16.8 C
Chandigarh

TODAY NOW NEWS

Friday, March 20, 2026
HomeCORONAVIRUSਕੋਰੋਨਾ ਰੋਗੀਆਂ ਦੀ ਠੀਕ ਹੋਣ ਦੀ ਦਰ 90% ਦੇ ਨੇੜੇ : ਕੋਰੋਨਾ...

ਕੋਰੋਨਾ ਰੋਗੀਆਂ ਦੀ ਠੀਕ ਹੋਣ ਦੀ ਦਰ 90% ਦੇ ਨੇੜੇ : ਕੋਰੋਨਾ ਮਾਮਲਿਆਂ ਵਿੱਚ ਵੀ ਆ ਰਹੀ ਕਮੀ ।

ਫਿਲਹਾਲ ਕੋਰੋਨਾ ਦਾ ਐਕਟਿਵ ਕੇਸ 9.29% ਹੈ।

ਨਵੀਂ ਦਿੱਲੀ (ਏਜੇਂਸੀ) : ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਗਿਰਾਵਟ ਨਾਲ ਰਿਕਵਰੀ ਦਰ ਦੇ ਤੇਜ਼ ਹੋਣ ਨਾਲ ਦੇਸ਼ ‘ਚ ਕੋਰੋਨਾ ਦੇ ਹਾਲਾਤ ‘ਚ ਸੁਧਾਰ ਹੋ ਰਿਹਾ ਹੈ। ਦੇਸ਼ ‘ਚ ਹੁਣ ਤਕ ਲਗਪਗ 69 ਲੱਖ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਭਾਰਤ ‘ਚ ਕੋਰੋਨਾ ਵਾਇਰਸ ਦੀ ਸਥਿਤੀ ‘ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਕੋਰੋਨਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਰਿਕਵਰੀ ਦਰ ਹੁਣ 90 ਫੀਸਦੀ ਦੀ ਤੇਜ਼ੀ ਨਾਲ ਵੱਧ ਰਹੀ ਹੈ।

ਦੇਸ਼ ‘ਚ ਕੋਰੋਨਾ ਦੀ ਰਿਕਵਰੀ ਦਰ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦੇਸ਼ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਤੋਂ 79,415 ਲੋਕ ਠੀਕ ਹੋਏ ਹਨ। ਇਸ ਨੂੰ ਲੈ ਕੇ ਮਿਲਾ ਕੇ ਕੋਰੋਨਾ ਦੀ ਰਿਕਵਰੀ ਦਰ 89.20 ਹੋ ਗਈ ਹੈ। ਇਸ ਨਾਲ ਹੀ ਦੇਸ਼ ‘ਚ ਸਰਗਰਮ ਮਾਮਲਿਆਂ ‘ਚ ਕਮੀ ਆ ਰਹੀ ਹੈ। ਬੀਤੇ 24 ਘੰਟਿਆਂ ‘ਚ 24,278 ਸਰਗਰਮ ਮਾਮਲੇ ਘੱਟ ਹੋਏ ਹਨ। ਇਸ ਨੂੰ ਮਿਲਾ ਕੇ ਫਿਲਹਾਲ ਕੋਰੋਨਾ ਦਾ ਐਕਟਿਵ ਕੇਸ 9.29% ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ‘ਚ 702 ਲੋਕਾਂ ਦੀ ਮੌਤ ਵੀ ਹੋਈ ਹੈ। ਇਸਦੀ ਮਿਲਾ ਕੇ ਕੋਰੋਨਾ ਦਾ ਕੁੱਲ ਅੰਕੜਾ 77 ਲੱਖ ਤੋਂ ਪਾਰ ਚੱਲ ਗਿਆ ਹੈ।
ਸਿਹਤ ਮੰਤਰਾਲੇ ਅੰਕੜੇ ਮੁਤਾਬਕ ਦੇਸ਼ ‘ਚ ਹੁਣ ਤਕ 77 ਲੱਖ 6 ਹਜ਼ਾਰ 946 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ‘ਚ 68 ਲੱਖ 518 ਲੋਕ ਇਸ ਤੋਂ ਠੀਕ ਹੋ ਚੁੱਕੇ ਹਨ। ਦੇਸ਼ ‘ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 7 ਲੱਖ 15 ਹਜ਼ਾਰ 812 ਹੈ। ਦੂਜੇ ਪਾਸੇ ਭਾਰਤ ‘ਚ ਕੋਰੋਨਾ ਕਾਰਨ 1 ਲੱਖ 16 ਹਜ਼ਾਰ 616 ਲੋਕ ਆਪਣੀ ਜਾਨ ਗਵਾ ਚੁੱਕੇ ਹਨ।

Today Now News

RELATED ARTICLES
- Advertisment -

POPULAR POSTS