17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰRam Mandir Bhumi Pujan : 3 ਘੰਟੇ ਅਯੁੱਧਿਆ ’ਚ ਰਹਿਣਗੇ ਪੀਐੱਮ ਮੋਦੀ

Ram Mandir Bhumi Pujan : 3 ਘੰਟੇ ਅਯੁੱਧਿਆ ’ਚ ਰਹਿਣਗੇ ਪੀਐੱਮ ਮੋਦੀ

ਨਵੀਂ ਦਿੱਲੀ, (ਬਿਊਰੋ) : ਅਯੁੱਧਿਆ ਵਿਚ ਭਗਵਾਨ ਸ੍ਰੀ ਰਾਮ ਦੇ ਮੰਦਰ ਲਈ ਭੂਮੀ ਪੂਜਨ ਦਾ ਪ੍ਰੋਗਰਾਮ 5 ਅਗਸਤ ਬੁੱਧਵਾਰ ਨੂੰ ਹੋਣਾ ਹੈ। ਤਿਆਰੀਆਂ ਜੰਗੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ। ਰਾਮ ਨਗਰੀ ਵਿਚ ਭੂਮੀ ਪੂਜਨ ਦਾ ਦਿਨ ਸ਼ੁਰੂ ਹੋ ਚੁੱਕਾ ਹੈ, ਜਿਸ ਦੀ ਪੂਰਨ ਅਹੂਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਦੁਆਰਾ ਹੋਵੇਗੀ। ਪੀਅੱੈਮ ਮੋਦੀ ਸਵੇਰੇ 9.35 ਵਜੇ ਦਿੱਲੀ ਤੋਂ ਲਖਨਊ ਲਈ ਰਵਾਨਾ ਹੋਣਗੇ। ਪੀਐੱਮ 10.35 ਵਜੇ ਲਖਨਊ ਪਹੁੰਚ ਜਾਣਗੇ। ਭੂਮੀ ਪੁਜਨ ਵਿਚ ਹਿੱਸਾ ਲੈਣ ਤੋਂ ਪਹਿਲਾਂ ਪੀਐੱਮ ਮੋਦੀ ਹਨੂਮਾਨ ਮੰਦਰ ਜਾਣਗੇ ਅਤੇ ਦਰਸ਼ਨ ਕਰਨਗੇ। ਇਥੇ ਪੀਐੱਮ ਮੋਦੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਤਿਦਯਨਾਥ 10 ਮਿੰਟ ਕਰ ਪੂਜਾ ਕਰਨਗੇ। ਪੀਐੱਮ ਮੋਦੀ ਅਤੇ ਯੋਗੀ ਅਦਿੱਤਯਨਾਥ 12 ਵਜੇ ਰਾਮ ਜਨਮ ਭੂਮੀ ਸਥਾਨ ‘ਤੇ ਪਹੁੰਚਣਗੇ ਅਤੇ ਰਾਮ ਲੱਲਾ ਨੂੰ ਬਿਰਾਜਮਾਨ ਕਰਨ ਦੇ ਦਰਸ਼ਨ ਕਰਨਗੇ। 12.15 ਵਜੇ ਪੀਐੱਮ ਮੋਦੀ ਰਾਮ ਮੰਦਰ ਕੈਂਪ ਵਿਚ ਪਾਰੀਜਾਤ ਦਾ ਪੌਦਾ ਲਗਾਉਣਗੇ। ਭੂਮੀ ਪੂਜਨ 12.30 ਵਜੇ ਤੋਂ ਲੈ ਕੇ 12.40 ਵਜੇ ਤਕ ਹੋਵੇਗਾ। 2.05 ਵਜੇ ਪੀਐੱਮ ਮੋਦੀ ਅਯੁੱਧਿਆ ਤੋਂ ਲਖਨਊ ਲਈ ਰਵਾਨਾ ਹੋ ਜਾਣਗੇ।

ਪੰਜ ਅਗਸਤ ਦੇ ਪ੍ਰੋਗਰਾਮ ਦੇ ਮੁੱਖ ਯਜਮਾਨ ਅਸ਼ੋਕ ਸਿੰਹਲ ਦੇ ਵੱਡੇ ਭਰਾ ਦੇ ਪੁੱਤਰ ਸਲਿਲ ਸਿੰਹਲ ਹੋਣਗੇ। ਵਾਰਾਣਸੀ, ਮਥੁਰਾ, ਅਯੁੱਧਿਆ ਅਤੇ ਦਿੱਲੀ ਦੇ ਆਚਾਰਿਆ ਭੂਮੀ ਪੁਜਨ ਕਰਨਗੇ। ਪ੍ਰੋਗਰਾਮ ਮੁਤਾਬਕ ਪੀਐੱਮ ਮੋਦੀ ਬੁੱਧਵਾਰ ਨੂੰ ਅਯੁੱਧਿਆ ਵਿਚ 2 ਘੰਟੇ 50 ਮਿੰਟ ਤਕ ਰੁਕਣਗੇ। ਉਨ•ਾਂ ਦਾ ਹੈਲੀਕਾਪਟਰ ਸਾਢੇ ਗਿਆਰਾਂ ਵਜੇ ਰਾਮ ਜਨਮ ਭੂਮੀ ਕੈਂਪਸ ਤੋਂ ਲਗਪਗ 500 ਮੀਟਰ ਦੂਰ ਸਾਕੇਤ ਯੂਨੀਵਰਸਿਟੀ ਕੈਂਪਸ ਵਿਚ ਬਣੇ ਹੈਲੀਪੈਡ ‘ਤੇ ਉਤਰੇਗਾ। ਇਸ ਤੋਂ ਬਾਅਦ ਪੀਐੱਮ ਮੋਦੀ ਪਹਿਲਾ ਤੋਂ ਤੈਅ 12.15 ਵਜੇ ਪਵਿੱਤਰ ਮਹੂਰਤ ਵਿਚ ਨੀਂਹ ਪੱਥਰ ਰੱਖਣਗੇ। ਇਸ ਵਿਚ 9 ਇੱਟਾਂ ਦੀ ਵਰਤੋਂ ਕੀਤੀ ਜਾਵੇਗੀ, ਜੋ 5 ਦਿਸ਼ਾਵਾਂ, 4 ਕੋਣਾਂ ਅਤੇ ਸਥਾਨ ਦੇਵਤਾ ਦੇ ਪਰਿਚਾਲਕ ਹੋਵੇਗੀ। ਇਸ ਤੋਂ ਪਹਿਲਾਂ ਲਗਪਗ 10 ਮਿੰਟ ਤਕ ਪੀਐੱਮ ਮੋਦੀ ਰਾਮ ਜਨਮ ਭੂਮੀ, ਸਥਾਨ ਵਾਸਤੂ ਸਣੇ ਆਧਾਰਸ਼ਿਲਾ ਵਿਚ ਵਰਤੀਆਂ ਜਾਣ ਵਾਲੀਆਂ ਇੱਟਾਂ ਦਾ ਪੂਜਨ ਕਰਨਗੇ।

Today Now News

RELATED ARTICLES
- Advertisment -

POPULAR POSTS