16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ138ਵਾਂ ਟਰਾਈ ਸਾਇਕਲ ਤੇ ਰਾਸ਼ਨ ਵੰਡ ਸਮਾਰੋਹ ਕਰਵਾਇਆ

138ਵਾਂ ਟਰਾਈ ਸਾਇਕਲ ਤੇ ਰਾਸ਼ਨ ਵੰਡ ਸਮਾਰੋਹ ਕਰਵਾਇਆ

ਖੰਨਾ, 4 ਅਪ੍ਰੈਲ (ਪਰਮਜੀਤ ਸਿੰੰਘ ਧੀਮਾਨ) – ਇਥੋਂ ਦੇ ਮਾਤਾ ਕੋਸ਼ਲਿਆ ਸੇਵਾ ਕੇਂਦਰ, ਪੰਜਾਬ ਖੱਤਰੀ ਚੇਤਨਾ ਮੰਚ ਅਤੇ ਚੈਰੀਟੇਬਲ ਟਰੱਸਟ ਵੱਲੋਂ ਸਾਂਝੇ ਤੌਰ ਤੇ 138ਵਾਂ ਟਰਾਈ ਸਾਇਕਲ ਤੇ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਜ਼ਰੂਰਤਮੰਦ ਵਿਅਕਤੀਆਂ ਨੂੰ ਟਰਾਈ ਸਾਇਕਲ ਤੇ ਰਾਸ਼ਨ ਵੰਡ ਕਰਦਿਆਂ ਕਿਹਾ ਕਿ ਹਲਕੇ ਵਿਚ ਜਿੱਥੇ ਵੀ ਵੜਕੇ ਦੇਖਿਆ ਜਿਵੇਂ ਤਹਿਸੀਲ ਕੰਪਲੈਕਸ, ਇੰਪਰੂਵਮੈਂਟ ਟਰੱਸਟ, ਸਿਵਲ ਹਸਪਤਾਲ ਤੇ ਸਕੂਲਾਂ ਆਦਿ ਵਿਚ ਹਰ ਪਾਸੇ ਭ੍ਰਿਸ਼ਟਾਚਾਰ ਦਾ ਗੜ੍ਹ ਹੈ, ਗਰੀਬਾਂ ਦੇ ਨੀਲੇ ਕਾਰਡ ਨਹੀਂ ਬਣੇ ਅਤੇ ਬਹੁਤ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਪਹਿਲਾ ਸਰਕਾਰਾਂ ਮਹਿਲਾਂ ਵਿਚੋਂ ਚੱਲਦੀਆਂ ਸਨ ਪ੍ਰਤੂੰ ਹੁਣ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸਰਕਾਰਾਂ ਮੁਹੱਲਿਆਂ, ਵਾਰਡਾਂ ਤੇ ਪਿੰਡਾਂ ਵਿਚੋਂ ਚੱਲਣਗੀਆਂ, ਠੀਕ ਇਸੇ ਤਹਿਤ ਕੰਮ ਕੀਤਾ ਜਾਵੇਗਾ। ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਯੋਗ ਕਦਮ ਚੁੱਕੇ ਜਾਣਗੇ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇਗੀ। ਇਸ ਮੌਕੇ ਭੁਪਿੰਦਰ ਸਿੰਘ ਸੌਂਦ, ਹਰਜੀਤ ਸਿੰਘ ਸੋਹਲ, ਕਰਮ ਚੰਦ, ਜਗਤਾਰ ਸਿੰਘ, ਰਾਜਬੀਰ ਸ਼ਰਮਾ, ਮਹੇਸ਼ ਕੁਮਾਰ, ਲਛਮਣ ਸਿੰਘ ਗਰੇਵਾਲ, ਕੌਂਸਲਰ ਸੁਖਮਨਜੀਤ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਬਿÇਲੰਗ, ਵਰਿੰਦਰ ਸਿੰਘ, ਤਰਿੰਦਰ ਗਿੱਲ, ਗੁਰਬਚਨ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS