17.1 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹCM ਚੰਨੀ ਦੇ ਹਲਕੇ ‘ਚ ਰਾਘਵ ਚੱਢਾ ਨੇ ਗੈਰ-ਕਾਨੂੰਨੀ ਰੇਤ ਮਾਈਨਿੰਗ ‘ਤੇ...

CM ਚੰਨੀ ਦੇ ਹਲਕੇ ‘ਚ ਰਾਘਵ ਚੱਢਾ ਨੇ ਗੈਰ-ਕਾਨੂੰਨੀ ਰੇਤ ਮਾਈਨਿੰਗ ‘ਤੇ ਮਾਰੀ ਲਾਈਵ ਰੇਡ

ਚਮਕੌਰ ਸਾਹਿਬ : ਪੰਜਾਬ ਵਿੱਚ ਰਾਜਨੀਤਕ ਮਾਹੌਲ ਲਗਾਤਾਰ ਗਰਮਾ ਰਿਹਾ ਹੈ। ਇਸ ਵਿਚਕਾਰ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਸੀ. ਐੱਮ. ਚੰਨੀ ਦੇ ਵਿਧਾਨ ਸਭਾ ਹਲਕੇ ਵਿੱਚ ਗੈਰ-ਕਾਨੂੰਨੀ ਰੇਤ ਮਾਈਨਿੰਗ ਹੋਣ ਦਾ ਦਾਅਵਾ ਕੀਤਾ ਹੈ ਅਤੇ ਇਸ ਦੀ ਲਾਈਵ ਰੇਡ ਮਾਰੀ ਹੈ।

ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿਖੇ ਲਾਈਵ ਰੇਡ ਮਾਰਦਿਆਂ ਰਾਘਵ ਚੱਢਾ ਨੇ ਕਈ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਇਥੇ ਸ਼ਰੇਆਮ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਥਾਂ ‘ਤੇ ਮਾਈਨਿੰਗ ਹੋ ਰਹੀ ਹੈ ਉਹ ਜੰਗਲਾਤ ਵਿਭਾਗ ਅਧੀਨ ਆਉਂਦੀ ਹੈ ਤੇ ਜਦੋਂ ਜੰਗਲਾਤ ਅਫਸਰ ਨੇ ਪਿੰਡ ਦੇ ਐੱਸ. ਐੱਚ. ਓ. ਤੇ ਤਹਿਸੀਲਦਾਰ ਨੂੰ ਇਸ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ 22.11. 2021 ਨੂੰ ਸ਼ਿਕਾਇਤ ਲਿਖੀ ਤਾਂ ਉਸ ਦੇ ਅਗਲੇ ਹੀ ਦਿਨ ਯਾਨੀ 23 ਨਵੰਬਰ ਨੂੰ ਜੰਗਲਾਤ ਅਫਸਰ ਦਾ ਟਰਾਂਸਫਰ ਕਰ ਦਿੱਤਾ ਗਿਆ।

‘ਆਪ’ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸਸਤੀ ਰੇਤਾ ਦੇ ਚੰਨੀ ਦੇ ਦਾਅਵਿਆਂ ਨੂੰ ਖੋਖਲਾ ਦੱਸਿਆ। ਉਨ੍ਹਾਂ ਕਿਹਾ ਕਿ ਚੰਨੀ ਸਾਬ੍ਹ ਕਹਿ ਰਹੇ ਹਨ ਕਿ ਰੇਤਾ 5 ਰੁਪਏ ਫੁੱਟ ਮਿਲ ਰਹੀ ਹੈ ਜਦੋਂ ਕਿ ਸੱਚਾਈ ਤਾਂ ਇਹ ਹੈ ਕਿ ਉਨ੍ਹਾਂ ਦੇ ਆਪਣੇ ਹਲਕੇ ਵਿਚ ਰੇਤਾ ਮਾਈਨਿੰਗ ਹੋ ਰਹੀ ਹੈ ਤੇ ਸ਼ਰੇਆਮ 25 ਤੋਂ 40 ਰੁਪਏ ਫੁੱਟ ਰੇਤਾ ਵਿਕ ਰਹੀ ਹੈ। ਰੋਜ਼ਾਨਾ ਇਥੋਂ 800 ਤੋਂ 1000 ਟਰੱਕ ਟਿੱਪਰਾਂ ਵਿਚ ਰੇਤਾ ਭਰ ਕੇ ਲਿਜਾਏ ਜਾਂਦੇ ਹਨ ਤੇ ਇਨ੍ਹਾਂ ਨੂੰ ਮਹਿੰਗੇ ਭਾਅ ‘ਤੇ ਵੇਚਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਦੀ ਸਰਪ੍ਰਸਤੀ ਹੇਠ ਪੰਜਾਬ ਵਿਚ ਰੇਤਾ ਮਾਫੀਆ ਦਾ ਕਾਰੋਬਾਰ ਵੱਧ-ਫੁੱਲ ਰਿਹਾ ਹੈ।

ਚੱਢਾ ਨੇ ਕਿਹਾ ਕਿ ਚੰਨੀ ਕੇਜਰੀਵਾਲ ਤੋਂ ਸਵਾਲ ਪੁੱਛਦੇ ਹਨ ਕਿ ਤੁਸੀਂ ਪੰਜਾਬ ਵਿਚ ਔਰਤਾਂ ਨੂੰ ਹਰ ਮਹੀਨੇ 100 ਰੁਪਏ ਦੇਣਾ ਚਾਹੁੰਦੇ ਹੋ, ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦੇ ਵਾਅਦੇ ਕਰਦੇ ਹੋ ਤੇ ਫ੍ਰੀ ਸਿਹਤ ਸਹੂਲਤਾਂ ਦੇ ਐਲਾਨ ‘ਆਪ’ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ, ਇਸ ਸਭ ਲਈ ਕੋਲ ਪੈਸਾ ਕਿਥੋਂ ਆਏਗਾ?

Today Now News

RELATED ARTICLES
- Advertisment -

POPULAR POSTS