17.4 C
Chandigarh

TODAY NOW NEWS

Friday, March 20, 2026
Homeਪੰਜਾਬਜਲੰਧਰਇਸ ਵਾਰ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਏ ਰਣਇੰਦਰ ਸਿੰਘ

ਇਸ ਵਾਰ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਏ ਰਣਇੰਦਰ ਸਿੰਘ

ਖ਼ਰਾਬ ਸਿਹਤ ਦਾ ਦਿੱਤਾ ਹਵਾਲਾ

ਜਲੰਧਰ, (ਸੋਨੂੰ ਸਹੋਤਾ) : ਵਿਦੇਸ਼ਾਂ ‘ਚ ਰਣਇੰਦਰ ਦੇ ਬੈਂਕ ਖਾਤਿਆਂ ਤੇ ਬ੍ਰਿਟਿਸ਼ ਆਈਸਲੈਂਡ ‘ਚ ਟਰੱਸਟ ਬਣਾਉਣ ਦੇ ਮਾਮਲੇ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਇਕ ਵਾਰ ਮੁੜ ਤੋਂ ਸ਼ੁੱਕਰਵਾਰ ਨੂੰ ਏਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸ ਵਾਰ ਪੇਸ਼ ਨਾ ਹੋਣ ਕਾਰਨ ਸਿਹਤ ਠੀਕ ਨਾ ਹੋਣਾ ਦੱਸਿਆ ਜਾ ਰਿਹਾ ਹੈ।ਬੀਤੇ ਅਕਤੂਬਰ ਮਹੀਨੇ ‘ਚ ਵੀ ਰਣਇੰਦਰ ਸਿੰਘ ਨੂੰ ਈਡੀ ਦੇ ਸਾਹਮਣੇ ਪੇਸ਼ ਨਾ ਹੋਣ ਲਈ ਸੰਮਨ ਭੇਜਿਆ ਗਿਆ ਸੀ ਪਰ ਉਹ ਉਦੋਂ ਵੀ ਪੇਸ਼ ਨਹੀਂ ਹੋਏ ਸਨ। ਈਡੀ ਨੇ ਪਹਿਲੀ ਵਾਰ ਸਾਲ 2016 ‘ਚ ਰਾਣਾ ਇੰਦਰ ਸਿੰਘ ਨੂੰ ਸੰਮਨ ਭੇਜਿਆ ਸੀ ਪਰ ਈਡੀ ਵੱਲੋਂ ਉਨ੍ਹਾਂ ਨੇ ਆਪਣੇ ਦਫ਼ਤਰ ਬੁਲਾਉਣ ਲਈ ਚਾਰ ਵਾਰ ਸੰਮਨ ਭੇਜਣੇ ਪਏ ਸਨ। ਈਡੀ ਵੱਲੋਂ ਫਾਰਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਰਣਇੰਦਰ ਸਿੰਘ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਸੀ। ਇਸ ਪੁੱਛਗਿੱਛ ‘ਚ ਸਵਿਟਰਜ਼ਲੈਂਡ ਨੂੰ ਭੇਜੇ ਗਏ ਪੈਸੇ ‘ਤੇ ਇਕ ਟਰੱਸਟ ਦੇ ਗਠਨ ਨੂੰ ਲੈ ਕੇ ਸਵਾਲ ਕੀਤੇ ਗਏ ਸਨ।

27 ਅਕਤੂਬਰ ਨੂੰ ਪੇਸ਼ ਹੋਣ ਲਈ ਭੇਜਿਆ ਸੀ ਸੰਮਨ

ਰਣਇੰਦਰ ਸਿੰਘ ਦੇ ਵਕੀਲ ਜੈਅਵੀਰ ਸਿੰਘ ਸ਼ੇਰਗਿੱਲ ਨੇ 27 ਨੂੰ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਰਣਇੰਦਰ ਨੈਸ਼ਨਲ ਰਾਈਫਲ ਏਸੋਸੀਏਸ਼ਨ ਦੇ ਪ੍ਰਧਾਨ ਹਨ। 27 ਨੂੰ ਉਹ ਓਲਪਿੰਕ ਗੇਮਜ਼ ਨੂੰ ਲੈ ਕੇ ਪਾਰਲੀਮੈਂਟਰੀ ਪੈਨਲ ਦੀ ਬੈਠਕ ‘ਚ ਸ਼ਾਮਲ ਹੋਣਗੇ। ਇਸਲਈ ਈਡੀ ਦਫ਼ਤਰ ‘ਚ ਪੇਸ਼ ਨਹੀਂ ਹੋ ਸਕਣਗੇ। ਓਲਪਿੰਕ ਗੇਮਜ਼ ਨੂੰ ਲੈ ਕੇ ਇਹ ਬੈਠਕ ਅਹਿਮ ਹੈ। ਈਡੀ ਦਫ਼ਤਰ ‘ਚ ਰਣਇੰਦਰ ਦਾ ਕਾਫੀ ਦੇਰ ਤਕ ਇੰਤਜ਼ਾਰ ਹੁੰਦਾ ਰਹਿੰਦਾ ਸੀ।

Today Now News

RELATED ARTICLES
- Advertisment -

POPULAR POSTS