16.8 C
Chandigarh

TODAY NOW NEWS

Friday, March 20, 2026
HomeਵਪਾਰਅਰਥਵਿਵਸਥਾRBI Alert ! ਚੈੱਕ ਰਾਹੀਂ ਕਰਦੇ ਹੋ ਪੇਮੈਂਟ ਤਾਂ ਹੋ ਜਾਓ ਸਾਵਧਾਨ

RBI Alert ! ਚੈੱਕ ਰਾਹੀਂ ਕਰਦੇ ਹੋ ਪੇਮੈਂਟ ਤਾਂ ਹੋ ਜਾਓ ਸਾਵਧਾਨ

ਜੇਕਰ ਤੁਸੀਂ ਚੈੱਕ ਰਾਹੀਂ ਪੇਮੈਂਟ ਕਰਦੇ ਹੋ ਤਾਂ ਤੁਹਾਡੇ ਲਈ ਇਕ ਮਹੱਤਵਪੂਰਨ ਖ਼ਬਰ ਹੈ। ਹੁਣ ਤੁਹਾਨੂੰ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਚੈੱਕ ਦੇਣ ਤੋਂ ਪਹਿਲਾਂ ਜ਼ਿਆਦਾ ਸਾਵਧਾਨ ਰਹਿਣਾ ਪਵੇਗਾ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਿੰਗ ਨਿਯਮਾਂ ‘ਚ ਵੱਡੇ ਬਦਲਾਅ ਕੀਤੇ ਹਨ ਜੋ ਇਕ ਅਗਸਤ ਤੋਂ ਲਾਗੂ ਹੋਏ ਹਨ। ਕੇਂਦਰੀ ਬੈਂਕ ਨੇ ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ (NACH) ਨੂੰ 24 ਘੰਟੇ ਚਾਲੂ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਨਿਯਮ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ‘ਚ ਵੀ ਲਾਗੂ ਹੋਵੇਗਾ। ਇਸ ਨਵੇਂ ਨਿਯਮ ਤਹਿਤ ਛੁੱਟੀ ਵਾਲੇ ਦਿਨ ਵੀ ਤੁਹਾਡਾ ਚੈੱਕ ਕਲੀਅਰ ਹੋ ਜਾਵੇਗਾ। ਬੇਸ਼ੱਕ ਇਸ ਨਾਲ ਕਲੀਅਰੈਂਸ ‘ਚ ਲੱਗਣ ਵਾਲਾ ਸਮਾਂ ਘਟੇਗਾ ਪਰ ਹੁਣ ਤੁਹਾਨੂੰ ਵੀ ਚੌਕਸ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਹੁਣ ਸ਼ਨਿਚਰਵਾਰ ਨੂੰ ਜਾਰੀ ਕੀਤੇ ਗਏ ਚੈੱਕ ਨੂੰ ਐਤਵਾਰ ਨੂੰ ਵੀ ਕਲੀਅਰ ਕੀਤਾ ਜਾ ਸਕਦਾ ਹੈ, ਯਾਨੀ ਚੈੱਕ ਦੀ ਕਲੀਅਰੈਂਸ ਲਈ ਤੁਹਾਨੂੰ ਹਰ ਵੇਲੇ ਆਪਣੇ ਖਾਤੇ ‘ਚ ਬੈਲੰਸ ਰੱਖਣਾ ਪਵੇਗਾ। ਜੇਕਰ ਤੁਹਾਡਾ ਚੈੱਕ ਬਾਊਂਸ ਹੋ ਗਿਆ ਤਾਂ ਤੁਹਾਨੂੰ ਪੈਨਲਟੀ ਦੇਣੀ ਪੈ ਸਕਦੀ ਹੈ। ਪਹਿਲਾਂ ਚੈੱਕ ਜਾਰੀ ਕਰਦੇ ਸਮੇਂ ਗਾਹਕਾਂ ਨੂੰ ਲਗਦਾ ਸੀ ਕਿ ਛੁੱਟੀ ਤੋਂ ਬਾਅਦ ਹੀ ਚੈੱਕ ਕਲੀਅਰ ਹੋਵੇਗਾ ਪਰ ਹੁਣ ਇਸ ਨੂੰ ਛੁੱਟੀ ਵਾਲੇ ਦਿਨ ਵੀ ਕਲੀਅਰ ਕੀਤਾ ਜਾ ਸਕਦਾ ਹੈ।ਐੱਨਏਸੀਐਚ ਨੂੰ ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ ਕਹਿੰਦੇ ਹਨ। ਇਸ ਨੂੰ ਦੇਸ਼ ਵਿੱਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਚਲਾਉਂਦਾ ਹੈ। ਇਸ ਦੇ ਜ਼ਰੀਏ ਆਮਤੌਰ ‘ਤੇ ਬਲਕ ਪੇਮੈਂਟ ਕੀਤੀ ਜਾਂਦੀ ਹੈ। NACH ਇੱਕ ਅਜਿਹੀ ਬੈਂਕਿੰਗ ਸਰਵਿਸ ਹੈ ਜਿਸ ਦੇ ਜ਼ਰੀਏ ਕੰਪਨੀਆਂ ਤੇ ਆਮ ਆਦਮੀ ਆਪਣੀ ਹਰ ਮਹੀਨੇ ਦੀ ਹਰ ਪੇਮੈਂਟ ਨੂੰ ਆਸਾਨੀ ਨਾਲ ਅਤੇ ਬਿਨਾਂ ਕਿਸੇ ਟੈਨਸ਼ਨ ਦੇ ਪੂਰਾ ਕਰ ਲੈਂਦੇ ਹਨ। ਇਹ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਸੰਚਾਲਿਤ ਹੈ।

Today Now News

RELATED ARTICLES
- Advertisment -

POPULAR POSTS