ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਨੂੰ ਡਬਲ ਡੋਰ, 380 ਲੀਟਰ ਫਰਿੱਜ ਦਿੱਤਾ

ਮੋਗਾ (ਹਰਪਾਲ ਸਹਾਰਨ) : ਅੱਜ ਮਿਤੀ 04-06-2021 ਨੂੰ ਮੋਗਾ ਜਿਲ੍ਹੇ ਦੇ ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਬਰਾੜ ਵਾਸੀ ਪਿੰਡ ਗੱਜਣਵਾਲਾ ਅਤੇ ਬੀ ਪੀ ਸਿੰਘ ਖੋਸਾ ਨੇ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਨੂੰ ਡਬਲ ਡੋਰ, 380 ਲੀਟਰ ਫਰਿੱਜ ਦੀ ਉੱਥੇ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਲਈ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੇਵਾ ਨਿਭਾਈ।।
ਇਸ ਮੌਕੇ ਤੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ।। ਇਸ ਤਰ੍ਹਾਂ ਦੀ ਸੇਵਾ ਹਰ ਇੱਕ ਇਨਸਾਨ ਦੇ ਹਿੱਸੇ ਵਿੱਚ ਨਹੀਂ ਆਉਂਦੀ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਮਿਲਦੀ।। ਸਾਡੇ ਗੁਰੂਆਂ ਨੇ ਸਾਨੂੰ ਜੋ ਸੰਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ, ਸਾਨੂੰ ਉਸ ਉੱਪਰ ਚੱਲ ਕੇ ਸਾਨੂੰ ਲੋੜਵੰਦ ਪਰਿਵਾਰਾਂ ਅਤੇ ਬੇਸਹਾਰਾ ਬਜੁਰਗਾਂ ਦੀ ਮਦਦ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।। ਅਤੇ ਇਸ ਤੋਂ ਪਹਿਲਾਂ ਵੀ ਇਹਨਾਂ ਸਮਾਜ ਸੇਵਕਾਂ ਵੱਲੋਂ ਇਸ ਸੰਸਥਾ ਦੀ ਸਮੇਂ ਸਮੇਂ ਤੇ ਮਦਦ ਕੀਤੀ ਜਾ ਰਹੀ ਹੈ।। ਇਸ ਤੋਂ ਇਲਾਵਾ ਡਾ. ਗੁਰਬਚਨ ਸਿੰਘ ਸੀਨੀਅਰ ਵਾਈਸ ਪ੍ਰਧਾਨ ਨੇ ਬਲਵਿੰਦਰ ਸਿੰਘ ਬਰਾੜ, ਬੀ ਪੀ ਸਿੰਘ ਖੋਸਾ ਅਤੇ ਗੁਰਦੀਪ ਸਿੰਘ ਦਾ ਇਹ ਸੇਵਾ ਨਿਭਾਉਣ ਤੇ ਪੂਰੀ ਟੀਮ ਵੱਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੱਲ ਮਿਲ ਕੇ ਮਨੁੱਖਤਾ ਦੀ ਸੇਵਾ ਨਿਭਾਉਣੀ ਚਾਹੀਦੀ ਹੈ।।






