ਮਾੜੀ ਮੇਘਾ ਦੇ ਰਹਿਣ ਵਾਲੇ ਕਿਸਾਨ ਗੁਰਬਚਨ ਸਿੰਘ ਜੀ ਹੋਏ ਸ਼ਹੀਦ : ਪਿੱਛੇ ਵਿਧਵਾ ਨੂੰਹ ਤੇ ਦੋ ਪੋਤੇ

ਤਰਨਤਾਰਨ (ਜਸਬੀਰ ਸਿੰਘ) : ਜ਼ਿਲ੍ਹਾਂ ਤਰਨਤਾਰਨ ਦੇ ਪਿੰਡ ਮਾੜੀ ਮੇਘਾ ਦੇ ਰਹਿਣ ਵਾਲੇ ਕਿਸਾਨ ਗੁਰਬਚਨ ਸਿੰਘ ਦੀ ਜੋ ਕਿ ਦਿੱਲੀ ਕਿਸਾਨੀ ਮੋਰਚੇ ਵਿਚ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਸਨ ਅਤੇ ਅਚਾਨਕ ਤਬੀਅਤ ਖ਼ਰਾਬ ਹੋਣ ਦੇ ਚੱਲਦੇ ਪਰਿਵਾਰ ਵਲੋਂ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਵਾਪਿਸ ਲਿਆਕੇ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਗੁਰਬਚਨ ਸਿੰਘ ਪੁੱਤਰ ਗੁਰਬਖਸ਼ ਸਿੰਘ ਜੋ ਕੇ ਕਿਸਾਨ ਮਜਦੂਰ ਸੰਗਰਸ਼ ਕਮੇਟੀ ਦੇ ਝੰਡੇ ਹੇਠ ਮਿਤੀ 2-3-2021 ਨੂੰ ਪਿੰਡ ਦੇ ਜੱਥੇ ਨਾਲ ਦਿੱਲੀ ਕਿਸਾਨੀ ਅੰਦੋਲਨ ਵਿਚ ਹਿੱਸਾ ਲੈ ਰਹੇ ਸੀ ਗੁਰਬਚਨ ਸਿੰਘ ਦੀ 31-3 21 ਨੂੰ ਸਿਹਤ ਖ਼ਰਾਬ ਹੋਣ ਕਰਕੇ ਦਿੱਲੀ ਤੋਂ ਆਗੂਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਮਾੜੀਮੇਘਾ ਭੇਜ ਦਿਤਾ ਕਿਉਂ ਕਿ ਠੰਡ ਅਤੇ ਬੁਖਾਰ ਹੋਣ ਕਰਕੇ ਉਨ੍ਹਾਂ ਨੂੰ ਪਰਿਵਾਰ ਤੇ ਪਿੰਡ ਦੇ ਆਗੂਆ ਦੀ ਸਹਾਇਤਾ ਨਾਲ ਇੱਕ ਨਿੱਜੀ ਹਸਪਤਾਲ ਚ ਇਲਾਜ ਲਈ ਭਰਤੀ ਕਰਾਇਆ ਜਿਥੇ ਉਨ੍ਹਾਂ ਦੀ ਖ਼ਰਾਬ ਹਾਲਤ ਨੂੰ ਦੇਖਦਿਆਂ ਦੋ ਦਿਨ ਹਸਪਤਾਲ ਰੱਖਣ ਤੋਂ ਬਾਅਦ ਵਿਚ ਡਾਕਟਰਾਂ ਵਲੋਂ ਜਵਾਬ ਦੇ ਦਿੱਤਾ ਅਤੇ ਅੱਜ ਉਨ੍ਹਾਂ ਨੇ ਆਪਣੇ ਘਰ ਆਖਰੀ ਸਾਹ ਲਏ , ਉਨ੍ਹਾਂ ਦੇ ਪਰਿਵਾਰ ਵਿਚ 2 ਪੋਤਰੇ , ਅਤੇ ਇੱਕ ਵਿਧਵਾ ਨੂੰਹ ਹਨ ਅਤੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਸੀ , ਕਿਓਂਕਿ ਉਨ੍ਹਾਂ ਦੇ ਬੇਟੇ ਦੀ ਮੌਤ 15 ਸਾਲ ਪਹਿਲਾ ਹੀ ਹੋ ਚੁੱਕੀ ਹੈ , ਪਿੰਡ ਵਾਸੀਆ ਅਤੇ ਕਿਸਾਨ ਆਗੂਆਂ ਦੀ ਮੰਗ ਹੈ ਕਿ ਉਨ੍ਹਾਂ ਦੇ ਸਿਰ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਮਾਫ ਕੀਤਾ ਜਾਵੇ , ਅਤੇ ਪਰਿਵਾਰ ਨੂੰ ਘੱਟ ਤੋਂ ਘੱਟ 10 ਲੱਖ ਦੀ ਮਾਲੀ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ , ਇਸ ਪਰਿਵਾਰ ਦੀ ਰੋਜ਼ੀ ਰੋਟੀ ਗੁਰਬਚਨ ਸਿੰਘ ਹੀ ਕਮਾਉਂਦੇ ਸ਼ਨ , ਇਸ ਮੌਕੇ ਜ਼ੋਨ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਦੇ ਜ਼ੋਨ ਪ੍ਰਧਾਨ ਗੁਰਸਾਹਿਬ ਸਿੰਘ ਜੀ ਪਹੂਵਿੰਡ , ਇਕਾਈ ਪ੍ਰਧਾਨ ਮਹਿਲ ਸਿੰਘ ਮਾੜੀ ਮੇਘਾ , ਮੀਤ ਪ੍ਰਧਾਨ ਮਾਨ ਸਿੰਘ , ਗੁਰਲਾਲ ਸਿੰਘ ਮਾੜੀ ਮੇਘਾ , ਨਿਸ਼ਾਨ ਸਿੰਘ ਮਾੜੀ ਮੇਘਾ , ਕੁਲਦੀਪ ਸਿੰਘ , ਮਨਦੀਪ ਸਿੰਘ , ਕੁਲਵਿੰਦਰ ਸਿੰਘ ਵਾਂ , ਬਲਵਿੰਦਰ ਸਿੰਘ ਪਹਿਲਵਾਨ , ਅਤੇ ਜ਼ੋਨ ਪ੍ਰੈਸ ਸਕੱਤਰ ਜਗਮੀਤ ਸਿੰਘ ਕਲਸੀ ਅਤੇ ਪਿੰਡ ਦੇ ਹੋਰ ਲੋਕ ਮਜੂਦ ਸਨ ।






