17.4 C
Chandigarh

TODAY NOW NEWS

Friday, March 20, 2026
HomeBREAKING NEWSਅਨਮੋਲ ਰਤਨ ਸਿੰਘ ਸਿੱਧੂ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ

ਅਨਮੋਲ ਰਤਨ ਸਿੰਘ ਸਿੱਧੂ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ

ਚੰਡੀਗੜ੍ਹ ,14 ਮਾਰਚ : ਹਾਈ ਕੋਰਟ ਦੇ ਸੀਨੀਅਰ ਵਕੀਲ ਅਤੇ 8 ਵਾਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਅਨਮੋਲ ਰਤਨ ਸਿੰਘ ਸਿੱਧੂ ਨੂੰ ਪੰਜਾਬ ਦੀ ‘ਆਪ’ ਸਰਕਾਰ ਨੇ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕੀਤੇ ਜਾਣ ਦਾ ਫ਼ੈਸਲਾ ਕੀਤਾ ਹੈ ।

ਜਲਦ ਹੀ ਉਨ੍ਹਾਂ ਦੀ ਨਿਯੁਕਤੀ ਦੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਜਾਵੇਗੀ । ਸੀਨੀਅਰ ਵਕੀਲ ਅਨਮੋਲ ਰਤਨ ਸਿੰਘ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਦੇ ਦੌਰਾਨ ਕਰੀਬ ਦਸ ਸਾਲ ਤਕ ਅਸਿਸਟੈਂਟ ਸੋਲੀਸਿਟਰ ਜਨਰਲ ਵੀ ਰਹਿ ਚੁੱਕੇ ਹਨ । ਪੰਜਾਬ ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਸੀ.ਐਮ. ਬਣਾਇਆ ਗਿਆ ਸੀ ਤਦ ਵੀ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਅਨਮੋਲ ਰਤਨ ਸਿੱਧੂ ਦਾ ਨਾਮ ਹੀ ਸਭ ਤੋਂ ਅੱਗੇ ਸੀ ,ਪਰ ਪਹਿਲਾਂ ਏ. ਪੀ. ਐਸ. ਦਿਓਲ ਅਤੇ ਫਿਰ ਬਾਅਦ ਵਿਚ ਦਿਓਲ ਨੂੰ ਹਟਾ ਕੇ ਡੀ. ਐੱਸ. ਪਟਵਾਲੀਆ ਨੂੰ ਐਡਵੋਕੇਟ ਜਨਰਲ ਬਣਾ ਦਿੱਤਾ ਗਿਆ ਸੀ । ਹੁਣ ਆਖਿਰਕਾਰ ਪੰਜਾਬ ਵਿਚ ‘ਆਪ’ ਸਰਕਾਰ ਨੇ ਅਨਮੋਲ ਰਤਨ ਸਿੰਘ ਸਿੱਧੂ ਨੂੰ ਐਡਵੋਕੇਟ ਜਨਰਲ ਨਿਯੁਕਤ ਕਰਨ ਦਾ ਫ਼ੈਸਲਾ ਕਰ ਲਿਆ ਹੈ ।

Today Now News

RELATED ARTICLES
- Advertisment -

POPULAR POSTS