16.8 C
Chandigarh

TODAY NOW NEWS

Friday, March 20, 2026
HomeBREAKING NEWSਸੱਚ-ਮੁੱਚ ਰਾਮ ਰਹੀਮ ਨਿਕਲਿਆ ਜਾਣੀ ਜਾਣ, ਜਾਣੋ ਕੀ ਹੋਇਆ?

ਸੱਚ-ਮੁੱਚ ਰਾਮ ਰਹੀਮ ਨਿਕਲਿਆ ਜਾਣੀ ਜਾਣ, ਜਾਣੋ ਕੀ ਹੋਇਆ?

Gurmeet Ram Rahim

ਜੇਲ੍ਹ ਵਿਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ ਵੱਡੀ ਰਾਹਤ ਮਿਲੀ ਹੈ। ਡੇਰਾ ਮੁਖੀ ਕੱਲ੍ਹ 21 ਦਿਨਾਂ ਦੀ ਪੈਰੋਲ ਉਤੇ ਜੇਲ੍ਹ ਤੋਂ ਬਾਹਰ ਆਇਆ ਹੈ। ਪਰ ਰਾਮ ਰਹੀਮ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਸੀ।

ਡੇਰਾਮੁਖੀ ਨੇ 25 ਜਨਵਰੀ ਨੂੰ ਆਯੋਜਿਤ ਪ੍ਰੋਗਰਾਮ ਲਈ ਜੇਲ੍ਹ ਵਿਚੋਂ ਜੋ ਪੱਤਰ ਭੇਜਿਆ ਸੀ, ਉਸ ਵਿਚ ਪਹਿਲਾਂ ਹੀ ਸਪੱਸ਼ਟ ਇਸ਼ਾਰਾ ਕੀਤਾ ਗਿਆ ਸੀ ਕਿ ਛੁੱਟੀ ਮਿਲ ਸਕਦੀ ਹੈ। ਚਿੱਠੀ ਵਿੱਚ ਰਾਮ ਰਹੀਮ ਨੇ ਕਿਹਾ ਸੀ ਕਿ ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਆ ਜਾਵੇਗਾ। ਚਿੱਠੀ ‘ਚ ਰਾਮ ਰਹੀਮ ਨੇ ਲਿਖਿਆ ਸੀ ਕਿ ਜੇਕਰ ਰੱਬ ਨੇ ਚਾਹਿਆ ਤਾਂ ਅਸੀਂ ਜਲਦ ਹੀ ਸਾਰਿਆਂ ਦੇ ਵਿਚਕਾਰ ਹੋਵਾਂਗੇ।

ਇਹ ਪੱਤਰ ਡੇਰੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਪੜ੍ਹਿਆ ਗਿਆ। ਪੱਤਰ ਦੇ ਅੰਤ ਵਿੱਚ ਲਿਖਿਆ ਹੈ ਕਿ ਜੇਕਰ ਪਰਮ ਪਿਤਾ ਜੀ ਨੇ ਚਾਹਿਆ ਤਾਂ ਜਲਦੀ ਹੀ ਤੁਹਾਡੇ ਵਿਚਕਾਰ ਹੋਵਾਂਗਾ। ਕੱਲ੍ਹ ਸੋਮਵਾਰ ਸਵੇਰੇ ਕਰੀਬ 11 ਵਜੇ ਸੂਚਨਾ ਮਿਲੀ ਕਿ ਡੇਰਾਮੁਖੀ ਨੂੰ 21 ਦਿਨਾਂ ਦੀ ਪੈਰੋਲ ਮਿਲ ਗਈ ਹੈ।

ਇਸ ਸੂਚਨਾ ਦੇ ਨਾਲ ਹੀ ਡੇਰੇ ‘ਚ ਹਲਚਲ ਤੇਜ਼ ਹੋ ਗਈ। ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਇਕੱਠ ਵੀ ਹੋਣ ਲੱਗਾ। ਤੁਰਤ ਹੀ ਡੇਰਾ ਪ੍ਰਬੰਧਕਾਂ ਨੂੰ ਸ਼ਰਧਾਲੂਆਂ ਨੂੰ ਸੰਦੇਸ਼ ਜਾਰੀ ਕਰਨਾ ਪਿਆ। ਸੂਚਨਾ ਮਿਲਣ ਤੋਂ ਬਾਅਦ ਡੇਰਾ ਮੁਖੀ ਦੇ ਪਰਿਵਾਰਕ ਮੈਂਬਰ ਗੁਰੂਗ੍ਰਾਮ ਲਈ ਰਵਾਨਾ ਹੋ ਗਏ।

ਦੱਸ ਦਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਦੇ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਕਾਫੀ ਖੁਸ਼ ਹਨ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ‘ਚ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ‘ਤੇ ਡੇਰਾ ਸਮਰਥਕਾਂ ਨੇ ਆਪਣੇ ਘਰਾਂ ਦੇ ਬਾਹਰ ਦੀਵੇ ਜਗਾਏ।

ਡੇਰਾ ਸਮਰਥਕਾਂ ਦੇ ਘਰ ਦੇ ਬਾਹਰ ਦੀਵੇ ਅਤੇ ਮੋਮਬੱਤੀਆਂ ਜਗਦੀਆਂ ਵੇਖੀਆਂ ਗਈਆਂ। ਦੱਸ ਦਈਏ ਕਿ ਪੰਜਾਬ ਅਤੇ ਯੂਪੀ ਚੋਣਾਂ ਤੋਂ ਠੀਕ ਪਹਿਲਾਂ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਨੇ 21 ਦਿਨਾਂ ਦੀ ਫਰਲੋ ਦਿੱਤੀ ਹੈ। ਰਾਮ ਰਹੀਮ ਗੁਰੂਗ੍ਰਾਮ ਡੇਰੇ ‘ਚ ਪੁਲਿਸ ਦੀ ਨਿਗਰਾਨੀ ‘ਚ ਰਹੇਗਾ।

ਦਈਏ ਕਿ 2017 ਵਿੱਚ ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ, ਇਸ ਤੋਂ ਇਲਾਵਾ 2019 ਵਿੱਚ ਪੱਤਰਕਾਰ ਛਤਰਪਤੀ ਦੇ ਕਤਲ ਕੇਸ ਵਿੱਚ ਵੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਹੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਵਿੱਚ ਬੰਦ ਸੀ।

Today Now News

RELATED ARTICLES
- Advertisment -

POPULAR POSTS