
ਖੰਨਾ, 16 ਮਾਰਚ (ਪਰਮਜੀਤ ਸਿੰੰਘ ਧੀਮਾਨ)- ਖੰਨਾ ਇਲਾਕੇ ਦੀ ਪ੍ਰਸਿੱਧ ਸੰਸਥਾ ਰਾਜ ਮੋਟੋ ਸਟਾਰ ਅਲੋੜ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 20 ਮਾਰਚ ਦਿਨ ਐਤਵਾਰ ਨੂੰ ਜਾਵਾ ਯੈਜਦੀ ਕਲੱਬ ਵੱਲੋਂ ਜਾਵਾ ਯੈਜਦੀ ਮੋਟਰੋਸਾਇਕਲ ਦੀ ਰਾਈਡ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿਚ ਇਲਾਕੇ ਦੇ ਜਾਵਾ ਯੈਜਦੀ ਮੋਟਰ ਸਾਇਕਲ ਚਾਹਵਨ ਹਿੱਸਾ ਲੈਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਮੋਟੋ ਸਟਾਰ ਦੇ ਮਾਲਕ ਪੁਸ਼ਕਰਰਾਜ ਸਿੰਘ ਰੂਪਰਾਏ, ਐਮ. ਡੀ. ਹਰਜਿੰਦਰ ਸਿੰਘ ਤੇ ਜਨਰਲ ਮੈਨੇਜਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਰਾਣੇ ਜ਼ਮਾਨੇ ਦੀਆਂ ਯਾਦਾਂ ਨੂੰ ਤਾਜਾ ਕਰਨ ਲਈ ਸੜਕਾਂ ਦੇ ਰਾਜਾ ਯੈਜਦੀ ਵਾਪਸ ਆ ਗਿਆ ਹੈ, ਨਵੀਂ ਅਤੇ ਆਧੁਨਿਕ ਤਕਨੀਕ ਨਾਲ ਜਿਵੇਂ ਵੱਧ ਤਾਕਤ ਵਾਲਾ ਰੈਡੀਏਟਰ ਵਾਲਾ ਇੰਜਣ, ਡਬਲ ਸਲੰਸਰ, 06 ਸਪੀਡ, ਹੈਵੀ ਡਿਊੁਟੀ ਗੇਅਰ ਬਾਕਸ ਕਰਕੇ ਇਸ ਦਾ ਯਾਦੂ ਸ਼ੋਕੀਨਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਇਸ ਮੌਕੇ ਰਾਜ ਮੋਟੋ ਸਟਾਰ ਸ਼ੋਅ ਰੂਮ ਵਿਖੇ ਨਵੇਂ ਗ੍ਰਾਂਹਕ ਨੂੰ ਜੀ. ਐਮ. ਮਨਜੀਤ ਸਿੰਘ ਵੱਲੋਂ ਚਾਂਬੀਆਂ ਵੀ ਸੌਂਪੀਆਂ ਗਈਆਂ।
ਉਨ੍ਹਾਂ ਦੱਸਿਆ ਕਿ 20 ਮਾਰਚ ਨੂੰ ਸਵੇਰੇ ਉਕਤ ਰਾਈਡ ਰਾਜ ਮੋਟੋ ਸਟਾਰ ਜੀ. ਟੀ. ਰੋਡ ਅਲੋੜ ਖੰਨਾ ਤੋਂ ਸ਼ੁਰੂ ਹੋ ਕੇ ਪਟਿਆਲਾ ਜਾਵਾ ਯੈਜਦੀ ਕਲੱਬ ਤੱਕ ਜਾਵੇਗੀ। ਇਸ ਮੌਕੇ ਰਾਈਡ ਵਿਚ ਹਿੱਸਾ ਲੈਣ ਵਾਲੇ ਰਾਈਡਰਜ਼ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।






