17.1 C
Chandigarh

TODAY NOW NEWS

Thursday, March 19, 2026
HomeBREAKING NEWSਇੰਡਿਆਨਾ ਦੇ ਇਕ ਸ਼ਾਪਿੰਗ ਮਾਲ ਵਿਚ ਗੋਲੀਬਾਰੀ ਨਾਲ ਤਿੰਨ ਮੌਤਾਂ ਤੇ ਦੋ...

ਇੰਡਿਆਨਾ ਦੇ ਇਕ ਸ਼ਾਪਿੰਗ ਮਾਲ ਵਿਚ ਗੋਲੀਬਾਰੀ ਨਾਲ ਤਿੰਨ ਮੌਤਾਂ ਤੇ ਦੋ ਜਖਮੀ

ਇੰਡਿਆਨਾ ਦੇ ਇਕ ਸ਼ਾਪਿੰਗ ਮਾਲ ਵਿਚ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਹੋਰ ਜਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਨਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਤੇ ਨਾ ਹੀ ਮਾਰੇ ਗਏ ਵਿਅਕਤੀਆਂ ਦੇ ਨਾਂ ਨਸ਼ਰ ਕੀਤੇ ਗਏ ਹਨ। ਇਹ ਗੋਲੀਬਾਰੀ ਦੀ ਘਟਨਾ ਅਮਰੀਕੀ ਸਮੇ ਅਨੁਸਾਰ ਸ਼ਾਮ ਦੇ ਕਰੀਬ 6 ਵਜੇ ਫੂਡ ਕੋਰਟ ਗਰੀਨਵੁੱਡ ਇੰਡਿਆਨਾ ਵਿਚ ਵਾਪਰੀ। ਗੋਲੀਬਾਰੀ ਉਪਰੰਤ ਖਰੀਦਦਾਰੀ ਤੇ ਖਾਣ ਪੀਣ ਆਏ ਲੋਕਾਂ ਵਿਚ ਅਫਰਾਤਫਰੀ ਮੱਚ ਗਈ ਤੇ ਉਹ ਆਪਣੀਆਂ ਜਾਨਾਂ ਬਚਾਉਣ ਲਈ ਇਧਰ ਉਧਰ ਭੱਜ ਗਏ । ਗਰੀਨਵੁੱਡ ਪੁਲਿਸ ਵਿਭਾਗ ਦੇ ਮੁੱਖੀ ਜਿਮ ਲਸਨ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਅਣਪਛਾਤਾ ਹਮਲਾਵਰ ਵੀ ਮੌਕੇ ‘ਤੇ ਮੌਜੂਦ ਇਕ ਸਮਾਰੀਅਨ ਵਿਅਕਤੀ ਵੱਲੋਂ ਚਲਾਈ ਗੋਲੀ ਨਾਲ ਮਾਰਿਆ ਗਿਆ। ਹਮਲਾਵਰ ਬਾਲਗ ਹੈ ਤੇ ਇਸ ਦੀ ਸ਼ਨਾਖਤ ਦੇ ਯਤਨ ਜਾਰੀ ਹਨ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਹਮਲਾਵਰ ਦਾ ਗੋਲੀਬਾਰੀ ਪਿਛੇ ਮਕਸਦ ਕੀ ਸੀ।

Today Now News

RELATED ARTICLES
- Advertisment -

POPULAR POSTS