16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਜ੍ਹਿਲਾ ਤਰਨ ਤਾਰਨ ਦੀਆਂ ਮਹਿਲਾ ਪੁਲਿਸ ਕਰਮਚਾਰੀਆਂ ਵੱਲੋਂ ਅੰਤਰਰਾਸ਼ਟਰੀ ਔਰਤ ਦਿਵਸ ਮਨਾਉਣ...

ਜ੍ਹਿਲਾ ਤਰਨ ਤਾਰਨ ਦੀਆਂ ਮਹਿਲਾ ਪੁਲਿਸ ਕਰਮਚਾਰੀਆਂ ਵੱਲੋਂ ਅੰਤਰਰਾਸ਼ਟਰੀ ਔਰਤ ਦਿਵਸ ਮਨਾਉਣ ਸੰਬੰਧੀ

ਹੁਣ ਔਰਤਾਂ ਹਰ ਉਹ ਕੰਮ ਕਰ ਸਕਦੀਆਂ ਹਨ ਜਿਸ ਤੇ ਪਹਿਲਾਂ ਮਰਦਾਂ ਦਾ ਦਬ ਦਬਾ ਕਾਇਮ ਸੀ : ਪੁਲਿਸ ਕਰਮੀ

ਤਰਨਤਾਰਨ (ਜਸਬੀਰ ਸਿੰਘ) : ਹਰੇਕ ਔਰਤ ਦੀ ਸਫਲਤਾ ਤੋਂ ਦੂਜੀਆਂ ਔਰਤਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ।ਜਿਸਦੇ ਮੱਦੇਨਜ਼ਰ ਅੱਜ ਮਿਤੀ 08-03-2021 ਨੂੰ ਜ੍ਹਿਲਾ ਤਰਨ ਤਾਰਨ ਪੁਲਿਸ ਦੀਆਂ ਮਹਿਲਾਵਾਂ ਵੱਲੋਂ ਅੰਤਰਰਾਸ਼ਟਰੀ ਔਰਤ ਦਿਵਸ ਬੜੇ ਹੀ ਫਕਰ ਨਾਲ ਮਨਾਇਆ ਗਿਆ।ਜਿਸ ਵਿੱਚ ਜ੍ਹਿਲਾ ਤਰਨ ਤਾਰਨ ਦੀਆਂ ਮਹਿਲਾਂ ਪੁਲਿਸ ਕਰਮਚਾਰੀਆਂ ਵੱਲੋਂ ਮਾਈ ਭਾਗੋ ਨਰਸਿੰਗ ਕਾਲਜ ਤਰਨ ਤਾਰਨ ਵਿਖੇ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ ਅਤੇ ਇਸ ਦੇ ਨਾਲ ਹੀ ਜ੍ਹਿਲਾ ਤਰਨ ਤਾਰਨ ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ ਵੱਲੋਂ ਹਰੇਕ ਸਬ-ਡਵੀਜ਼ਨ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ ਜਿਸ ਵਿੱਚ ਔਰਤਾਂ ਨੂੰ ਫਿਲਮ ਅਤ ੇ ਨਾਟਕ ਰਾਹੀਂ ਪ੍ਰੇਰਿਤ ਕੀਤਾ ਗਿਆ ਅਤੇ ਪੰਜਾਬ ਪੁਲਿਸ ਮਹਿਲਾ ਮਿੱਤਰ ਪ੍ਰਤੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਧਰੂਮਨ ਐਚ.ਨਿੰਬਾਲੇ (ਆਈ.ਪੀ.ਐਸ) ਐਸ.ਐਸ.ਪੀ ਤਰਨ ਤਾਰਨ ਜੀ ਦੀ ਪਤਨੀ ਸ੍ਰੀਮਤੀ ਸਵੇਤਾ ਧਰੂਮਨ ਨਿੰਬਾਲੇ ਜੀ ਅੰਤਰਰਾਸ਼ਟਰੀ ਔਰਤ ਦਿਵਸ ਦੇ ਮੁੱਖ ਮਹਿਮਾਨ ਰਹੇ।ਜਿਹਨਾਂ ਵੱਲੋਂ ਮਹਿਲਾਂ ਪੁਲਿਸ ਕਰਮਚਾਰੀਆਂ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਦੇ ਮੱਦੇਨਜ਼ਰ ਲੈਕਚਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਦੁਨੀਆਂ ਦੀ ਹਰ ਔਰਤ ਨੂੰ ਅਸੀਂ ਸਿਜਦਾ ਕਰਦੇ ਹਾਂ ,ਜੋ ਕਿਸੇ ਦੀ ਬੇਟੀ,ਭੈਣ,ਮਾਂ ਅਤੇ ਪਤਨੀ ਦੇ ਰੂਪ ਵਿੱਚ ਆਪਣਾ ਫਰਜ਼ ਨਿਭਾੳਦੀ ਹੈ।ਇਸ ਅੰਤਰਰਾਸ਼ਟਰੀ ਔਰਤ ਦਿਵਸ ਮੌਕੇਂ ਤਰਨ ਤਾਰਨ ਪੁਲਿਸ ਦੀਆਂ ਮਹਿਲਾ ਪੁਲਿਸ ਕਰਮਚਾਰਨਾਂ ਵੱਲੋਂ ਆਪਣੇ ਆਪ ਤੇ ਫਕਰ ਮਹਿਸੂਸ ਕਰਦਿਆ ਹੋਇਆ ਇਸ ਦਿਵਸ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ।ਅੰਤਰਰਾਸ਼ਟਰੀ ਔਰਤ ਦਿਵਸ ਮੌਕੇਂ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਐਨੀਮੈਟੀਡ ਫਿਲਮ ਸਕਰੀਨ ਦਿਖਾ ਕੇ ਪ੍ਰੇਰਿਤ ਕੀਤਾ ਗਿਆ।

Today Now News

RELATED ARTICLES
- Advertisment -

POPULAR POSTS