17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੋਬਰ ਨਾਲ ਬਣੀਆਂ ਰੱਖਡ਼ੀਆਂ ਦੀ ਦਿੱਲੀ ਸਮੇਤ ਕਈ ਸੂਬਿਆਂ 'ਚ ਵਧੀ ਮੰਗ

ਗੋਬਰ ਨਾਲ ਬਣੀਆਂ ਰੱਖਡ਼ੀਆਂ ਦੀ ਦਿੱਲੀ ਸਮੇਤ ਕਈ ਸੂਬਿਆਂ ‘ਚ ਵਧੀ ਮੰਗ

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੀ ਸਰਹੱਦ ਨਾਲ ਲੱਗਦੀ ਕੁਮਹਾਰੀ ਦੀ ਸੁਰਭੀ ਗਊਸ਼ਾਲਾ ਵਿਚ ਇਸ ਸਾਲ ਬਣਾਈਆਂ ਜਾ ਰਹੀਆਂ ਗੋਬਰ ਦੀਆਂ ਰੱਖੜੀਆਂ ਦੀ ਮੰਗ ਹੁਣ ਤੋਂ ਹੀ ਵੱਧ ਗਈ ਹੈ। ਇਨ੍ਹਾਂ ਆਕਰਸ਼ਕ ਰੱਖੜੀਆਂ ਦੀ ਮੰਗ ਦਿੱਲੀ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਵੱਡੇ ਸੂਬਿਆਂ ਦੇ ਬਾਜ਼ਾਰਾਂ ਵਿਚ ਫੈਲ ਗਈ ਹੈ। ਮਹਾਨਗਰ ਬਾਜ਼ਾਰਾਂ ਵਿਚ ਰੱਖੜੀਆਂ ਦੇ ਸਟਾਲ ਲਗਾਏ ਗਏ ਹਨ। ਪਿਛਲੇ ਸਾਲ ਵੀ, ਗੋਬਰ ਦੀਆਂ ਰਾਖਡ਼ੀਆਂ ਕਈ ਸੂਬਿਆਂ ਵਿਚ ਗਈਆਂ, ਜਿਨ੍ਹਾਂ ਦੀ ਬਹੁਤ ਪ੍ਰਸ਼ੰਸਾ ਵੀ ਕੀਤੀ ਗਈ ਸੀ।ਸੁਰਭੀ ਗਊਸ਼ਾਲਾ ਦੀ ਡਾਇਰੈਕਟਰ ਰੇਣੂ ਗੋਸਵਾਮੀ ਨੇ ਦੱਸਿਆ ਕਿ ਵੱਖ -ਵੱਖ ਸੂਬਿਆਂ ਤੋਂ ਕਰੀਬ 70 ਹਜ਼ਾਰ ਰੱਖੜੀਆਂ ਦੀ ਮੰਗ ਕੀਤੀ ਗਈ ਹੈ। ਹੁਣ ਤਕ 10 ਹਜ਼ਾਰ ਤੋਂ ਵੱਧ ਰੱਖੜੀਆਂ ਦਿੱਲੀ ਭੇਜੀਆਂ ਜਾ ਚੁੱਕੀਆਂ ਹਨ। ਮੰਗ ਅਨੁਸਾਰ ਹੋਰ ਸੂਬਿਆਂ ਵਿਚ ਰੱਖੜੀਆਂ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਗਊਸ਼ਾਲਾ ਵਿਚ ਔਰਤਾਂ ਅਤੇ ਲੜਕੀਆਂ ਆਕਰਸ਼ਕ ਡਿਜ਼ਾਈਨ ਵਿਚ ਇਹ ਰੱਖੜੀਆਂ ਤਿਆਰ ਕਰ ਰਹੀਆਂ ਹਨ। ਰੱਖੜੀ ‘ਤੇ ਸ਼੍ਰੀ, ਓਮ, ਗਣੇਸ਼, ਸਵਾਸਤਿਕ ਸੁਸ਼ੋਭਿਤ ਹਨ।

Today Now News

RELATED ARTICLES
- Advertisment -

POPULAR POSTS