17.1 C
Chandigarh

TODAY NOW NEWS

Thursday, March 19, 2026
HomeBREAKING NEWSਪੰਜਾਬ ਵਿੱਚ ਵੱਖੋ ਵੱਖਰੀ ਜਗ੍ਹਾ ਤੇ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ...

ਪੰਜਾਬ ਵਿੱਚ ਵੱਖੋ ਵੱਖਰੀ ਜਗ੍ਹਾ ਤੇ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਵਿਸ਼ਾਲ ਰੋਡ ਸ਼ੋਅ ਕੱਢੇ

ਕਪੂਰਥਲਾ (ਰਿਪੋਰਟਰ ਨਿਰਮਲ ਸਿੰਘ) ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਪੰਜਾਬ ਵਿੱਚ ਵੱਖੋ ਵੱਖਰੀ ਜਗ੍ਹਾ ਤੇ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਵਿਸ਼ਾਲ ਰੋਡ ਸ਼ੋਅ ਕੱਢੇ ਜਾ ਰਹੇ ਹਨ ਇਸੇ ਕੜੀ ਤਹਿਤ ਸੁਖਬੀਰ ਬਾਦਲ ਅੱਜ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਪਹੁੰਚੇ ਜਿੱਥੇ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੀ ਅਨਾਜ ਮੰਡੀ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ

ਸੜਕਾਂ ਨੂੰ ਬਿੰਨ੍ਹਣਦਾ ਇਹ ਲੋਕਾਂ ਦਾ ਇਕੱਠ ਹਵਾ ਵਿੱਚ ਝੂਲਦੇ ਐਸਓਆਈ ਦੇ ਕੇਸਰੀ ਝੰਡੇਾਆ ਦਾ ਇਹ ਨਜ਼ਾਰਾ ਜਗ੍ਹਾ ਜਗ੍ਹਾ ਫੁੱਲਾਂ ਦੀ ਵਰਖਾ ਮੋਟਰਸਾਈਕਲ ਟਰੈਕਟਰ ਕਾਰਾਂ ਰਾਹੀਂ ਵਹੀਰਾਂ ਘੱਤਦੇ ਨੌਜਵਾਨਾਂ ਦਾ ਜੋਸ਼ ਬੁੱਧਵਾਰ ਦੇ ਦਿਨ ਦੇ ਨਜ਼ਾਰੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰੋਡ ਸ਼ੋਅ ਦੇ ਪਹਿਲਾਂ ਤਲਵੰਡੀ ਚੌਧਰੀਆਂ ਅਤੇ ਫੇਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਫੁੱਲਾਂ ਦੀ ਵਰਖਾ ਹੇਠ ਅਤੇ ਮੋਟਰਸਾਈਕਲਾਂ ਦੇ ਵੱਡੇ ਕਾਫਲੇ ਦੇ ਨਾਲ ਲੰਘਦੇ ਹੋਏ ਦਿਖਾਈ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਉੱਤੇ ਸੁਖਬੀਰ ਬਾਦਲ ਵੱਲੋਂ ਰੋਡ ਸ਼ੋਅ S.OI ਦੇ ਹਲਕਾ ਪ੍ਰਧਾਨ ਕਰਨਜੀਤ ਸਿੰਘ ਆਹਲੀ ਦੇ ਵਲੋ ਸੁਖਬੀਰ ਬਾਦਲ ਦੇ ਸੁਆਗਤ ਲਈ ਕੱਢਿਆ ਤਾਂ ਲੋਕਾਂ ਵਿੱਚ ਜੋਸ਼ ਜਨੂੰਨ ਠਾਠਾਂ ਮਾਰਦਾ ਵਿਖਾਈ ਦਿੱਤਾ

