ਸਥਾਨਕ ਰੇਲਵੇ ਪਾਰਕਿੰਗ ਵਿਖੇ ਕਾਲੇ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਅੱਜ 254 ਵੇਂ ਦਿਨ ਵਿੱਚ ਦਾਖ਼ਲ ਹੋਇਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਥਾਨਕ ਰੇਲਵੇ ਪਾਰਕਿੰਗ ਵਿਖੇ ਕਾਲੇ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਅੱਜ 254 ਵੇਂ ਦਿਨ ਵਿੱਚ ਦਾਖ਼ਲ ਹੋਇਆ ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਨਿਊਜ਼ ਦਾ ਵੱਧਦਾ ਜਾ ਰਿਹਾ ਅਤੇ ਬੁਲਾਰਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿਲੰਗਾਨਾ ਦੇ ਸੋਸ਼ਲ ਪੱਤਰਕਾਰ ਰਾਘਵ ਰਾਮ ਕ੍ਰਿਸ਼ਨ ਜੋ ਕਿ ਸਰਕਾਰੀ ਤੰਤਰ ਦੇ ਖ਼ਿਲਾਫ਼ ਬੋਲਦੇ ਸਨ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਹੈ ਜਿਸ ਦੇ ਪਿੱਛੇ ਸਰਕਾਰੀ ਲੀਡਰ ਦਾ ਹੱਥ ਹੈ ਅਗਵਾ ਦਾ ਵਿਰੋਧ ਕਰਦੇ ਤੇ ਮੰਗ ਕਰਦੇ ਹਾਂ ਕਿ ਤੁਰੰਤ ਰਿਹਾਅ ਕਰਾਇਆ ਜਾਵੇ ਉਨ੍ਹਾਂ ਆਗੂਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ਵਿੱਚ 72 ਰੁਪਏ ਦਾ ਵਾਧਾ ਭਾਰਤ ਸਰਕਾਰ ਨੇ ਕੋਝਾ ਮਜ਼ਾਕ ਹੈ ਕੀਤਾ ਅੱਜ ਦੇ ਧਰਨੇ ਵਿਚ ਕਿਸਾਨ ਆਗੂ ਤੇਜ ਸਿੰਘ ਚਕੇਰੀਆਂ ਸੁਖਦਰਸ਼ਨ ਸਿੰਘ ਦਾਨੇਵਾਲੀਆ ਬਲਵਿੰਦਰ ਸ਼ਰਮਾ ਖਿਆਲਾ ਅਤੇ ਇਕਬਾਲ ਸਿੰਘ ਮਾਨਸਾ ਮਨਜੀਤ ਸਿੰਘ ਧਿੰਗੜ ਜਸਵੰਤ ਰਾਏ ਜਥੇਦਾਰ ਜਸਵੰਤ ਸਿੰਘ ਜਵਾਹਰ ਕੇ ਰਤਨ ਕੁਮਾਰ ਭੋਲਾ ਸੂਬੇਦਾਰ ਮੇਜਰ ਜਗਦੇਵ ਰਾਏਪੁਰ ਦਲਜੀਤ ਸਿੰਘ ਮਾਨਸਾ ਧਰਨੇ ਵਿੱਚ ਹਾਜ਼ਰ ਸਨ






