ਰਮਿੰਦਰ ਵਾਲੀਆ ਦੇ ਪ੍ਰਧਾਨ ਬਨਣ ਨਾਲ ਇਸ ਸੰਸਥਾ ਵਿੱਚ ਨਵੀਂ ਰੂਹ ਫੂਕੀ ਗਈ ਹੈ ਤੇ ਇਹ ਸੰਸਥਾ ਉਹਨਾਂ ਦੇ ਜੁੜਣ ਨਾਲ ਹੋਰ ਵਧੀਆ ਕੰਮ ਕਰ ਸਕੇਗੀ ।

ਓਨਟਾਰੀਓ-ਕੈਨੇਡਾ (ਰਵਿੰਦਰ ਸਿੰਘ ਕੰਗ) : ਸ: ਰਵਿੰਦਰ ਸਿੰਘ ਕੰਗ ਪ੍ਰਧਾਨ ਓਨਟਾਰੀਓ ਫਰੈਂਡਜ਼ ਕਲੱਬ ਨੇ ਸ੍ਰੀ ਮਤੀ ਰਮਿੰਦਰ ਵਾਲੀਆ ਨੂੰ ਓ.ਐਫ.ਸੀ. ਇਸਤਰੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ । ਰਮਿੰਦਰ ਵਾਲੀਆ ਲੰਬੇ ਸਮੇਂ ਤੋਂ ਓ.ਐਫ.ਸੀ. ਨਾਲ ਜੁੜੇ ਹੋਏ ਸਨ । ਇਹ ਬਹੁਤ ਵਧੀਆ ਕੰਮ ਕਰ ਰਹੇ ਸਨ । ਇਹਨਾਂ ਦੀ ਇਹ ਬਹੁਤ ਵੱਡੀ ਖ਼ੂਬੀ ਹੈ ਕਿ ਇਹਨਾਂ ਨੂੰ ਜੋ ਵੀ ਕੰਮ ਕਿਹਾ ਜਾਂਦਾ ਹੈ ਇਹ ਬਹੁਤ ਲਗਨ ਤੇ ਹੌਂਸਲੇ ਨਾਲ ਇਕਦਮ ਹੀ ਕਰ ਦਿੰਦੇ ਹਨ । ਓ.ਐਫ਼.ਸੀ. ਵੱਲੋਂ ਇਕ ਮਿਨੀ ਕਹਾਣੀਆਂ ਦੀ ਕਿਤਾਬ ਛਾਪੀ ਜਾ ਰਹੀ ਹੈ ਤੇ ਰਮਿੰਦਰ ਵਾਲੀਆ ਨੇ ਬਹੁਤ ਥੋੜੇ ਸਮੇਂ ਵਿੱਚ ਬਹੁਤ ਵੱਡੇ ਵਿਦਵਾਨਾਂ ਤੇ ਸਾਹਿਤਕਾਰਾਂ ਨੂੰ ਓ.ਐਫ.ਸੀ. ਕਲੱਬ ਨਾਲ ਜੋੜਿਆ । ਓ.ਐਫ.ਸੀ. ਵੱਲੋਂ ਬਾਕੀ ਸੰਸਥਾਵਾਂ ਨਾਲ ਮਿਲ ਕੇ ਕੈਨੇਡਾ ਵਿੱਚ 5 ਵਰਲਡ ਪੰਜਾਬੀ ਕਾਨਫ਼ਰੰਸਾਂ ਕਰਾਈਆਂ ਗਈਆਂ ਹਨ । ਓ.ਐਫ.ਸੀ. 2008 ਵਿੱਚ ਹੋਂਦ ਵਿੱਚ ਆਈ ਸੀ । ਰਮਿੰਦਰ ਵਾਲੀਆ ਦੇ ਪ੍ਰਧਾਨ ਬਨਣ ਨਾਲ ਇਸ ਸੰਸਥਾ ਵਿੱਚ ਨਵੀਂ ਰੂਹ ਫੂਕੀ ਗਈ ਹੈ ਤੇ ਇਹ ਸੰਸਥਾ ਉਹਨਾਂ ਦੇ ਜੁੜਣ ਨਾਲ ਹੋਰ ਵਧੀਆ ਕੰਮ ਕਰ ਸਕੇਗੀ । ਓ.ਐਫ.ਸੀ. ਦੇ ਪ੍ਰਬੰਧਕਾਂ ਤੇ ਸਮੂਹ ਟੀਮ ਮੈਂਬਰਜ਼ ਵੱਲੋਂ ਰਾਮਿੰਦਰ ਵਾਲੀਆ ਨੂੰ ਢੇਰ ਸਾਰੀਆਂ ਮੁਬਾਰਕਾਂ ਤੇ ਸ਼ੁਭ ਇੱਛਾਵਾਂ ।






