17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਤਪਦੇ ਮਾਰੂਥਲ ਦੇ ਸੂਬੇ ਰਾਜਸਥਾਨ 'ਚ ਤੇਲ ਤੇ ਗੈਸ ਤੋਂ ਬਾਅਦ ਧਰਤੀ...

ਤਪਦੇ ਮਾਰੂਥਲ ਦੇ ਸੂਬੇ ਰਾਜਸਥਾਨ ‘ਚ ਤੇਲ ਤੇ ਗੈਸ ਤੋਂ ਬਾਅਦ ਧਰਤੀ ਥੱਲੇ ਮਿਲਿਆ ਪਾਣੀ ਦਾ ਅਥਾਹ ਭੰਡਾਰ

ਸੰਯੁਕਤ ਅਰਬ ਅਮੀਰਾਤ ‘ਚ ਸੌਰ ਊਰਜਾ ਜ਼ਰੀਏ ਡੀ-ਸੈਲੀਨੇਸ਼ਨ ਦੇ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਜਸ ਸਰੋਤ ਵਿਭਾਗ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਪਾਣੀ ਦਾ ਇਹ ਭੰਡਾਰ ਹੈ। ਜੇ ਲੂਣ ਘੱਟ ਕਰ ਕੇ ਇਸ ਨੂੰ ਵਰਤੋਂ ‘ਚ ਲਿਆਂਦਾ ਜਾਂਦਾ ਹੈ ਤਾਂ ਮਾਰੂਥਲ ‘ਚ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ।

ਰਾਜਸਥਾਨ,ਸਟੇਟ ਬਿਊਰੋ:- ਭਾਰਤ ਦੇ ਰਾਜਸਥਾਨ ਜਿਸ ਵਿੱਚ ਪਾਣੀ ਦੀ ਘਾਟ ਮਾਰੂਥਲ ਕਰਕੇ ਸਦਾ ਬਣੀ ਰਹਿੰਦੀ ਹੈ,ਪਰ ਹੁਣ ਰਾਜਸਥਾਨ ਦੇ ਮਾਰੂਥਲ ‘ਚ ਤੇਲ ਤੇ ਗੈਸ ਤੋਂ ਬਾਅਦ ਹੁਣ ਪਾਣੀ ਦਾ ਵੀ ਵੱਡਾ ਭੰਡਾਰ ਮਿਲਿਆ ਹੈ। ਭੂ-ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ‘ਚ ਪਾਕਿ ਸਰਹੱਦ ਨਾਲ ਲਗਦੇ ਸੂਬੇ ਦੇ ਬਾਡਮੇਰ ਜ਼ਿਲ੍ਹੇ ਦੇ ਮਾਡਪੁਰਾ ਬਰਵਾਲਾ ‘ਚ ਪਾਣੀ ਦਾ ਇਕ ਛੋਟਾ ਜਿਹਾ ਸਾਗਰ ਮਿਲਿਆ ਹੈ, ਜਿਸ ‘ਚ 4 ਹਜ਼ਾਰ 800 ਖਰਬ ਲਿਟਰ ਪਾਣੀ ਮੌਜੂਦ ਹੈ। ਪਾਣੀ ਦਾ ਇਹ ਭੰਡਾਰ ਬਾਡਮੇਰ ਤੋਂ ਜਾਲੌਰ ਜ਼ਿਲ੍ਹੇ ਤਕ ਫ਼ੈਲਿਆ ਹੋਇਆ ਹੈ।

