16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜਾਂਦੇ-ਜਾਂਦੇ ਆਖ਼ਰੀ ਵਾਰ ਕੋਰੋਨਾ 'ਤੇ ਸ਼ਾਇਰੀ ਲਿਖ ਗਏ ਰਾਹਤ ਇੰਦੌਰੀ, ਪੜ੍ਹੋ ਉਨ੍ਹਾਂ...

ਜਾਂਦੇ-ਜਾਂਦੇ ਆਖ਼ਰੀ ਵਾਰ ਕੋਰੋਨਾ ‘ਤੇ ਸ਼ਾਇਰੀ ਲਿਖ ਗਏ ਰਾਹਤ ਇੰਦੌਰੀ, ਪੜ੍ਹੋ ਉਨ੍ਹਾਂ ਦੀ ਆਖ਼ਰੀ ਪੋਸਟ

ਨਵੀਂ ਦਿੱਲੀ : ਸ਼ਾਇਰਾਂ ਦੀ ਦੁਨੀਆ ‘ਚੋਂ ਅੱਜ ਇਕ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ ਹੈ। 11 ਅਗਸਤ 2020 ਨੂੰ ਇਸ ਦੁਨੀਆ ਨੂੰ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਨੇ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। 70 ਸਾਲਾ ਰਾਹਤ ਇੰਦੌਰੀ ਕੋਰੋਨਾ ਤੋਂ ਇਨਫੈਕਟਡ ਵੀ ਸਨ। ਹਾਲ ਹੀ ‘ਚ ਉਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਸੀ। ਇਸ ਗੱਲ ਦੀ ਜਾਣਕਾਰੀ ਖ਼ੁਦ ਰਾਹਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਦਿੱਤੀ ਸੀ। ਹਾਲਾਂਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਰਾਹਤ ਇੰਦੌਰੀ ਜਾਂਦੇ-ਜਾਂਦੇ ਵੀ ਇਕ ਸ਼ਾਇਰੀ ਲਿਖ ਗਏ। ਜੇ ਤੁਸੀਂ ਉਨ੍ਹਾਂ ਦੀ ਆਖ਼ਰੀ ਪੋਸਟ ਦੇਖੋਗੇ ਤਾਂ ਰਾਹਤ ਨੇ ਆਪਣੀ ਕੋਵਿਡ ਪਾਜ਼ੇਟਿਵ ਹੋਣ ਦੀ ਜਾਣਕਾਰੀ ਤਾਂ ਦਿੱਤੀ ਹੀ ਸੀ, ਨਾਲ ਹੀ ਲਿਖਿਆ ਸੀ,’ਸ਼ਾਖੋਂ ਸੇ ਟੂਟ ਜਾਏਂ ਵੋ ਪੱਤੇ ਨਹੀਂ ਹੈ ਹਮ, ਕੋਰੋਨਾ ਸੇ ਕੋਈ ਕਹਿ ਦੇ ਕਿ ਔਕਾਤ ਮੇ ਰਹੇ।’ ਉਥੇ ਹੀ ਪੋਸਟ ‘ਚ ਰਾਹਤ ਇੰਦੌਰੀ ਨੇ ਲਿਖਿਆ ਸੀ,’ਕੋਵਿਡ ਦੇ ਸ਼ੁਰੂਆਤੀ ਲੱਛਣ ਦਿਸਣ ‘ਤੇ ਕੱਲ੍ਹ ਮੇਰਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਆਰਬਿੰਦੋ ਹਸਪਤਾਲ ‘ਚ ਦਾਖ਼ਲ ਹਾਂ। ਦੁਆ ਕਰੋ ਜਲਦੀ ਇਸ ਬਿਮਾਰੀ ਨੂੰ ਹਰਾ ਦੇਵਾਂ। ਇਕ ਹੋਰ ਬੇਨਤੀ ਹੈ ਕਿ ਮੈਨੂੰ ਜਾਂ ਘਰ ਦੇ ਲੋਕਾਂ ਨੂੰ ਫੋਨ ਨਾ ਕਰੋ। ਮੇਰੀ ਖ਼ੈਰੀਅਤ ਟਵਿੱਟਰ ਤੇ ਫੇਸਬੁੱਕ ‘ਤੇ ਮਿਲਦੀ ਰਹੇਗੀ।’

ਕੀ ਤੁਹਾਨੂੰ ਪਤਾ ਹੈ ਕਿ ਰਾਹਤ ਨੇ ਇਕ ਫਿਲਮ ‘ਚ ਐਕਟਿੰਗ ਵੀ ਕੀਤੀ ਸੀ

ਰਾਹਤ ਇੰਦੌਰੀ ਮਸ਼ਹੂਰ ਸ਼ਾਇਰ ਸਨ, ਇਹ ਗੱਲ ਤਾਂ ਤੁਸੀਂ ਸਾਰੇ ਜਾਣਦੇ ਹੋ। ਉਨ੍ਹਾਂ ਦੀ ਸ਼ਾਇਰੀ ਤੋਂ ਤਾਂ ਤੁਸੀਂ ਸਾਰੇ ਵਾਕਿਫ਼ ਹੋ। ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਫਿਲਮਾਂ ਲਈ ਕਈ ਪ੍ਰਸਿੱਧ ਗਾਣੇ ਲਿਖਣ ਵਾਲੇ ਰਾਹਤ ਇੰਦੌਰੀ ਇਕ ਫਿਲਮ ‘ਚ ਨਜ਼ਰ ਵੀ ਆ ਚੁੱਕੇ ਹਨ। ਸ਼ਾਇਦ ਇਹ ਤੁਸੀਂ ਵੀ ਨਹੀਂ ਜਾਣਦੇ ਹੋਵੋਗੇ। ਸਾਲ 1994 ‘ਚ ਰਿਲੀਜ਼ ਹੋਈ ਫਿਲਮ ‘ਦਿਲਬਰ’ ‘ਚ ਰਾਹਤ ਦੀ ਛੋਟੀ ਜਿਹੀ ਝਲਕ ਦਿਖਾਈ ਦਿੱਤੀ ਸੀ, ਜਿਸ ‘ਚ ਉਨ੍ਹਾਂ ਨੂੰ ਕੈਦੀ ਵਾਂਗ ਦਿਖਾਇਆ ਗਿਆ। ਫਿਲਮ ਦਾ ਇਕ ਦ੍ਰਿਸ਼ ਹੈ, ਜਿਸ ‘ਚ ਅਦਾਕਾਰ ਰਿਸ਼ੀਕੇਸ਼ ਰਾਜ ਜੇਲ੍ਹ ‘ਚ ਬੰਦ ਹਨ, ਉਥੇ ਰਾਹਤ ਇੰਦੌਰੀ ਵੀ ਮੌਜੂਦ ਹਨ। ਰਾਹਤ ਇਸ ਫਿਲਮ ‘ਚ ਵੀ ਸ਼ਾਇਰੀ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ।

Today Now News

RELATED ARTICLES
- Advertisment -

POPULAR POSTS