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿੱਚ ਨਤਮਸਤਕ ਹੋ ਕੇ ਸੁਖਬੀਰ ਸਿੰਘ ਬਾਦਲ ਨੇ ਚੜ੍ਹਦੀ ਕਲਾ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਪਣਾ ਰੋਡ ਸ਼ੋਅ ਆਰੰਭ ਕੀਤਾ ਕੈਪਟਨ ਹਰਮਿੰਦਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਚੜ੍ਹਦੇ ਸੂਰਜ ਨੂੰ ਹੁੰਦੀਆਂ ਇਹ ਸਲਾਮਾ ਇਹ ਬਿਆਨ ਕਰ ਰਹੀਆਂ ਨੇ ਕਿ ਸੂਬੇ ਵਿੱਚ ਸੱਤਾ ਤਬਦੀਲੀ ਦਾ ਨਗਾਰਾ ਵੱਜ ਚੁੱਕਿਆ ਹੈ ਇਹ ਤਸਵੀਰਾਂ ਗਵਾਹੀ ਭਰ ਰਹੀਆਂ ਨੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਫੈਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤਾਪ ਦੀਆਂ ਰੈਲੀ ਮੈਦਾਨ ਦਾ ਇਹ ਇਤਿਹਾਸਿਕ ਇਕੱਠ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਤਾਕਤ ਦਾ ਵੱਡਾ ਸਿਆਸੀ ਸੁਨੇਹਾ ਦੇ ਰਿਹਾ ਹੈ ਅੱਖਾਂ ਤੋਂ ਓਝਲ ਹੋਣ ਤਕ ਫੈਲੇ ਲੋਕਾਂ ਦੇ ਇਸ ਹਜੂਮ ਨੂੰ ਕੈਮਰੇ ਦੀ ਨਿਗਾਹ ਵੀ ਫੜ ਨਾ ਪਾਈ ਫਤਿਹ ਦੀ ਗੂੰਜ ਦੇ ਨਾਲ ਅਕਾਲੀ ਦਲ ਲੀਡਰਸ਼ਿਪ ਵੱਲੋਂ ਰੈਲੀ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਗਿਆ

ਮੰਚ ਤੇ ਗੱਜਦਿਆਂ ਸੁਖਬੀਰ ਸਿੰਘ ਬਾਦਲ ਨੇ ਵਿਰੋਧੀਆਂ ਦੀਆਂ ਵੱਖੀਆਂ ਦੇਣ ਵਾਲੀਆਂ ਤਕਰੀਰਾਂ ਦਿੱਤੀਆਂ ਤਾਂ ਰੈਲੀ ਵਿੱਚ ਪਹੁੰਚੇ ਲੋਕਾਂ ਵਿੱਚ ਜੋਸ਼ ਹੋਰ ਵੀ ਕਰੰਟ ਦੇ ਨਾਲ ਤਕਰੀਰ ਹੁੰਦਾ ਦਿਖਾਈ ਦਿੱਤਾ

ਤਾਂ ਸੁਲਤਾਨਪੁਰ ਲੋਧੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਇਸ ਵੱਡੇ ਇਕੱਠ ਦੀ ਹੀ ਤਾਕਤ ਹੈ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਲ ਬਖ਼ਸ਼ਦੀ ਹੈ ਤੇ ਵਿਰੋਧੀਆਂ ਦੇ ਮੱਥੇ ਉੱਤੇ ਤਰੇਲੀਆਂ ਦਾ ਸਬੱਬ ਬਣਦੀ ਹੈ

ਚੋਣਾਂ ਦੌਰਾਨ ਇਹ ਰੌਣਕਾਂ ਹੀ ਲੋਕਤੰਤਰ ਦੀ ਬੇਮਿਸਾਲ ਖੂਬਸੂਰਤੀ ਨੂੰ ਬਿਆਨ ਕਰਦੀਆਂ ਨੇ ਤੇ ਲੋਕਾਂ ਦਾ ਪਿਆਰ ਤੇ ਲੋਕਾਂ ਦਾ ਰੁਝਾਨ ਤੇ ਲੋਕਾਂ ਦਾ ਝੁਕਾਅ ਕਿਸ ਪਾਰਟੀ ਵੱਲ ਹੈ ਇਹ ਤਸਦੀਕ ਕਰਦੇ ਨੇ ਲੋਕਾਂ ਵੱਲੋਂ ਗੂੰਜਦੇ ਇਹ ਨਾਅਰੇ

Today Now News

RELATED ARTICLES
- Advertisment -

POPULAR POSTS