ਧਰਤੀ ‘ਚ ਮੌਜੂਦ ਇਹ ਪਾਣੀ ਖਾਰਾ ਹੈ ਤੇ ਇਸ ‘ਚ ਲੂਣ ਜ਼ਿਆਦਾ ਹੈ। ਵਿਗਿਆਨੀਆਂ ਦੀ ਮੰਨਣਾ ਹੈ ਕਿ ਖਾੜੀ ਦੇਸ਼ਾਂ ਦੀ ਤਰਜ਼ ‘ਤੇ ਇਸ ਪਾਣੀ ਨੂੰ ਪੀਣਯੋਗ ਬਣਾਇਆ ਜਾ ਸਕਦਾ ਹੈ। ਭੂ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਇਹ ਪਾਣੀ 10 ਲੱਖ ਆਬਾਦੀ ਦੀ ਕਈ ਸਾਲਾਂ ਤਕ ਪਿਆਸ ਬੁਝਾ ਸਕਦਾ ਹੈ। ਕੇਅਰਨ ਐਨਰਜੀ ਕਾਫ਼ੀ ਸਮੇਂ ਤੋਂ ਮਾਰੂਥਲ ‘ਚ ਤੇਲ ਤੇ ਗੈਸ ਦੀ ਖੋਜ ਕਰ ਰਹੀ ਹੈ। ਇਸ ਖੋਜ ਦੌਰਾਨ ਪਾਣੀ ਦਾ ਖ਼ਜ਼ਾਨਾ ਮਿਲਿਆ ਹੈ।

ਰਾਜਸਥਾਨ ਦੇ ਮਾਲ ਮੰਤਰੀ ਹਰੀਸ਼ ਚੌਧਰੀ ਦਾ ਕਹਿਣਾ ਹੈ ਕਿ ਕੇਂਦਰੀ ਜਲ ਮੰਤਰਾਲੇ ਨੂੰ ਇਸ ਦਿਸ਼ਾ ‘ਚ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਜ਼ਰੂਰਤਮੰਦਾਂ ਨੂੰ ਪਾਣੀ ਮਿਲ ਸਕੇ। ਬਾਡਮੇਰ ਜ਼ਿਲ੍ਹੇ ਦੇ ਬਾਯਾਤੂ ਕੋਲ ਮਾਡਪੁਰਾ ਬਰਵਾਲਾ ਇਲਾਕੇ ‘ਚ ਮਿਲੇ ਇਸ ਪਾਣੀ ਦਾ ਫ਼ੈਲਾਅ ਬਾਯਾਤੂ, ਸ਼ਿਵ, ਬਾਡਮੇਰ, ਗੁਡਾਮਾਲਾਨੀ ਤੋਂ ਲੈ ਕੇ ਜਾਲੌਰ ਜ਼ਿਲ੍ਹੇ ਦੇ ਸਾਂਚੌਰ ਤੇ ਕੁਰਦ ਤਕ ਹੈ। ਜ਼ਮੀਨ ਦੀ ਸਤ੍ਹਾ ਤੋਂ ਇਸ ਦੀ ਡੂੰਘਾਈ 350 ਤੋਂ 1500 ਮੀਟਰ ਤਕ ਹੈ।

ਭੂ-ਵਿਗਿਆਨੀਆਂ ਦੀ ਮੰਨਣਾ ਹੈ ਕਿ ਆਮ ਤੌਰ ‘ਤੇ ਪੀਣ ਵਾਲੇ ਪਾਣੀ ‘ਚ ਲੂਣ ਦੀ ਮਾਤਰਾ 100 ਮਿਲੀਗ੍ਰਾਮ ਪ੍ਰਤੀ ਲਿਟਰ ਤਕ ਹੁੰਦੀ ਹੈ ਪਰ ਮਾਰੂਥਲ ‘ਚ ਮਿਲੇ ਪਾਣੀ ਦੇ ਭੰਡਾਰ ‘ਚ ਘੱਟੋ-ਘੱਟ 5000 ਤੋਂ 20,000 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਵੀ ਜ਼ਿਆਦਾ ਹੈ। ਸੂਬੇ ਦੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਾੜੀ ਦੇਸ਼ਾਂ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ ‘ਚ ਤਾਂ ਸਮੁੰਦਰੀ ਪਾਣੀ ‘ਚ ਲੂਣ ਦੀ ਮਾਤਰਾ 35,000 ਮਿਲੀਗ੍ਰਾਮ ਪ੍ਰਤੀ ਲਿਟਰ ਜਾਂ ਉਸ ਤੋਂ ਵੀ ਜ਼ਿਆਦਾ ਹੁੰਦੀ ਹੈ।

Today Now News

RELATED ARTICLES
- Advertisment -

POPULAR POSTS