦੀ ਤਾਬਿਆ ਵਿੱਚ ਬੈਠ ਕੇ ਪ੍ਰਣ ਕਰੀਏ ਕੇ ਆਪਾ ਆਪਣੇ ਬੱਚਿਆ ਨੂੰ ਅਮ੍ਰਿਤਪਾਨ ਕਰਵਾਕੇ ਗੁਰੂ ਸਾਹਬ ਦੇ ਪੁੱਤਰ ਬਣਾਕੇ ਸਿੰਘ ਸਜਾਈਏ ।ਮੌਕੇ ਤੇ ਕਰੋਨਾ ਮਹਾਮਾਰੀ ਦੇ ਖਾਤਮੇ ,ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ !
ਇਸ ਮੋਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਸਰਪੰਚ ਕੁਲਦੀਪ ਸਿੰਘ ਅਤੇ ਪਰਮਜੀਤ ਸਿੰਘ ਪੰਮਾ ਨੇ ਮਹਾਂਪੁਰਸ਼ ਬਾਬਾ ਕੇਵਲ ਸਿੰਘ ਮੁੱਖ ਸੇਵਾਦਾਰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦਾ ਗੁਰਦੁਆਰਾ ਸਾਹਬ ਪਹੁੰਚਣ ਤੇ ਧੰਨਵਾਦ ਕੀਤਾ ।





