ਲਗਾਤਾਰ 2003 ਤੋਂ ਪੰਜਾਬ ਦੇ ਪ੍ਰਾਇਮਰੀ ਸਕੂਲ ਵਿੱਚ ਕੰਮ ਕਰ ਰਹੇ ਸਮੂਹ ਕੱਚੇ ਅਧਿਆਪਕਾਂ ਦਾ ਗੁਜ਼ਾਰਾ ਮੁਸ਼ਕਲ

ਤਰਨਤਾਰਨ (ਰਿੰਪਲ ਗੋਲਣ) : ਤਰਨਤਾਰਨ ਵਿਖੇ ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਤਰਨਤਾਰਨ ਦੇ ਵਿਧਾਇਕ ਡਾ ਧਰਮਵੀਰ ਅਗਨੀਹੋਤਰੀ ਦੇ ਘਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਉਪਰੰਤ ਗੱਲਬਾਤ ਕਰਦੇ ਹੋਏ ਕੱਚੇ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਹ ਲਗਾਤਾਰ 2003 ਤੋਂ ਪੰਜਾਬ ਦੇ ਪ੍ਰਾਇਮਰੀ ਸਕੂਲ ਵਿੱਚ ਕੰਮ ਕਰ ਰਹੇ ਸਮੂਹ ਕੱਚੇ ਅਧਿਆਪਕ ਵੀ ਪੁਰਾਣੀਆਂ ਤਨਖਾਹਾਂ ਤੇ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਰਹੇ ਹਨ ਕੈਪਟਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਜਥੇਬਦੀ ਦੇ ਧਰਨਿਆਂ ਵਿੱਚ ਬੈਠ ਕੇ ਵਾਅਦਾ ਕੀਤਾ ਸੀ ਕਿ ਸਾਡੇ ਸਰਕਾਰ ਆਉਣ ਤੇ ਪਹਿਲੀ ਕੈਬਨਿਟ ਵਿੱਚ ਪੰਜਾਬ ਦੇ ਸਾਰੇ ਕੱਚੇ ਅਧਿਆਪਕ ਪੱਕੇ ਕੀਤੇ ਜਾਣਗੇ ਪਰ ਅਜੇ 4 ਸਾਲ ਸਰਕਾਰ ਦੇ ਬੀਤ ਜਾਣ ਤੋਂ ਬਾਅਦ ਵੀ ਰੈਗੂਲਰ ਦੀ ਮੰਗ ਜਿਉਂ ਤੇ ਤਿਉਂ ਖੜ੍ਹੀ ਹੈ ਸਿੱਟੇ ਵਜੋਂ ਸਮੂਹ ਕੱਚੇ ਅਧਿਆਪਕਾਂ ਨੇ 4 ਜੂਨ ਨੂੰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਘਿਰਾਓ ਕੀਤਾ ਅਤੇ ਪ੍ਰਸ਼ਾਸਨ ਵੱਲੋਂ 15 ਜੂਨ ਦੀ ਜਥੇਬੰਦੀ ਦੀ ਮੀਟਿੰਗ ਚੰਡੀਗੜ੍ਹ ਵਿਖੇ ਲਿਈ ਗਈ ਜਥੇਬੰਦੀ ਦੇ ਸੂਬਾ ਆਗੂ ਸਤਿੰਦਰ ਕੰਗ ਗੁਰਚਰਨ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ 27 ਜੂਨ ਨੂੰ ਪੰਜਾਬ ਦੇ ਕੱਚੇ ਅਧਿਆਪਕਾਂ ਦਾ ਜੋ ਪ੍ਰੀ ਪ੍ਰਾਇਮਰੀ ਪੋਸਟ ਲਈ ਟੈਸਟ ਹੋ ਰਿਹਾ ਹੈ ਉਹ 15 ਜੂਨ ਦੀ ਮੀਟਿੰਗ ਵਿਚ ਕੈਂਸਲ ਕਰਦੇ ਹੋਏ 17.18 ਸਾਲ ਦੇ ਤਜਰਬੇ ਨੂੰ ਦੇਖਦੇ ਹੋਏ ਪ੍ਰੀ ਪ੍ਰਾਇਮਰੀ ਪੋਸਟ ਪੱਕੀ ਕੀਤੀ ਜਾਵੇ ਸਰਕਾਰ ਹੁਣ ਵੀ ਕੱਚੇ ਅਧਿਆਪਕ ਪ੍ਰੀ ਪ੍ਰਾਇਮਰੀ ਪੋਸਟ ਉੱਪਰ ਰੈਗੂਲਰ ਨਹੀਂ ਕਰਦੀ ਤਾਂ 17 ਜੂਨ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਪੰਜਾਬ ਸਮੂਹ ਕੱਚੇ ਅਧਿਆਪਕ ਵੱਲੋਂ ਕੀਤੀ ਜਾਵੇਗੀ






