ਅਕਾਲੀ ਦਲ ਛੱਡ ਕੇ ਕਾਂਗਰਸ ਚ ਜਾਣ ਵਾਲਿਆਂ ਦੀ ਗਿਣਤੀ ਚ ਲਗਤਾਰ ਹੀ ਰਿਹਾ ਵਾਧਾ ਅਕਾਲੀ ਦਲ ਲਈ ਨੁਕਸਾਨਦੇਹ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਪਿਛਲੇ ਕਈ ਸਾਲਾਂ ਤੋਂ ਅਕਾਲੀਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ ਦੀ ਰਾਜਨੀਤੀ ਤੋਂ ਨਾਰਾਜ ਚੱਲ ਰਹੇ ਪੁਰਾਣੇ ਤੇ ਤਜ਼ਰਬੇਕਾਰ ਆਗੂਆਂ ਦਾ ਅਕਾਲੀ ਦਲ ਪਾਰਟੀ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਚ ਲਗਤਾਰ ਵਾਧਾ ਪਾਰਟੀ ਲਈ ਨੁਕਸਾਨਦੇਹ ਸਾਬਿਤ ਹੋ ਰਿਹਾ ਹੈ ਇਹ ਉਹ ਆਗੂ ਹਨ ਜਿਹੜੇ ਮਰਹੂਮ ਵਿਧਾਇਕ ਮਲਕੀਤ ਸਿੰਘ ਕੀਤੂ ਨਾਲ ਪਿਛਲੇ 30 -35 ਸਾਲਾਂ ਤੋਂ ਚਟਾਨ ਵਾਂਗੂ ਖੜੇ ਸਨ ! ਬਰਨਾਲਾ ਤੋਂ 2 ਵਾਰ ਐਮ ਐਲ ਏ ਰਹੇ ਮਰਹੂਮ ਮਲਕੀਤ ਸਿੰਘ ਕੀਤੂ ਨਾਲ ਲੰਬਾ ਸਮਾਂ ਵਿਚਰਨ ਵਾਲੇ ਆਗੂਆਂ ਦਾ ਪਾਰਟੀ ਛੱਡ ਕੇ ਜਾਣਾ ਕਈ ਸਵਾਲਾਂ ਨੂੰ ਜਨਮ ਦੇ ਰਿਹਾ ਹੈ ! ਅਕਾਲੀ ਦਲ ਨੂੰ ਦਿਨੋਂ ਦਿਨੀ ਲੱਗ ਰਹੇ ਖੋਰੇ ਨੇ ਅਕਾਲੀ ਦਲ ਦੀ ਹਾਲਤ ਪਤਲੀ ਕਰਕੇ ਰੱਖ ਦਿੱਤੀ ! ਪਹਿਲਾਂ ਕੀਤੂ ਦੀ ਸੱਜੀ ਬਾਂਹ ਅਖਵਾਉਂਦੇ ਲੇਬਰ ਯੂਨੀਅਨ ਦੇ ਪ੍ਰਧਾਨ ਬਲਕਰਨ ਧਾਲੀਵਾਲ ਤੇ ਹੁਣ ਤਾਜ਼ਾ ਰਾਜਿੰਦਰ ਮੁੰਦਰੀ ਧੌਲਾ ਜੋ ਕੀਤੂ ਨਾਲ ਹਰ ਸਾਲ ਧਾਰਮਿਕ ਅਸਥਾਨ ਕਪਾਲਮੋਚਨ ਤੇ ਰਾਸ਼ਨ ਦੇ ਟਰੱਕ ਭਰ ਕੇ ਲਿਜਾਣ ਵਾਲੇ ਮਸ਼ਹੂਰ ਸਨ ਜਿਨ੍ਹਾਂ ਨੇ ਅਕਾਲੀਦਲ ਨੂੰ ਤਿਆਗ ਕੇ ਪੰਜਾਬ ਕਾਂਗਰਸ ਦੇ ਵਾਈਸ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਪੰਜੇ ਨਾਲ ਪੰਜ ਮਿਲਾ ਲਿਆ ਅਜਿਹੇ ਬੰਦਿਆਂ ਦੇ ਅਕਾਲੀ ਦਲ ਛੱਡ ਜਾਣ ਨਾਲ ਅਕਾਲੀ ਦਲ ਖਾਲੀ ਦਲ ਹੁੰਦਾ ਜਾ ਰਿਹਾ ਹੈ !
ਕੇਵਲ ਢਿੱਲੋਂ ਦੀ ਗਤੀਸ਼ੀਲ ਅਗਵਾਈ ਚ ਵਿਕਾਸ ਕਾਰਜਾਂ ਦੀ ਝੁੱਲ ਰਹੀ ਹੈ ਹਨੇਰੀ
ਕਾਂਗਰਸ ਦਾ ਪੱਲੜਾ ਭਾਰੀ ਹੋਣ ਦਾ ਕਾਰਨ ਇਹੋ ਹੈ ਕਿ ਕੇਵਲ ਢਿੱਲੋਂ ਦੇ ਵਿਕਾਸ ਕਾਰਜਾਂ ਦੀ ਤੇਜੀ ਨਾਲ ਚੱਲ ਰਹੀ ਰੇਲ ਚ ਲਗਤਾਰ ਪਾਰਟੀ ਛੱਡ ਅਕਾਲੀ ਦਲ ਦੇ ਆਗੂ ਵਰਕਰ ਸਵਾਰ ਹੋ ਰਹੇ ਹਨ ! ਇਸ ਮੌਕੇ ਆਗੂਆਂ ਦਾ ਇੱਕੋ ਰੋਸ ਸਾਮਹਣੇ ਆ ਰਿਹਾ ਹੈ ਕਿ ਕੀਤੂ ਦੇ ਚਲੇ ਜਾਣ ਤੋਂ ਬਾਅਦ ਸਾਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ! ਸਾਡੀ ਕੋਈ ਪੁੱਛ ਪ੍ਰਤੀਤ ਨਾ ਹੋਣ ਕਾਰਨ ਤੇ ਆਪਣੀ ਹੇਠੀ ਸਮਜਦਿਆਂ ਚੁੱਪ ਬੈਠੇ ਸੀ ਪਰੰਤੂ ਕਾਂਗਰਸ ਦੀਆਂ ਲੋਕ ਭਲਾਈ ਨੀਤੀਆਂ ਤੇ ਕੇਵਲ ਢਿੱਲੋਂ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੁੰਦਿਆਂ ਕੇਵਲ ਢਿੱਲੋਂ ਦੇ ਮੋਢੇ ਨਾਲ ਮੋਢਾ ਲੈ ਕੇ ਚੱਲਾਂਗੇ !
ਇਸ ਸੰਬੰਧੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾ ਦਾ ਫੋਨ ਨਹੀਂ ਲੱਗਿਆ ਤੇ ਅਕਾਲੀ ਦਲ ਦੇ ਸਹਿਰੀ ਪ੍ਰਧਾਨ ਯਾਦਵਿੰਦਰ ਬਿੱਟੂ ਦੀਵਾਨਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਕਾਲੀ ਦਲ ਵਿਚ ਸਭ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਬਾਕੀ ਪਾਰਟੀ ਛੱਡਣਾ ਤੇ ਅਪਣਾਉਣਾ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ






