
ਕੈਲਗਰੀ, 15 ਫਰਵਰੀ ਅਲਬਰਟਾ ਆਰ. ਸੀ. ਐਮ. ਪੀ. ਨੇ ਦੱਖਣੀ ਅਲਬਰਟਾ ਵਿਚ ਮੁੱਖ ਅਮਰੀਕਾ ਬਾਰਡਰ ਕਰਾਸਿੰਗ ਦੇ ਨੇੜੇ ਮਹਾਂਮਾਰੀ ਪਾਬੰਦੀਆਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ | ਅਲਬਰਟਾ ਵਿਚ ਸਰਹੱਦੀ ਨਾਕਾਬੰਦੀ ਦੌਰਾਨ ਪਹਾੜੀਆਂ ਵਿਚੋਂ ਬੰਦੂਕਾਂ ਜ਼ਬਤ ਕੀਤੀਆਂ ਹਨ | ਅਧਿਕਾਰੀਆਂ ਨੇ ਲੰਬੀਆਂ ਬੰਦੂਕਾਂ,ਹੈਡਗੰਨ,ਇਕ ਚਾਕੂ,ਵੱਡੀ ਮਾਤਰਾ ਵਿਚ ਗੋਲਾ ਬਾਰੂਦ ਅਤੇ ਉੱਚ ਸਮਰੱਥਾ ਵਾਲੇ ਹਥਿਆਰਾਂ ਦੇ ਮੈਗਜ਼ੀਨ ਜ਼ਬਤ ਕੀਤੇ ਹਨ |






