
ਮਾਨਸਾ, 07 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਜਾਂਦਾ ਹੈ ਕਿ ਕੱਲ ਮਿਤੀ 08 ਮਾਰਚ 2022 ਨੂੰ ਮਾਨਸਾ ਪੁਲਿਸ ਵੱਲੋੋਂ ਜਿਲਾ ਅਤੇ ਥਾਣਾ ਪੱਧਰ ਪਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਜਿਲੇ ਦੇ ਅੰਦਰ ਸਾਰੇ ਥਾਣਿਆਂ ਵਿੱਚ ਮਹਿਲਾਵਾਂ ਵੱਲੋੋਂ ਦਿੱਤੀਆ ਦਰਖਾਸ਼ਤਾ ਦਾ ਪਹਿਲ ਦੇ ਆਧਾਰ ਪਰ ਗਜਟਿਡ ਅਫਸਰਾਨ ਦੀ ਨਿਗਰਾਨੀ ਹੇਠ ਨਿਪਟਾਰਾ ਕੀਤਾ ਜਾਵੇਗਾ ਜਿਸ ਦਾ ਮਕਸਦ ਮਹਿਲਾਵਾਂ ਨੂੰ ਸਹੀ ਸਮੇਂ ਪਰ ਇੰਨਸਾਫ ਦੇਣਾ ਹੋਵੇਗਾ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਜਿਲਾ ਮਾਨਸਾ ਦੇ ਸਮੂਹ ਥਾਣਿਆਂ ਵਿੱਚ ਗਜਟਿਡ ਅਫਸਰ ਦੀ ਨਿਗਰਾਨੀ ਹੇਠ ਸਮੂਹ ਥਾਣਿਆ ਵਿੱਚ ਚੱਲ ਰਹੀਆ ਦਰਖਾਸਤਾ ਦਾ ਜਲਦੀ ਹੀ ਨਿਪਟਾਰਾ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਲਈ ਜਿਹਨਾਂ ਮਹਿਲਾਵਾਂ ਵੱਲੋੋਂ ਦਿੱਤੀਆ ਦਰਖਾਸ਼ਤਾ ਥਾਣਾ ਵਿੱਚ ਪੈਡਿੰਗ ਚੱਲ ਰਹੀਆ ਹਨ ਉਹ ਕੱਲ ਮਿਤੀ 08 ਮਾਰਚ 2022 ਨੂੰ ਸੁਭਾ 10 ਵਜੇ ਤੋੋਂ ਦੁਪਿਹਰ 2 ਵਜੇ ਤੱਕ ਸਬੰਧਤ ਥਾਣਾ ਵਿਖੇ ਪਹੁੰਚ ਕੇ ਗਜਟਿਡ ਅਫਸਰ ਦੀ ਹਾਜਰੀ ਵਿੱਚ ਆਪਣੀਆਂ ਦਰਖਾਸਤਾ ਦਾ ਸਟੇਟਸ ਪਤਾ ਕਰ ਸਕਦੀਆ ਹਨ। ਮੌੌਜੂਦ ਅਫਸਰ ਵੱਲੋੋਂ ਅਜਿਹੀਆ ਦਰਖਾਸਤਾ ਦਾ ਮੌੌਕਾ ਪਰ ਹੀ ਜਾਂ ਫਿਰ ਜਲਦ ਤੋੋਂ ਜਲਦ ਨਿਪਟਾਰਾ ਕੀਤਾ ਜਾਵੇਗਾ। ਇਸ ਲਈ ਮਹਿਲਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀਆ ਦਰਖਾਸ਼ਤਾ ਦਾ ਨਿਪਟਾਰਾ ਕਰਾਉਣ ਲਈ ਇਸ ਮੌੌਕੇ ਦਾ ਲਾਭ ਲੈਣ। ਥਾਣਿਆ ਤੋੋਂ ਇਲਾਵਾ ਵੋੋਮੈਨ ਸੈਲ ਮਾਨਸਾ, ਸਾਈਬਰ ਸੈਲ ਮਾਨਸਾ ਅਤੇ ਈ,ਓ,ਵਿੰਗ ਮਾਨਸਾ ਵਿੱਚ ਵੀ ਮਹਿਲਾਵਾਂ ਦੀਆ ਦਰਖਾਸਤਾਂ ਦੇ ਨਿਪਟਾਰੇ ਸਬੰਧੀ ਕੈਂਪ ਲਗਾਏ ਜਾ ਰਹੇ ਹਨ ਅਤੇ ਐਸ,ਐਸ,ਪੀ, ਮਾਨਸਾ ਵੱਲੋੋਂ ਖੁਦ ਥਾਣਿਆਂ ਅਤੇ ਉਕਤ ਵਿੰਗਾਂ ਦਾ ਦੌੌਰਾ ਕੀਤਾ ਜਾਵੇਗਾ ਅਤੇ ਮਹਿਲਾਵਾਂ ਦੀਆ ਦੁੱਖ ਤਕਲੀਫਾਂ ਸੁਣੀਆ ਜਾਣਗੀਆ। ਇਸਤੋੋਂ ਇਲਾਵਾ ਮਹਿਲਾ ਪੁਲਿਸ ਕਰਮਚਾਰੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋੋਏ ਮੈਡੀਕਲ ਚੈਕਅੱਪ ਲਈ ਮਿਸ: ਖੁਸ਼ਵੀਰ ਕੌੌਰ ਉਪ ਕਪਤਾਨ ਪੁਲਿਸ (ਔੌਰਤਾਂ ਅਤੇ ਬੱਚਿਆ ਵਿਰੁੱਧ ਅਪਰਾਧ) ਮਾਨਸਾ ਦੀ ਨਿਗਰਾਨੀ ਹੇਠ ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਇਸ ਕੈਂਪ ਵਿੱਚ 2 ਲੇਡੀ ਡਾਕਟਰ ਮੌੌਜੂਦ ਰਹਿਣਗੇ। ਸਬੰਧਤ ਡਾਕਟਰ ਸਹਿਬਾਨ ਵੱਲੋੋਂ ਲੋੋੜੀਦਾ ਚੈਕਅੱਪ ਕਰਕੇ ਲੋੋੜਵੰਦ ਨੂੰ ਦਵਾਈਆ ਅਤੇ ਇਲਾਜ ਮੁਹੱਈਆ ਕੀਤਾ ਜਾਵੇਗਾ।




