16.8 C
Chandigarh

TODAY NOW NEWS

Friday, March 20, 2026
HomeBREAKING NEWSਰਾਕੇਸ਼ ਟਿਕੈਤ ਨੇ ਕੇਂਦਰ ਦੀ ਅਗਨੀਪਥ ਯੋਜਨਾ ਦਾ ਕੀਤਾ ਵਿਰੋਧ, ਅੰਦੋਲਨ ਦੀ...

ਰਾਕੇਸ਼ ਟਿਕੈਤ ਨੇ ਕੇਂਦਰ ਦੀ ਅਗਨੀਪਥ ਯੋਜਨਾ ਦਾ ਕੀਤਾ ਵਿਰੋਧ, ਅੰਦੋਲਨ ਦੀ ਦਿੱਤੀ ਚੇਤਾਵਨੀ

ਫੌਜ ਵਿਚ ਭਰਤੀ ਲਈ ਕੇਂਦਰ ਸਰਕਾਰ ਦੀ ਨਵੀਂ ਯੋਜਨਾ ਅਗਨੀਪਥ ਨੂੰ ਲੈ ਕੇ ਦੇਸ਼ ਵਿਚ ਕਈ ਥਾਵਾਂ ‘ਤੇ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਵੀ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ ਹੈ। ਹਰਿਦੁਆਰ ਕਿਸਾਨ ਕੁੰਭ ਵਿਚ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਇਹ ਯੋਜਨਾ ਕਿਸਾਨ ਦੇ ਬੱਚਿਆਂ ਦੇ ਹਿੱਤ ਵਿਚ ਨਹੀਂ ਹੈ।ਕਿਸਾਨਾਂ ਦੇ ਬੱਚਿਆਂ ਲਈ ਇਸ ਯੋਜਨਾ ਦਾ ਵਿਰੋਧ ਹੋਵੇਗਾ ਤੇ ਇਸ ਖਿਲਾਫ ਵੱਡਾ ਅੰਦੋਲਨ ਦੇਸ਼ ਵਿਚ ਕੀਤਾ ਜਾਵੇਗਾ।

ਟਿਕੈਤ ਨੇ ਕਿਹਾ ਕਿ ਹੁਣ ਤੱਕ ਨੌਜਵਾਨਾਂ ਨੂੰ ਫੌਜ ਵਿਚ ਘੱਟ ਤੋਂ ਘੱਟ 15 ਸਾਲ ਦੀ ਨੌਕਰੀ ਤੇ ਪੈਨਸ਼ਨ ਮਿਲ ਰਹੀ ਸੀ ਪਰ ਹੁਣ 4 ਸਾਲ ਦੀ ਨੌਕਰੀ ਦੇ ਬਾਅਦ ਬਿਨਾਂ ਪੈਨਸ਼ਨ ਨੌਜਵਾਨ ਘਰ ਆਏਗਾ ਤਾਂ ਉਸ ਦਾ ਅੱਗੇ ਦਾ ਭਵਿੱਖ ਕੀ ਹੋਵੇਗਾ। ਟਿਕੈਤ ਨੇ ਕਿਹਾ ਕਿ ਫਿਰ ਤਾਂ ਵਿਧਾਇਕ ਸਾਂਸਦ ਲਈ ਸਿਰਫ ਇੱਕ ਵਾਰ ਚੋਣ ਲੜਨ ਦਾ ਕਾਨੂੰਨ ਬਣਨਾ ਚਾਹੀਦਾ। ਉਨ੍ਹਾਂ ਸਵਾਲ ਕੀਤਾ ਕਿ ਵਿਧਾਇਕ ਜਾਂ ਸਾਂਸਦ 90 ਸਾਲ ਦੀ ਉਮਰ ਤੱਕ ਚੋਣ ਲੜ ਸਕਦੇ ਹਨ ਤੇ ਪੈਨਸ਼ਨ ਲੈ ਸਕਦੇ ਹਨ ਪਰ ਨੌਜਵਾਨ ਸਿਰਫ 4 ਸਾਲ ਨੌਕਰੀ ਕਰਕੇ ਘਰ ਜਾ ਕੇ ਬੈਠ ਜਾਣ। ਇਹ ਨਹੀਂ ਚੱਲੇਗਾ। ਭਾਕਿਯੂ ਅਗਨੀਪਥ ਯੋਜਨਾ ਖਿਲਾਫ ਅੰਦੋਲਨ ਕਰੇਗੀ।

ਕਿਸਾਨ ਅੰਦੋਲਨ ਦੇ ਬਾਅਦ ਤੋਂ ਦੇਸ਼ ਭਰ ਵਿਚ ਚਰਚਾ ‘ਚ ਆਏ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੇ ਹੁਣ ਦਿੱਲੀ ਦਾ ਰਸਤਾ ਦੇਖ ਲਿਆ ਹੈ। ਕਿਸਾਨਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ‘ਤੇ ਚਰਚਾ ਹੋਏ 6 ਮਹੀਨੇ ਹੋ ਗਏ ਹਨ। ਕੀ ਹੋਇਆ ਤੇ ਅੱਗੇ ਦੇ 6 ਮਹੀਨਿਆਂ ਨੂੰ ਲੈ ਕੇ ਚਰਚਾ ਕਰਾਂਗੇ। ਸਵਾਮੀਨਾਥ ਕਮੇਟੀ ਦੀ ਰਿਪੋਰਟ ਲਾਗੂ ਹੋਵੇ। ਐੱਮਐੱਸਪੀ ਗਾਰੰਟੀ ਕਾਨੂੰਨ ਬਣੇ, ਬਿਜਲੀ ਦੇ ਰੇਟ ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਕਿਉਂ ਹਨ। ਯੂਪੀ ਵਿਚ 12 ਗੁਣਾ ਮਹਿੰਗੀ ਬਿਜਲੀ ਹੈ। ਟਿਕੈਤ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਗੱਲਬਾਤ ਨਾਲ ਮੰਨੇਗੀ ਜਾਂ ਅੰਦੋਲਨ ਨਾਲ ਮੰਨੇਗੀ ਸਰਕਾਰ ਨੂੰ ਸੋਚਣਾ ਹੈ। ਉਨ੍ਹਾਂ ਦੱਸਿਆ ਕਿ 3 ਦਿਨ ਭਾਰਤੀ ਕਿਸਾਨ ਯੂਨੀਅਨ ਦਾ ਕੈਂਪ ਚੱਲੇਗਾ ਜਿਸ ਵਿਚ ਕਿਸਾਨਾਂ ਦੀ ਸਮੱਸਿਆ ਤੇ ਕਈ ਤਰ੍ਹਾਂ ਦੇ ਗੰਭੀਰ ਮਾਮਲਿਆਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਅੱਗੇ ਅੰਦੋਲਨਾਂ ਦੀ ਰੂਪਰੇਖਾ ਤਿਆਰ ਹੋਵੇਗੀ।

Today Now News

RELATED ARTICLES
- Advertisment -

POPULAR POSTS